ਨੂੰਹ-ਧੀ ਦੋਵੇਂ ਵਰਜਿਨਿਟੀ 'ਚ ਫੇਲ੍ਹ, ਇਕ ਨੂੰ ਲੱਗਿਆ 10 ਲੱਖ ਦਾ ਜ਼ੁਰਮਾਨਾ, ਦੂਜੇ ਨੂੰ ਕਿਹਾ - ਇਹ ਤਾਂ ਬਦਨਾਮੀ ਹੈ
ਭੀਲਵਾੜਾ ਸ਼ਹਿਰ ਦੀ ਰਹਿਣ ਵਾਲੀ ਇੱਕ ਲੜਕੀ ਦਾ 11 ਮਈ ਨੂੰ ਬਾਗੋਰ ਵਿਖੇ ਵਿਆਹ ਸੀ। ਵਿਆਹ ਤੋਂ ਬਾਅਦ ਉਸ ਦਾ ਵਰਜਿਨਿਟੀ ਟੈਸਟ ਉਸ ਦੇ ਸਮਾਜ ਦੇ ਕੁਕੜੀ ਰਿਵਾਜ ਤਹਿਤ ਕੀਤਾ ਗਿਆ, ਜਿਸ 'ਚ ਉਹ ਫੇਲ੍ਹ ਹੋ ਗਈ।
Virginity Test : ਰਾਜਸਥਾਨ ਦੇ ਭੀਲਵਾੜਾ ਦੇ ਪੇਂਡੂ ਖੇਤਰਾਂ 'ਚ ਇੱਕ ਰਿਵਾਜ ਅਜੇ ਵੀ ਪ੍ਰਚਲਿਤ ਹੈ, ਜਿਸ 'ਚ ਵਿਆਹ ਤੋਂ ਬਾਅਦ ਵਰਜਿਨਿਟੀ ਟੈਸਟ ਕੀਤਾ ਜਾਂਦਾ ਹੈ।
ਕੁਕੜੀ ਨਾਮ ਦੇ ਇਸ ਰਿਵਾਜ 'ਚ ਫੇਲ੍ਹ ਹੋ ਜਾਣ 'ਤੇ ਸਮਾਜ ਦੀ ਖਾਪ ਪੰਚਾਇਤ ਜੁਰਮਾਨਾ ਜਾਂ ਸਜ਼ਾ ਦਿੰਦੀ ਹੈ। ਇਸ ਰਿਵਾਜ ਤੋਂ ਪੀੜਤ ਇਕ ਵਿਆਹੁਤਾ 'ਤੇ ਹੁਣ 10 ਲੱਖ ਜੁਰਮਾਨੇ ਦਾ ਮਾਮਲਾ ਸਾਹਮਣੇ ਆਇਆ ਹੈ। ਮੰਡਲ ਸੀਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਭੀਲਵਾੜਾ ਸ਼ਹਿਰ ਦੀ ਰਹਿਣ ਵਾਲੀ ਇੱਕ ਲੜਕੀ ਦਾ 11 ਮਈ ਨੂੰ ਬਾਗੋਰ ਵਿਖੇ ਵਿਆਹ ਸੀ। ਵਿਆਹ ਤੋਂ ਬਾਅਦ ਉਸ ਦਾ ਵਰਜਿਨਿਟੀ ਟੈਸਟ ਉਸ ਦੇ ਸਮਾਜ ਦੇ ਕੁਕੜੀ ਰਿਵਾਜ ਤਹਿਤ ਕੀਤਾ ਗਿਆ, ਜਿਸ 'ਚ ਉਹ ਫੇਲ੍ਹ ਹੋ ਗਈ।
ਜਦੋਂ ਵਿਆਹੁਤਾ ਤੋਂ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਵਿਆਹ ਤੋਂ ਪਹਿਲਾਂ ਉਸ ਦੇ ਗੁਆਂਢ 'ਚ ਰਹਿਣ ਵਾਲੇ ਨੌਜਵਾਨ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਇਸ ਬਾਰੇ ਥਾਣਾ ਸੁਭਾਸ਼ ਨਗਰ 'ਚ ਮਾਮਲਾ ਦਰਜ ਹੈ। ਇਸ ਤੋਂ ਬਾਅਦ ਵੀ ਸਹੁਰੇ ਪਰਿਵਾਰ ਦੀ ਤਰਫੋਂ ਸਮਾਜ ਦੀ ਪੰਚਾਇਤ ਬਣਾਈ ਗਈ। ਬਗੋਰ ਦੇ ਭਾਦੂ ਮਾਤਾ ਮੰਦਰ 'ਚ ਵੀ ਸਮਾਜ ਦੀ ਪੰਚਾਇਤ ਬੈਠੀ ਸੀ, ਪਰ ਇਸ ਦੌਰਾਨ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੇ ਸੁਭਾਸ਼ ਨਗਰ ਥਾਣੇ 'ਚ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਦੇ ਨਾਲ ਹੀ ਖਾਪ ਪੰਚਾਇਤ ਨੂੰ ਲੈ ਕੇ ਪੁਲਿਸ ਦੇ ਸਾਹਮਣੇ ਸ਼ਿਕਾਇਤ ਵੀ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਨੇ ਵਿਆਹੁਤਾ ਦੇ ਸਹੁਰੇ ਅਤੇ ਸਮਾਜ ਦੇ ਪੰਚਾਂ ਨੂੰ ਵੀ ਚਿਤਾਵਨੀ ਦਿੱਤੀ ਸੀ।
ਪੁਲਿਸ ਦੀਆਂ ਹਦਾਇਤਾਂ ਤੋਂ ਬਾਅਦ ਵੀ 31 ਮਈ ਨੂੰ ਦੁਬਾਰਾ ਪੰਚਾਇਤ ਹੋਈ ਅਤੇ ਵਿਆਹੁਤਾ ਔਰਤ ਦੇ ਪੇਕੇ ਵਾਲਿਆਂ ਨੂੰ 10 ਲੱਖ ਰੁਪਏ ਜੁਰਮਾਨਾ ਦੇਣ ਦੇ ਹੁਕਮ ਜਾਰੀ ਕੀਤੇ ਗਏ। ਇਸ ਮਾਮਲੇ ਦੀ ਸ਼ਿਕਾਇਤ ਪੀੜਤ ਧਿਰ ਵੱਲੋਂ ਪੁਲਿਸ ਕੋਲ ਵੀ ਦਰਜ ਕਰਵਾਈ ਗਈ ਸੀ, ਜਿਸ ਦੀ ਪੁਲਿਸ ਵੱਲੋਂ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਵਿਆਹੁਤਾ ਨੇ ਦੋਸ਼ ਲਗਾਇਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਉਸ ਨੂੰ ਜੁਰਮਾਨੇ ਦੇ ਪੈਸਿਆਂ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਧਰ ਪੁਲਿਸ ਨੇ ਵਿਆਹੁਤਾ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ ਭੀਲਵਾੜਾ 'ਚ ਕੁੱਕੜੀ ਰਿਵਾਜ ਕਾਰਨ ਕਈ ਧੀਆਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ। ਇਸ ਰਿਵਾਜ ਤੋਂ ਬਾਅਦ ਕਈ ਧੀਆਂ ਨੇ ਤਸ਼ੱਦਦ ਤੋਂ ਤੰਗ ਆ ਕੇ ਖੁਦਕੁਸ਼ੀ ਵੀ ਕਰ ਲਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਆਹੁਤਾ ਦੇ ਸਹੁਰੇ ਪੱਖ ਦੀ ਧੀ ਨੇ ਵੀ ਇਸ ਰਿਵਾਜ ਤੋਂ ਤੰਗ ਆ ਕੇ ਇੱਕ ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਉਸ ਸਮੇਂ ਇਸ ਪਰਿਵਾਰ ਦੀ ਤਰਫੋਂ ਇਸ ਰਿਵਾਜ ਨੂੰ ਮਾੜਾ ਕਿਹਾ ਗਿਆ ਸੀ। ਫਿਲਹਾਲ ਵਿਆਹੁਤਾ ਨਾਲ ਵਾਪਰੀ ਘਟਨਾ ਦੀ ਮੰਡਲ ਦੇ ਸੀਓ ਸੁਰਿੰਦਰ ਕੁਮਾਰ ਜਾਂਚ ਕਰ ਰਹੇ ਹਨ ਅਤੇ ਭਾਦੂ ਮਾਤਾ ਮੰਦਰ ਦੇ ਪੁਜਾਰੀ ਸ਼ਿਆਮ ਲਾਲ ਵੈਸ਼ਨਵ, ਸ਼ਰਵਣ ਸਿੰਘ, ਸਮਾਜ ਦੇ ਪੰਚ ਰਾਜੇਸ਼ ਸਾਂਸੀ, ਗੀਤਾ ਸਾਂਸੀ ਦੇ ਬਿਆਨ ਵੀ ਲਏ ਗਏ ਹਨ।