Haryana news: ਕਾਰ ਦੀ ਡਿੱਗੀ 'ਚੋਂ ਮਿਲੀ ਨਾਬਾਲਗ ਦੀ ਲਾਸ਼, ਮਾਮਲਾ ਪਤਾ ਲੱਗਿਆ ਤਾਂ ਉੱਡ ਗਏ ਹੋਸ਼
Haryana news: ਅੰਬਾਲਾ ਦੀ ਦੁਧਲਾ ਮੰਡੀ ਵਿੱਚ ਲਾਵਾਰਿਸ ਖੜ੍ਹੀ ਕਾਰ ਦੀ ਡਿੱਗੀ ਵਿਚੋਂ 13 ਸਾਲਾ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਉੱਥੇ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Haryana news: ਅੰਬਾਲਾ ਦੀ ਦੁਧਲਾ ਮੰਡੀ ਵਿੱਚ ਲਾਵਾਰਿਸ ਖੜ੍ਹੀ ਕਾਰ ਦੀ ਡਿੱਗੀ ਵਿਚੋਂ 13 ਸਾਲਾ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਗੋਲੂ ਉਰਫ਼ ਗੋਰਵ 4 ਭੈਣਾਂ ਦਾ ਇਕੱਲਾ ਭਰਾ ਸੀ, ਜੋ ਕਿ ਪਿਛਲੇ 3 ਦਿਨ ਤੋਂ ਲਾਪਤਾ ਸੀ।
ਇਸ ਦੌਰਾਨ ਉਸ ਦੇ ਘਰ ਫਿਰੌਤੀ ਮੰਗਣ ਲਈ ਕਾਲ ਵੀ ਆਈ ਸੀ, ਜਿਸ ਵਿੱਚ 4 ਲੱਖ ਰੁਪਏ ਅਤੇ ਗਹਿਣਿਆਂ ਦੀ ਮੰਗ ਕੀਤੀ ਗਈ ਸੀ। ਜਦੋਂ ਪਰਿਵਾਰਕ ਮੈਂਬਰ ਪੱਤਰ ਵਿੱਚ ਲਿਖੀ ਜਗ੍ਹਾ ‘ਤੇ ਫਿਰੌਤੀ ਦੇਣ ਲਈ ਗਏ ਤਾਂ ਉੱਥੇ ਕੋਈ ਵੀ ਨਹੀਂ ਮਿਲਿਆ।
ਇਸ ਤੋਂ ਬਾਅਦ ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਇੱਕ ਲਾਵਾਰਿਸ ਖੜ੍ਹੀ ਕਾਰ ਵਿੱਚ ਰੱਖੇ ਸੂਟਕੇਸ ਵਿੱਚ ਗੋਲੂ ਦੀ ਲਾਸ਼ ਹੈ। ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਅਤੇ ਸੀਆਈਏ ਦੀਆਂ ਟੀਮਾਂ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੂ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੂਰਾ ਹਾਲ ਹੋ ਗਿਆ।
ਇਹ ਵੀ ਪੜ੍ਹੋ: Delhi Politics: ਕੇਜਰੀਵਾਲ ਸਰਕਾਰ ਨੂੰ ਰਾਹਤ ! SC ਨੇ 3 ਦਿਨਾਂ ਵਿੱਚ ਦਿੱਤੀ ਦੂਜੀ 'Good News'
ਮੌਕੇ 'ਤੇ ਪਹੁੰਚੇ ਡੀ.ਐਸ.ਪੀ ਰਜਤ ਗੁਲੀਆ ਨੇ ਦੱਸਿਆ ਕਿ ਥਾਣਾ ਹਿੰਮਤਪੁਰਾ ਵਿੱਚ ਨਾਬਾਲਗ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ 3 ਤਰੀਕ ਨੂੰ ਥਾਣਾ ਸਦਰ ਵਿਖੇ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਟੀਮਾਂ ਜਾਂਚ 'ਚ ਜੁੱਟ ਗਈਆਂ ਸਨ। ਉੱਥੇ ਹੀ ਬੀਤੇ ਦਿਨੀਂ ਪਰਿਵਾਰਕ ਮੈਂਬਰ ਇੱਕ ਪੱਤਰ ਲੈਕੇ ਆਏ ਸਨ।
ਜਿਸ ਵਿੱਚ ਪਰਿਵਾਰਕ ਮੈਂਬਰਾਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਜਦੋਂ ਜਾਂਚ ਕੀਤੀ ਜਾ ਰਹੀ ਸੀ ਤਾਂ ਸਾਨੂੰ ਸੂਚਨਾ ਮਿਲੀ ਕਿ ਇਕ ਲਾਸ਼ ਪਈ ਹੈ, ਜਿਸ ਦੀ ਪਛਾਣ ਕਰਨ 'ਤੇ ਪਤਾ ਲੱਗਿਆ ਕਿ ਇਹ ਲਾਸ਼ ਗੌਰਵ ਦੀ ਹੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Delhi Liquor Policy Case: ਸ਼ਰਾਬ ਕਾਰੋਬਾਰੀ ਰਾਘਵ ਰੈੱਡੀ ਤੇ ਮੰਗੁਟਾ ਰੈੱਡੀ ਕੌਣ ? ਜਿਨ੍ਹਾਂ ਦਾ ਨਾਮ ਸੰਜੇ ਸਿੰਘ ਨੇ ਲਿਆ ?
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।