ਰੱਖਿਆ ਮੰਤਰੀ ਨੇ ਕੀਤਾ ਖ਼ੁਲਾਸਾ, ਚੀਨ ਵਿਵਾਦ ਦਾ ਨਹੀਂ ਨਿਕਲਿਆ ਕੋਈ ਹੱਲ, ਹਾਲਾਤ ਜਿਉਂ ਦੇ ਤਿਉਂ ਬਰਕਰਾਰ
ਰੱਖਿਆ ਮੰਤਰੀ ਨੇ ਕਿਹਾ, 'ਇਹ ਸਹੀ ਹੈ ਕਿ ਭਾਰਤ ਤੇ ਚੀਨ ਦੇ ਵਿਚਾਲੇ ਰਾਜਨਾਇਕ ਤੇ ਫੌਜ ਦੀ ਗੱਲਬਾਤ ਹੋ ਰਹੀ ਸੀ।
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਚੀਨ ਦੇ ਨਾਲ ਚੱਲ ਰਹੀ ਸਰਹੱਦੀ ਵਿਵਾਦ 'ਤੇ ਸਿਆਸੀ ਤੇ ਫੌਜੀ ਪੱਧਰ ਦੀ ਗੱਲਬਾਤ ਦਾ ਅਜੇ ਤਕ ਕੋਈ ਉਦੇਸ਼ ਪੂਰਣ ਹੱਲ ਨਹੀਂ ਨਿੱਕਲਿਆ ਹੈ। ਇਕ ਖ਼ਬਰ ਏਜੰਸੀ ਨੂੰ ਦਿੱਤੇ ਇੇੰਟਰਵਿਊ 'ਚ ਰੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਐਲਏਸੀ 'ਤੇ ਹਾਲਾਤ ਬਰਕਰਾਰ ਰਹਿੰਦੇ ਹਨ ਤਾਂ ਫਿਰ ਫੌਜ ਦੀ ਸੰਖਿਆ 'ਚ ਕਮੀ ਨਹੀਂ ਕੀਤੀ ਜਾ ਸਕਦੀ।
ਰੱਖਿਆ ਮੰਤਰੀ ਨੇ ਕਿਹਾ, 'ਇਹ ਸਹੀ ਹੈ ਕਿ ਭਾਰਤ ਤੇ ਚੀਨ ਦੇ ਵਿਚਾਲੇ ਰਾਜਨਾਇਕ ਤੇ ਫੌਜ ਦੀ ਗੱਲਬਾਤ ਹੋ ਰਹੀ ਸੀ। ਪਰ ਇਸ 'ਚ ਅਜੇ ਤਕ ਕੋਈ ਸਫਲਤਾ ਮਿਲੀ ਨਹੀਂ। ਅਗਲੇ ਦੌਰ 'ਚ ਇਕ ਵਾਰ ਫਿਰ ਫੌਜੀ ਪੱਧਰ ਦੀ ਗੱਲਬਾਤ ਹੋਵੇਗੀ। ਅਜੇ ਕੋਈ ਉਦੇਸ਼ ਪੂਰਵਕ ਹੱਲ ਨਹੀਂ ਨਿੱਕਲਿਆ ਤੇ ਹਾਲਾਤ ਜਿਉਂ ਦੇ ਤਿਉਂ ਬਰਕਰਾਰ ਹੈ।
ਉਨ੍ਹਾਂ ਕਿਹਾ, 'ਜੇਕਰ ਸਥਿਤੀ ਇਹੀ ਬਰਕਰਾਰ ਰਹਿੰਦੀ ਹੈ ਤਾਂ ਫਿਰ ਸੁਭਾਵਿਕ ਹੈ ਕਿ ਫੌਜੀ ਤਾਇਨਾਤੀ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਸਾਡੇ ਵੱਲੋਂ ਤਾਇਨਾਤੀ 'ਚ ਕੋਈ ਕਮੀ ਨਹੀਂ ਹੋਵੇਗਾ ਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਵੀ ਅਜਿਹਾ ਹੀ ਹੋਵੇਗਾ। ਗੱਲਬਾਤ ਜਾਰੀ ਹੈ, ਸਾਨੂੰ ਉਮੀਦ ਹੈ ਕਿ ਸਾਕਾਰਾਤਮਕ ਹੱਲ ਨਿੱਕਲੇਗਾ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ