Chandrayaan 3: ਚੰਦਰਯਾਨ-3 ਦਾ ਲਾਂਚਿੰਗ ਤੋਂ ਲੈ ਕੇ ਲੈਂਡਿੰਗ ਤੱਕ ਦਾ ਸਫਰ, PIB ਨੇ ਪੋਸਟ ਕੀਤੀ ਵੀਡੀਓ, ਦੇਖੋ ਖੂਬਸੂਰਤ ਨਜ਼ਾਰਾ
Chandrayaan 3: PIB ਨੇ ਐਕਸ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਚੰਦਰਯਾਨ-3 ਦੀ ਲਾਂਚਿੰਗ ਤੋਂ ਲੈ ਕੇ ਸਾਫਟ ਲੈਂਡਿੰਗ ਤੱਕ ਦੇ ਪੂਰੇ ਸਫਰ ਨੂੰ ਖੂਬਸੂਰਤੀ ਨਾਲ ਤਿਆਰ ਕਰਕੇ 60 ਸੈਕਿੰਡ ਵਿੱਚ 'ਚ ਦਿਖਾਇਆ ਗਿਆ ਹੈ।
Chandrayaan 3: ਜਦੋਂ ਭਾਰਤ ਦਾ ਚੰਦਰਯਾਨ-3 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਆਪਣੀ ਸਾਫਟ ਲੈਂਡਿੰਗ ਕਰੇਗਾ, ਤਾਂ ਇਤਿਹਾਸ ਵਿੱਚ ਭਾਰਤ ਦਾ ਨਾਮ ਦਰਜ ਹੋ ਜਾਵੇਗਾ। ਉੱਥੇ ਹੀ ਭਾਰਤ ਚੰਦਰਮਾ 'ਤੇ ਪਹੁੰਚਣ ਵਾਲਾ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਚੌਥਾ ਦੇਸ਼ ਬਣ ਜਾਵੇਗਾ।
ਚੰਦਰਯਾਨ-3 ਨੇ 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਵਿੱਚ ਭਾਰਤ ਦੇ ਮੁੱਖ ਪੁਲਾੜ ਸੰਗਠਨ ਤੋਂ ਚੰਦਰਮਾ ਵੱਲ ਆਪਣਾ ਇੱਕ ਮਹੀਨੇ ਦਾ ਮਿਸ਼ਨ ਸ਼ੁਰੂ ਕੀਤਾ ਸੀ। ਇਸ ਮਿਸ਼ਨ ਦੀ 23 ਅਗਸਤ ਨੂੰ 18:04 ਵਜੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਆਪਣੀ ਲੈਂਡਿੰਗ ਪੂਰੀ ਕਰਨ ਦੀ ਉਮੀਦ ਹੈ।
2019 ਵਿੱਚ ਚੰਦਰਯਾਨ-2 ਦੇ ਰੂਪ ਵਿੱਚ ਆਪਣੀ ਪਹਿਲੀ ਕੋਸ਼ਿਸ਼ ਤੋਂ ਬਾਅਦ ਚੰਦਰਯਾਨ-3 ਦੀ ਚੰਦਰਮਾ 'ਤੇ ਸੋਫਟ ਲੈਂਡਿੰਗ ਕਰਵਾਉਣ ਦੀ ਭਾਰਤ ਦੀ ਦੂਜੀ ਕੋਸ਼ਿਸ਼ ਹੈ। ਦੱਸ ਦਈਏ ਕਿ 2019 ਵਿੱਚ ਚੰਦਰਯਾਨ-2 ਦਾ ਲੈਂਡਿੰਗ ਨੂੰ ਪੂਰਾ ਕਰਨ ਤੋਂ ਕੁਝ ਮਿੰਟ ਪਹਿਲਾਂ ਇਸਰੋ ਦੇ ਸਪੇਸ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ ਸੀ।
ਇਹ ਵੀ ਪੜ੍ਹੋ: Himachal Rains: ਹਿਮਾਚਲ ਪ੍ਰਦੇਸ਼ ਵਿੱਚ ਦੋ ਮਹੀਨਿਆਂ ਵਿੱਚ ਢਹਿ ਢੇਰੀ ਹੋਏ 2 ਹਜ਼ਾਰ ਤੋਂ ਵੱਧ ਘਰ, 8099.56 ਕਰੋੜ ਰੁਪਏ ਦਾ ਨੁਕਸਾਨ
ਜਦੋਂ ਕਿ ਚੰਦਯਾਨ-3 ਪੁਲਾੜ ਵਿੱਚ ਆਪਣੀ ਲੈਂਡਿੰਗ ਲਈ ਤਿਆਰੀ ਕਰ ਰਿਹਾ ਹੈ, ਇਸ ਬਾਰੇ ਕਈ ਪੋਸਟਾਂ ਰੋਜ਼ਾਨਾ X ਦੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਸੋਮਵਾਰ ਨੂੰ PIB ਨੇ ਐਕਸ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਚੰਦਰਯਾਨ-3 ਦੀ ਲਾਂਚਿੰਗ ਤੋਂ ਲੈ ਕੇ ਸਾਫਟ ਲੈਂਡਿੰਗ ਤੱਕ ਦੇ ਪੂਰੇ ਸਫਰ ਨੂੰ ਖੂਬਸੂਰਤੀ ਨਾਲ ਤਿਆਰ ਕਰਕੇ 60 ਸੈਕਿੰਡ ਵਿੱਚ 'ਚ ਦਿਖਾਇਆ ਗਿਆ ਹੈ।
Chandrayaan-3 Mission🚀
— PIB India (@PIB_India) August 21, 2023
Witness the cosmic climax as #Chandrayaan3 is set to land on the moon on 23 August 2023, around 18:04 IST.@isro pic.twitter.com/ho0wHQj3kw
ਜਦੋਂ ਕਿ ਵੀਡੀਓ ਦੇ ਸ਼ੁਰੂਆਤੀ ਹਿੱਸੇ ਵਿੱਚ ਅਸਲੀ ਵੀਡੀਓ ਫੁਟੇਜ ਦੀ ਵਰਤੋਂ ਕੀਤੀ ਗਈ ਹੈ ਅਤੇ ਵੀਡੀਓ ਦੇ ਬਾਅਦ ਵਾਲੇ ਹਿੱਸੇ ਨੂੰ AI ਦੀ ਮਦਦ ਨਾਲ ਦਰਸਾਇਆ ਗਿਆ ਹੈ। ਉੱਥੇ ਹੀ ਇਸ ਵੀਡੀਓ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਭਾਵੇਂ ਚੰਦਰਯਾਨ-2 ਦਾ ਲੈਂਡਿੰਗ ਮਿਸ਼ਨ ਅਸਫਲ ਰਿਹਾ ਸੀ ਪਰ ਇਸ ਦਾ ਆਰਬਿਟਰ ਹਾਲੇ ਵੀ ਚੰਦਰਮਾ ਦੇ ਆਲੇ- ਦੁਆਲੇ ਚੱਕਰ ਲਗਾ ਰਿਹਾ ਹੈ। ਇਸਰੋ ਦੇ ਅਨੁਸਾਰ, ਚੰਦਰਯਾਨ-2 ਦੇ ਆਰਬਿਟਰ ਨੇ ਚੰਦਰਯਾਨ-3 ਨਾਲ ਦੋ-ਪੱਖੀ ਸੰਚਾਰ ਸਥਾਪਿਤ ਕੀਤਾ ਅਤੇ ਉਸ ਨੇ ਸੋਮਵਾਰ ਨੂੰ ਇੱਕ ਸੁਨੇਹੇ ਵਿੱਚ ਕਿਹਾ, "ਸਵਾਗਤ ਹੈ ਦੋਸਤ!"
ਇਹ ਵੀ ਪੜ੍ਹੋ: Chandrayaan-3 Live Tracking: ਇਤਿਹਾਸ ਬਣਾਉਣ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਚੰਦਰਯਾਨ-3, ਲਾਈਵ ਟ੍ਰੈਕਿੰਗ ਰਾਹੀਂ ਖੁਦ ਦੇਖ ਸਕਦੇ ਸੋਫਟ ਲੈਂਡਿੰਗ, ਜਾਣੋ ਪ੍ਰਕਿਰਿਆ