(Source: ECI/ABP News)
WHO ਨੇ ਭਾਰਤ ਦੀ ਖੰਘ ਦੀ ਦਵਾਈ ਬਣਾਉਣ ਵਾਲੀ ਕੰਪਨੀ ਖਿਲਾਫ਼ ਜਾਰੀ ਕੀਤਾ ਅਲਰਟ
Gambia Children Deaths : ਗੈਂਬੀਆ 'ਚ 66 ਬੱਚਿਆਂ ਦੀ ਮੌਤ ਤੋਂ ਬਾਅਦ WHO ਭਾਰਤੀ ਖੰਘ ਦੀ ਦਵਾਈ ਦੀ ਜਾਂਚ ਕਰ ਰਿਹਾ ਹੈ।
Gambia Children Deaths : WHO ਨੇ ਭਾਰਤ ਦੇ ਮੇਡੇਨ ਫਾਰਮਾਸਿਊਟੀਕਲ ਦੁਆਰਾ ਬਣਾਈਆਂ ਗਈਆਂ ਖੰਘ ਅਤੇ ਜ਼ੁਕਾਮ ਦੀਆਂ ਚਾਰ ਦਵਾਈਆਂ 'ਤੇ ਇੱਕ ਮੈਡੀਕਲ ਉਤਪਾਦ ਅਲਰਟ ਜਾਰੀ ਕੀਤਾ ਹੈ। ਡਬਲਯੂਐਚਓ ਨੇ ਇਸਨੂੰ ਸੰਭਾਵਤ ਤੌਰ 'ਤੇ ਗੁਰਦੇ ਦੀਆਂ ਸੱਟਾਂ ਅਤੇ ਗੈਂਬੀਆ ਵਿੱਚ 66 ਬੱਚਿਆਂ ਦੀ ਮੌਤ ਨਾਲ ਜੋੜਿਆ ਹੈ। ਰਾਇਟਰਜ਼ ਨੇ ਡਬਲਯੂਐਚਓ ਦੇ ਹਵਾਲੇ ਨਾਲ ਕਿਹਾ ਕਿ ਕੰਪਨੀ ਅਤੇ ਰੈਗੂਲੇਟਰੀ ਅਥਾਰਟੀਆਂ ਨਾਲ ਹੋਰ ਜਾਂਚ ਕੀਤੀ ਜਾ ਰਹੀ ਹੈ।
WHO issued a medical product alert on 4 cough & cold syrups made by India's Maiden Pharmaceuticals, potentially linking it to acute kidney injuries & 66 deaths among children in Gambia, conducting further investigation with the company ®ulatory authorities: Reuters quoting WHO
— ANI (@ANI) October 5, 2022
WHO ਦੇ ਡਾਇਰੈਕਟਰ-ਜਨਰਲ ਡਾ: ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਡਬਲਯੂਐਚਓ ਨੇ ਅੱਜ ਗੈਂਬੀਆ ਵਿੱਚ ਪਹਿਚਾਣੀ ਗਈ ਚਾਰ ਦੂਸ਼ਿਤ ਦਵਾਈਆਂ ਲਈ ਇੱਕ ਮੈਡੀਕਲ ਉਤਪਾਦ ਅਲਰਟ ਜਾਰੀ ਕੀਤਾ ਹੈ , ਜੋ ਸੰਭਾਵਿਤ ਤੌਰ 'ਤੇ ਗੁਰਦੇ ਦੀਆਂ ਗੰਭੀਰ ਸੱਟਾਂ ਅਤੇ ਬੱਚਿਆਂ ਵਿੱਚ 66 ਮੌਤਾਂ ਨਾਲ ਜੁੜੀ ਹੋਈ ਹੈ। ਇਨ੍ਹਾਂ ਬੱਚਿਆਂ ਦੀ ਮੌਤ ਉਨ੍ਹਾਂ ਦੇ ਪਰਿਵਾਰਾਂ ਲਈ ਬਹੁਤ ਵੱਡਾ ਸਦਮਾ ਹੈ।
ਇਹ ਵੀ ਪੜ੍ਹੋ : ਬਾਜਵਾ ਨੇ ਗੈਂਗਸਟਰ ਟੀਨੂੰ ਦੇ ਮਾਮਲੇ 'ਤੇ CM ਭਗਵੰਤ ਮਾਨ ਨੂੰ ਘੇਰਿਆ ,ਕਿਹਾ- ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ , ਮਾਨ ਗੁਜਰਾਤ ਵਿੱਚ ਗਰਬਾ ਕਰਨ ਵਿੱਚ ਰੁੱਝੇ ਹੋਏ
ਉਸਨੇ ਅੱਗੇ ਕਿਹਾ ਕਿ ਚਾਰ ਦਵਾਈਆਂ ਭਾਰਤ ਵਿੱਚ ਮੇਡਨ ਫਾਰਮਾਸਿਊਟੀਕਲਜ਼ ਲਿਮਟਿਡ ਦੁਆਰਾ ਤਿਆਰ ਖੰਘ ਅਤੇ ਜ਼ੁਕਾਮ ਦੀਆਂ ਦਵਾਈਆਂ ਹਨ। WHO ਭਾਰਤ ਵਿੱਚ ਕੰਪਨੀ ਅਤੇ ਰੈਗੂਲੇਟਰੀ ਅਥਾਰਟੀਆਂ ਨਾਲ ਹੋਰ ਜਾਂਚ ਕਰ ਰਿਹਾ ਹੈ। ਦੂਸ਼ਿਤ ਉਤਪਾਦਾਂ ਦਾ ਹੁਣ ਤੱਕ ਸਿਰਫ਼ ਗਾਂਬੀਆ ਵਿੱਚ ਪਤਾ ਲੱਗਾ ਹੈ , ਹੋ ਸਕਦਾ ਹੈ ਕਿ ਉਨ੍ਹਾਂ ਨੂੰ ਹੋਰ ਦੂਜੇ ਦੇਸ਼ਾਂ ਵਿੱਚ ਡਿਲੀਵਰ ਕੀਤਾ ਗਿਆ ਹੋ। WHO ਸਾਰੇ ਦੇਸ਼ਾਂ ਵਿੱਚ ਮਰੀਜ਼ਾਂ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਇਹਨਾਂ ਉਤਪਾਦਾਂ ਦਾ ਪਤਾ ਲਗਾਉਣ ਅਤੇ ਹਟਾਉਣ ਦੀ ਸਲਾਹ ਦਿੰਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
