ਹਵਾਈ ਯਾਤਰਾ ਕਰਨ ਵਾਲੇ ਲੋਕਾਂ ਲਈ ਚੰਗੀ ਖਬਰ! ਸੀਜ਼ਫ਼ਾਇਰ ਤੋਂ ਬਾਅਦ ਖੋਲ੍ਹੇ ਗਏ 32 ਏਅਰਪੋਰਟ, ਪਾਕਿ ਨਾਲ ਤਣਾਅ ਕਾਰਨ ਕੀਤੇ ਗਏ ਸੀ ਬੰਦ
'ਆਪਰੇਸ਼ਨ ਸਿੰਦੂਰ' ਦੌਰਾਨ ਬੰਦ ਹੋਏ 32 ਏਅਰਪੋਰਟ ਮੁੜ ਖੋਲ੍ਹੇ ਜਾਣਗੇ। ਇਹ ਜਾਣਕਾਰੀ ਏਅਰਪੋਰਟ ਅਥਾਰਟੀ ਨੇ ਸੋਮਵਾਰ, 12 ਮਈ 2025 ਨੂੰ ਪ੍ਰੈਸ ਰਿਲੀਜ਼ ਜਾਰੀ ਕਰਕੇ ਦਿੱਤੀ। ਭਾਰਤ-ਪਾਕਿ ਦੇ ਤਣਾਅ ਦੇ ਚੱਲਦੇ ਇਨ੍ਹਾਂ ਨੂੰ ਬੰਦ ਕੀਾਤ ਗਿਆ ਸੀ।

Airports Authority Of India: 'ਆਪਰੇਸ਼ਨ ਸਿੰਦੂਰ' ਦੌਰਾਨ ਬੰਦ ਹੋਏ 32 ਏਅਰਪੋਰਟ ਮੁੜ ਖੋਲ੍ਹੇ ਜਾਣਗੇ। ਇਹ ਜਾਣਕਾਰੀ ਏਅਰਪੋਰਟ ਅਥਾਰਟੀ ਨੇ ਸੋਮਵਾਰ, 12 ਮਈ 2025 ਨੂੰ ਪ੍ਰੈਸ ਰਿਲੀਜ਼ ਜਾਰੀ ਕਰਕੇ ਦਿੱਤੀ। ਏਏਆਈ ਨੇ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਸਥਿਤ 32 ਹਵਾਈ ਅੱਡਿਆਂ ਨੂੰ ਖੋਲ੍ਹਣ ਲਈ ਏਅਰਮੈਨ ਨੂੰ ਨੋਟਿਸ (NOTAM) ਜਾਰੀ ਕਰ ਦਿੱਤਾ ਹੈ।
ਇਨ੍ਹਾਂ ਹਵਾਈ ਅੱਡਿਆਂ ਵਿੱਚ ਅਧਮਪੁਰ, ਅੰਬਾਲਾ, ਅੰਮ੍ਰਿਤਸਰ, ਅਵੰਤਿਪੁਰ, ਬਠਿੰਡਾ, ਭੁਜ, ਬੀਕਾਨੇਰ, ਚੰਡੀਗੜ੍ਹ, ਹਲਵਾਰਾ, ਹਿੰਡਨ, ਜੈਸਲਮੇਰ, ਜੰਮੂ, ਜਾਮਨਗਰ, ਜੋਧਪੁਰ, ਕੰਡਲਾ, ਕਾਂਗੜਾ (ਗਗਗਲ), ਕੇਸ਼ੋਦ, ਕਿਸ਼ਨਗੜ੍ਹ, ਕੁੱਲੂ ਮਨਾਲੀ (ਭੁੰਤਰ), ਲੇਹ, ਲੁਧਿਆਣਾ, ਮੁੰਦਰਾ, ਨਲੀਆ, ਪਠਾਨਕੋਟ, ਪਟਿਆਲਾ, ਪੋਰਬੰਦਰ, ਰਾਜਕੋਟ (ਹੀਰਾਸਰ), ਸਰਸਾਵਾ, ਸ਼ਿਮਲਾ, ਸ੍ਰੀਨਗਰ, ਥੋਇਸ ਅਤੇ ਉਤਤਰਲਾਈ ਸ਼ਾਮਲ ਹਨ।
ਇਹ ਜਾਣਨਾ ਵੀ ਜ਼ਰੂਰੀ ਹੈ ਕਿ 200 ਤੋਂ ਵੱਧ ਉਡਾਣਾਂ ਜਾਂ ਤਾਂ ਰੱਦ ਹੋਈਆਂ ਜਾਂ ਪ੍ਰਭਾਵਤ ਹੋਈਆਂ ਹਨ। ਭਾਰਤ ਦੀਆਂ ਵੱਖ-ਵੱਖ ਮੁੱਖ ਏਅਰਲਾਈਨਾਂ ਨੇ ਯਾਤਰਾ ਸੰਬੰਧੀ ਸਲਾਹ ਜਾਰੀ ਕਰਦਿਆਂ ਲੋਕਾਂ ਨੂੰ ਕਿਹਾ ਹੈ ਕਿ ਉਡਾਣ ਤੋਂ ਪਹਿਲਾਂ ਜਾਣਕਾਰੀ ਦੀ ਜਾਂਚ ਕਰ ਲੈਣ ਅਤੇ ਉਸ ਮੁਤਾਬਕ ਯੋਜਨਾ ਬਣਾਉਣ।
ਦੱਸ ਦਈਏ ਇਹ ਏਅਰਪੋਰਟ ਭਾਰਤ-ਪਾਕਿਸਤਾਨ ਦੇ ਵਿੱਚ ਚੱਲਦੇ ਤਣਾਅ ਕਰਕੇ ਬੰਦ ਕਰ ਦਿੱਤਾ ਗਿਆ ਸੀ। ਸੁਰੱਖਿਆ ਦੇ ਚੱਲਦੇ ਕਈ ਫਲਾਈਟਸ ਵੀ ਰੱਦ ਕਰ ਦਿੱਤੀਆਂ ਗਈਆਂ ਸਨ।
ਏਏਆਈ ਵੱਲੋਂ ਜਾਰੀ ਹੋਈ ਪ੍ਰੈਸ ਰਿਲੀਜ਼
10 ਮਈ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੀਜ਼ਫ਼ਾਇਰ ਦੀ ਘੋਸ਼ਣਾ ਹੋਣ ਅਤੇ ਐਲਓਸੀ 'ਤੇ 11 ਮਈ 2025 (ਐਤਵਾਰ) ਨੂੰ ਕਾਫੀ ਹੱਦ ਤੱਕ ਸ਼ਾਂਤੀਪੂਰਨ ਹਾਲਾਤ ਬਣਨ ਤੋਂ ਬਾਅਦ, ਏਏਆਈ ਅਤੇ ਭਾਰਤ ਦੇ ਹੋਰ ਹਵਾਈ ਅਧਿਕਾਰੀਆਂ ਵੱਲੋਂ 32 ਹਵਾਈ ਅੱਡਿਆਂ ਨੂੰ ਮੁੜ ਖੋਲ੍ਹਣ ਸੰਬੰਧੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















