ਪੜਚੋਲ ਕਰੋ
(Source: ECI/ABP News)
ਗਾਂਜੇ ਦੀ ਖੇਤੀ ਹੋਏਗੀ ਕਾਨੂੰਨੀ, ਕੈਂਸਰ ਦੀ ਦਵਾਈ ਲਈ ਇਸਤੇਮਾਲ
ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਗਾਂਜੇ ਦੀ ਖੇਤੀ ਨੂੰ ਕਾਨੂੰਨੀ ਕਰਨ ਵਾਲੀ ਹੈ। ਇਸ ਨੂੰ ਵੀ ਅਫੀਮ ਦੀ ਖੇਤੀ ਦੀ ਤਰ੍ਹਾਂ ਹਰ ਸਾਲ ਲਾਈਸੈਂਸ ਦਿੱਤਾ ਜਾਵੇਗਾ। ਇਸ ਲਈ ਵਪਾਰਕ ਟੈਕਸ ਵਿਭਾਗ ਸੂਬੇ ਦੇ ਐਨਡੀਪੀਐਸ ਨਿਯਮ 1985 ‘ਚ ਬਦਲਾਅ ਕਰਨ ਜਾ ਰਿਹਾ ਹੈ।
![ਗਾਂਜੇ ਦੀ ਖੇਤੀ ਹੋਏਗੀ ਕਾਨੂੰਨੀ, ਕੈਂਸਰ ਦੀ ਦਵਾਈ ਲਈ ਇਸਤੇਮਾਲ government gave this instruction to the farming of cannabis ਗਾਂਜੇ ਦੀ ਖੇਤੀ ਹੋਏਗੀ ਕਾਨੂੰਨੀ, ਕੈਂਸਰ ਦੀ ਦਵਾਈ ਲਈ ਇਸਤੇਮਾਲ](https://static.abplive.com/wp-content/uploads/sites/5/2019/11/20162537/farming-of-cannabis.jpg?impolicy=abp_cdn&imwidth=1200&height=675)
ਭੋਪਾਲ: ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਗਾਂਜੇ ਦੀ ਖੇਤੀ ਨੂੰ ਕਾਨੂੰਨੀ ਕਰਨ ਵਾਲੀ ਹੈ। ਇਸ ਨੂੰ ਵੀ ਅਫੀਮ ਦੀ ਖੇਤੀ ਦੀ ਤਰ੍ਹਾਂ ਹਰ ਸਾਲ ਲਾਈਸੈਂਸ ਦਿੱਤਾ ਜਾਵੇਗਾ। ਇਸ ਲਈ ਵਪਾਰਕ ਟੈਕਸ ਵਿਭਾਗ ਸੂਬੇ ਦੇ ਐਨਡੀਪੀਐਸ ਨਿਯਮ 1985 ‘ਚ ਬਦਲਾਅ ਕਰਨ ਜਾ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਦਾ ਇਸਤੇਮਾਲ ਕੈਂਸਰ ਦੀ ਦਵਾਈ ਬਣਾਉਣ ਲਈ ਕੀਤਾ ਜਾਵੇਗਾ।
ਐਮਪੀ ਸਰਕਾਰ ਨੇ ਇਸਡਕੈਨ ਕੰਪਨੀ ਦੇ ਪ੍ਰਸਤਾਵ ‘ਤੇ ਇਹ ਫੈਸਲਾ ਕੀਤਾ ਹੈ। ਕੰਪਨੀ ਨੇ ਗਾਂਜੇ ਨਾਲ ਕੈਂਸਰ ਸਣੇ ਹੋਰ ਕਈ ਬਿਮਾਰੀਆਂ ਦੀਆਂ ਦਵਾਈਆਂ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਦੇ ਪ੍ਰਸਤਾਵ ‘ਤੇ ਮੁੱਖ ਮੰਤਰੀ ਕਮਲਨਾਥ ਨੇ ਸਹਿਮਤੀ ਦੇ ਦਿੱਤੀ ਹੈ। ਉਧਰ, ਸਰਕਾਰ ਨੇ ਜਨ ਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਕਿਹਾ ਕਿ ਇਹ ਗਾਂਜਾ ਨਹੀਂ, ਸਗੋਂ ਗਾਂਜੇ ਦੀ ਇੱਕ ਕਿਸਮ ਹੈ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ‘ਚ ਵੀ ਇਸ ਦੀ ਖੇਤੀ ਹੋ ਰਹੀ ਹੈ।
ਪੀਸੀ ਸ਼ਰਮਾ ਨੇ ਕਿਹਾ ਕਿ ਕੈਂਸਰ ਦੀ ਦਵਾਈ ਬਣਾਉਣ ‘ਚ ਇਸ ਦਾ ਇਸਤੇਮਾਲ ਹੋ ਰਿਹਾ ਹੈ। ਇਸ ਦੇ ਕੱਪੜੇ ਵੀ ਬਣਦੇ ਹਨ। ਇਸ ਦੀ ਫਾਰਮਿੰਗ ਨਾਲ ਨਵੀਂ ਵਿਧਾ ਮੱਧ ਪ੍ਰਦੇਸ਼ ‘ਚ ਆਵੇਗੀ। ਮੰਤਰੀ ਸ਼ਰਮਾ ਨੇ ਕਿਹਾ ਕਿ ਇਸ ਦਾ ਇਸਤੇਮਾਲ ਖਾਣ-ਪੀਣ ਲਈ ਨਹੀਂ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਤਕਨਾਲੌਜੀ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)