ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
Wall Collapsed: ਦਾਦੀ ਦੇ ਘਰ ਛੁੱਟੀਆਂ ਕੱਟਣ ਆਏ ਬੱਚਿਆਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਹੈ।ਮੀਂਹ ਤੋਂ ਬਾਅਦ ਗ੍ਰੇਟਰ ਨੋਇਡਾ ਵਿੱਚ ਇੱਕ ਨਿਰਮਾਣ ਅਧੀਨ ਮਕਾਨ ਦੀ ਕੰਧ ਡਿੱਗ ਗਈ। ਇਸ ਵਿੱਚ ਛੇ ਬੱਚੇ ਦੱਬੇ ਗਏ। ਇਸ ਹਾਦਸੇ ਵਿੱਚ ਤਿੰਨ ਬੱਚਿਆਂ
Greater Noida Wall Collapsed: ਮੀਂਹ ਤੋਂ ਬਾਅਦ ਦਿੱਲੀ ਪਾਣੀ-ਪਾਣੀ ਹੋਈ ਪਈ ਹੈ। ਹੁਣ ਖਬਰ ਸਾਹਮਣੇ ਆਈ ਹੈ ਕਿ ਮੀਂਹ ਤੋਂ ਬਾਅਦ ਗ੍ਰੇਟਰ ਨੋਇਡਾ ਵਿੱਚ ਇੱਕ ਨਿਰਮਾਣ ਅਧੀਨ ਮਕਾਨ ਦੀ ਕੰਧ ਡਿੱਗ ਗਈ। ਇਸ ਵਿੱਚ ਛੇ ਬੱਚੇ ਦੱਬੇ ਗਏ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੇ ਸਕੂਲ ਦੀਆਂ ਛੁੱਟੀਆਂ ਕੱਟਣ ਲਈ ਆਪਣੀ ਦਾਦੀ ਦੇ ਘਰ ਆਏ ਹੋਏ ਸਨ। ਸੂਚਨਾ ਤੋਂ ਬਾਅਦ ਭਾਰੀ ਪੁਲਿਸ ਫੋਰਸ (police force) ਮੌਕੇ 'ਤੇ ਪਹੁੰਚ ਗਈ। ਤਿੰਨ ਜ਼ਖਮੀ ਬੱਚਿਆਂ ਦਾ ਇਲਾਜ ਜਾਰੀ ਹੈ। ਪੁਲਿਸ ਨੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ (send bodies for postmortem) ਦਿੱਤਾ ਹੈ।
ਦਾਦੀ ਦੇ ਘਰ ਛੁੱਟੀਆਂ ਕੱਟਣ ਆਏ ਹੋਏ ਸਨ
ਇਹ ਘਟਨਾ ਗ੍ਰੇਟਰ ਨੋਇਡਾ ਦੇ ਸੂਰਜਪੁਰ ਥਾਣਾ ਖੇਤਰ ਦੇ ਖੋਦਨਾ ਪਿੰਡ ਦੀ ਹੈ। ਇਸ ਦਰਦਨਾਕ ਹਾਦਸੇ 'ਚ ਆਇਸ਼ਾ ਪੁੱਤਰੀ ਸਗੀਰ ਉਮਰ 16 ਸਾਲ, ਅਹਿਦ ਪੁੱਤਰ ਮੋਇਨੂਦੀਨ ਉਮਰ 4 ਸਾਲ, ਹੁਸੈਨ ਪੁੱਤਰ ਇਕਰਾਮ ਉਮਰ 5 ਸਾਲ, ਆਦਿਲ ਪੁੱਤਰ ਸ਼ੇਰਖਾਨ ਉਮਰ 8 ਸਾਲ, ਅਲਫਿਜ਼ਾ ਪੁੱਤਰੀ ਮੋਇਨੂਦੀਨ ਉਮਰ 2 ਸਾਲ, ਸੋਹਣਾ ਪੁੱਤਰੀ ਰਹੀਸ ਉਮਰ 12 ਸਾਲ, ਵਸੀਲ ਪੁੱਤਰ ਸ਼ੇਰ ਖਾਨ ਉਮਰ 11 ਸਾਲ, ਸਮੀਰ ਪੁੱਤਰ ਸਗੀਰ ਉਮਰ 15 ਸਾਲ, ਸਗੀਰ ਦੇ ਆਪਣੇ ਪਰਿਵਾਰ ਦੇ 8 ਬੱਚੇ ਅਤੇ ਰਿਸ਼ਤੇਦਾਰ ਘਰ ਦੀ ਕੰਧ ਡਿੱਗਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ 'ਚ ਅਹਿਦ, ਆਦਿਲ ਅਤੇ ਅਲਫਿਜ਼ਾ ਦੀ ਇਲਾਜ ਦੌਰਾਨ ਦਰਦਨਾਕ ਮੌਤ ਹੋ ਗਈ। ਹੋਰ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
ਦੀਵਾਰ ਡਿੱਗਣ ਕਾਰਨ ਹਾਦਸਾ ਵਾਪਰ ਗਿਆ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਖੋਡਾਣਾ ਦੇ ਰਹਿਣ ਵਾਲੇ ਸਗੀਰ ਦੇ ਘਰ ਦੀ ਦੀਵਾਰ ਡਿੱਗਣ ਕਾਰਨ ਹਾਦਸਾ ਵਾਪਰ ਗਿਆ, ਜਿਸ ਵਿਚ ਉਸ ਦੇ ਪਰਿਵਾਰ ਦੇ 8 ਬੱਚੇ ਅਤੇ ਰਿਸ਼ਤੇਦਾਰ ਦੱਬ ਗਏ। ਇਨ੍ਹਾਂ ਵਿੱਚੋਂ ਤਿੰਨ ਬੱਚਿਆਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਬਾਕੀ ਬੱਚੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਹ ਸਾਰੇ ਖਤਰੇ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬਿਹਤਰ ਤਾਲਮੇਲ ਸਥਾਪਤ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।