ਮਿਲਖਾ ਸਿੰਘ ਦੇ ਨਾਂਅ 'ਤੇ ਮਨੋਹਰ ਲਾਲ ਖੱਟਰ ਦਾ ਵਡਾ ਐਲਾਨ
ਸ਼ਨੀਵਾਰ ਟਵੀਟ ਕਰਦਿਆਂ ਮਨੋਹਰ ਲਾਲ ਖੱਟਰ ਨੇ ਮਿਲਖਾ ਸਿੰਘ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਮਿਲਖਾ ਸਿੰਘ ਨੂੰ ਯਾਦ ਕਰਦਿਆਂ ਕੱਟਰ ਨੇ ਕਿਹਾ 'ਉੱਡਣਾ ਸਿੱਖ ਹਮੇਸ਼ਾਂ ਭਾਰਤੀਆਂ ਦੇ ਦਿਲਾਂ 'ਚ ਜਿਉਂਦਾ ਰਹੇਗਾ।
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਿਲਖਾ ਸਿੰਘ ਦੇ ਨਾਂਅ 'ਤੇ ਪੈਰਾਗਲਾਇਡਿੰਗ ਕਲੱਬ ਖੋਲ੍ਹੇ ਜਾਣ ਦਾ ਐਲਾਨ ਕੀਤਾ ਹੈ। ਉੱਡਣੇ ਸਿੱਖ ਦੇ ਨਾਂਅ ਨਾਲ ਮਸ਼ਹੂਰ ਮਹਾਨ ਐਥਲੀਟ ਮਿਲਖਾ ਸਿੰਘ ਦਾ 18 ਜੂਨ ਨੂੰ ਰਾਤ ਵੇਲੇ ਦੇਹਾਂਤ ਹੋ ਗਿਆ ਸੀ। ਉਹ 91 ਸਾਲ ਦੇ ਸਨ।
ਸ਼ਨੀਵਾਰ ਟਵੀਟ ਕਰਦਿਆਂ ਮਨੋਹਰ ਲਾਲ ਖੱਟਰ ਨੇ ਮਿਲਖਾ ਸਿੰਘ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਮਿਲਖਾ ਸਿੰਘ ਨੂੰ ਯਾਦ ਕਰਦਿਆਂ ਕੱਟਰ ਨੇ ਕਿਹਾ 'ਉੱਡਣਾ ਸਿੱਖ ਹਮੇਸ਼ਾਂ ਭਾਰਤੀਆਂ ਦੇ ਦਿਲਾਂ 'ਚ ਜਿਉਂਦਾ ਰਹੇਗਾ। ਭਾਰਤ ਨੇ ਇਕ ਸਿਤਾਰਾ ਖੋਹਿਆ ਹੈ। ਮਿਲਖਾ ਸਿੰਘ ਸਾਨੂੰ ਛੱਡ ਗਏ ਹਨ ਪਰ ਉਹ ਹਰ ਭਾਰਤੀ ਨੂੰ ਦੇਸ਼ ਦਾ ਨਾਂਅ ਚਮਕਾਉਣ ਦੀ ਪ੍ਰੇਰਣਾ ਦਿੰਦੇ ਰਹਿਣਗੇ। ਉੱਡਣਾ ਸਿੱਖ ਹਮੇਸ਼ਾਂ ਭਾਰਤੀਆਂ ਦੇ ਦਿਲਾਂ 'ਚ ਜਿਉਂਦਾ ਰਹੇਗਾ। ਮੈਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਬ ਅੱਗੇ ਅਰਦਾਸ ਕਰਦਾ ਹਾਂ।'
Haryana Chief Minister Manohar Lal Khattar announces the opening of a Paragliding club after the name of former Indian Sprinter Milkha Singh, widely regarded as Flying Sikh. The elderly statesman of Indian sport passed away on June 18. pic.twitter.com/w6HQz7BJFm
— ANI (@ANI) June 20, 2021
ਮਿਲਖਾ ਸਿੰਘ ਕੋਰੋਨਾ ਪੌਜ਼ੇਟਿਵ ਹੋਣ ਮਰਗੋਂ ਠੀਕ ਹੋਕੇ ਘਰ ਪਰਤ ਗਏ ਸਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਸੀ। ਪਰ ਇਸ ਤੋਂ ਬਾਅਦ ਫਿਰ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਦਾ ਵੀ ਕੋਰੋਨਾ ਇਨਫੈਕਸ਼ਨ ਕਾਰਨ ਦੇਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ: Covid 19 Third Wave: ਅਲਰਟ! ਕੋਰੋਨਾ ਦੀ ਤੀਜੀ ਲਹਿਰ ਅਗਲੇ ਕੁਝ ਹਫਤਿਆਂ ਵਿੱਚ ਦੇ ਸਕਦੀ ਹੈ ਦਸਤਕ
ਇਹ ਵੀ ਪੜ੍ਹੋ: Corona Cases: ਕੋਰੋਨਾ ਨਾਲ ਬਦਲ ਰਹੇ ਹਾਲਾਤ, ਲਗਾਤਾਰ ਘੱਟ ਰਹੇ ਕੇਸ ਕਈ ਸੂਬਿਆਂ 'ਚ ਦਰਜ ਹੋਏ 500 ਤੋਂ ਵੀ ਘੱਟ ਮਾਮਲੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin