ਦਿੱਲੀ ਦੇ ਸਿਹਤ ਮੰਤਰੀ ਦੀ ਹਾਲਤ 'ਚ ਸੁਧਾਰ, ਆਈਸੀਯੂ ਤੋਂ ਆ ਸਕਦੇ ਬਾਹਰ
55 ਸਾਲਾ ਮੰਤਰੀ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਆਕਸੀਜਨ ਦਾ ਪੱਧਰ ਪਹਿਲਾਂ ਨਾਲੋਂ ਵਧਿਆ ਹੈ। ਕਿਹਾ ਜਾ ਰਿਹਾ ਕਿ ਜਿਸ ਹਿਸਾਬ ਨਾਲ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ ਉਹ ਅੱਜ ਆਈਸੀਯੂ ਤੋਂ ਬਾਹਰ ਆ ਸਕਦੇ ਹਨ।
ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਹਾਲਤ 'ਚ ਐਤਵਾਰ ਸੁਧਾਰ ਹੋਇਆ ਤੇ ਬੁਖ਼ਾਰ ਘੱਟ ਹੋ ਗਿਆ ਹੈ। ਮੰਤਰੀ ਨੂੰ ਨਿੱਜੀ ਹਸਪਤਾਲ 'ਚ ਇਕ ਦਿਨ ਪਹਿਲਾਂ ਪਲਾਜ਼ਮਾ ਥੈਰੇਪੀ ਦਿੱਤੀ ਗਈ ਸੀ। ਫਿਲਹਾਲ ਉਹ ਮੈਕਸ ਹਸਪਤਾਲ ਦੇ ਆਈਸੀਯੂ 'ਚ ਭਰਤੀ ਹਨ।
55 ਸਾਲਾ ਮੰਤਰੀ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਆਕਸੀਜਨ ਦਾ ਪੱਧਰ ਪਹਿਲਾਂ ਨਾਲੋਂ ਵਧਿਆ ਹੈ। ਕਿਹਾ ਜਾ ਰਿਹਾ ਕਿ ਜਿਸ ਹਿਸਾਬ ਨਾਲ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ ਉਹ ਅੱਜ ਆਈਸੀਯੂ ਤੋਂ ਬਾਹਰ ਆ ਸਕਦੇ ਹਨ। ਕੁਝ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਮਦਦ ਲਈ ਤਿਆਰ ਰੱਖੀ ਗਈ ਹੈ।
ਸਿਹਤ ਮੰਤਰੀ ਸਤੇਂਦਰ ਜੈਨ ਸਮੇਤ ਦਿੱਲੀ ਦੇ ਚਾਰ ਵਿਧਾਇਕ ਹੁਣ ਤਕ ਕੋਰੋਨਾ ਪੌਜ਼ੇਟਿਵ ਹਨ। ਬੁੱਧਵਾਰ ਕਾਲਕਾਜੀ ਤੋਂ ਵਿਧਾਇਕਾ ਆਤਿਸ਼ੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਉਹ ਹਲਕੇ ਲੱਛਣਾ ਕਾਰਨ ਘਰ 'ਚ ਹੀ ਹਨ। ਕਰੋਲ ਬਾਗ ਦੇ ਵਿਧਾਇਕ ਵਿਸ਼ੇਸ਼ ਰਵੀ ਤੇ ਪਟੇਲ ਨਗਰ ਦੇ ਵਿਧਾਇਕ ਰਾਜਕੁਮਾਰ ਆਨੰਦ ਵੀ ਕੋਰੋਨਾ ਪੌਜ਼ੇਟਿਵ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਕੋਰੋਨਾਵਾਇਰਸ: ਇਕ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ, ਬੇਲਗਾਮ ਵਾਇਰਸ ਨੇ ਮਚਾਈ ਤਬਾਹੀ ਦਿੱਲੀ 'ਚ ਅੱਤਵਾਦੀ ਹੋਏ ਦਾਖ਼ਲ, ਵੱਡੇ ਹਮਲੇ ਦਾ ਖ਼ਦਸ਼ਾ, ਹਾਈ ਅਲਰਟ ਜਾਰੀ ਕੋਰੋਨਾ ਵਾਇਰਸ ਦੀ ਰਫ਼ਤਾਰ ਵਧੀ, ਲੌਕਡਾਊਨ ਮੁੜ ਤੋਂ ਜਾਰੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ