Himachal Rains: ਹਿਮਾਚਲ 'ਚ ਭਾਰੀ ਮੀਂਹ, ਚੰਡੀਗੜ੍ਹ-ਮਨਾਲੀ ਫੋਰ ਲੇਨ 'ਤੇ ਕਾਰ 'ਤੇ ਡਿੱਗਾ ਪੱਥਰ, ਸੈਲਾਨੀ ਦੀ ਮੌਤ, 3 ਜ਼ਖਮੀ
ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਕੱਲ੍ਹ ਲਈ ਵੀ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਉਤੇ ਬਿਲਾਸਪੁਰ ਨੇੜੇ ਵੱਡਾ ਹਾਦਸਾ ਵਾਪਰਿਆ, ਜਿਸ ਵਿਚ ਇਕ ਸੈਲਾਨੀ ਦੀ ਮੌਤ ਹੋ ਗਈ
Himachal Rains: ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਕੱਲ੍ਹ ਲਈ ਵੀ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਉਤੇ ਬਿਲਾਸਪੁਰ ਨੇੜੇ ਵੱਡਾ ਹਾਦਸਾ ਵਾਪਰਿਆ, ਇੱਥੇ ਪਹਾੜੀ ਤੋਂ ਇੱਕ ਸੈਲਾਨੀ ਦੀ ਕਾਰ 'ਤੇ ਪੱਥਰ ਡਿੱਗਿਆ ਹੈ, ਜਿਸ ਵਿਚ ਇਕ ਸੈਲਾਨੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਫਿਲਹਾਲ ਪੁਲਿਸ ਨੇ ਇਥੇ ਆਵਾਜਾਈ ਨੂੰ ਵਨ-ਵੇ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਬਿਲਾਸਪੁਰ ਦੇ ਸਵਾਰਘਾਟ ਥਾਣੇ ਅਧੀਨ ਵਾਪਰਿਆ ਹੈ। ਇੱਥੇ ਚਾਰ ਲੇਨ ਉਤੇ ਟਨਲ ਨੰਬਰ 02/ਥਾਪਨਾ ਨੇੜੇ ਮਹਾਰਾਸ਼ਟਰ ਨੰਬਰ ਇਕ ਕ੍ਰੇਟਾ ਗੱਡੀ 'ਤੇ ਪਹਾੜੀ ਤੋਂ ਪੱਥਰ ਡਿੱਗੇ।
ਗੱਡੀ ਵਿਚ ਕੁੱਲ ਚਾਰ ਲੋਕ ਸਵਾਰ ਸਨ
ਗੱਡੀ ਵਿਚ ਕੁੱਲ ਚਾਰ ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਹੋਰ ਜ਼ਖਮੀ ਹਨ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਹੇਸ਼, ਸੁਦੀਪ ਜਾਦੌਨ, ਸੁਨੀਲ ਧਾਕੜ ਹਾਦਸੇ ਵਿਚ ਜ਼ਖਮੀ ਹੋ ਗਏ ਹਨ। ਇਸ ਦੌਰਾਨ ਕਲਿਆਣ ਧਾਕੜ (35) ਪੁੱਤਰ ਵਨਵਾਰੀ ਲਾਲ ਧਾਕੜ ਵਾਸੀ ਪਿੰਡ ਸ਼ੋਰਪੁਰਾ, ਮਾਮਚੌਂ, ਕੈਲਾਰਸ ਜ਼ਿਲ੍ਹਾ ਮੋਰੇਨਾ (ਮੱਧ ਪ੍ਰਦੇਸ਼) ਦੀ ਮੌਤ ਹੋ ਗਈ ਹੈ।
ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ
ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਇੱਥੇ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਅਪੀਲ ਕੀਤੀ ਹੈ। ਹੁਣ ਮੌਕੇ 'ਤੇ ਪੁਲਿਸ ਬਲ ਵੀ ਤਾਇਨਾਤ ਕਰ ਦਿੱਤਾ ਗਿਆ ਹੈ।
ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਸ਼ ਦਾ ਅਲਰਟ
ਹਿਮਾਚਲ ਪ੍ਰਦੇਸ਼ 'ਚ ਪਿਛਲੇ 12 ਘੰਟਿਆਂ 'ਚ ਮੰਡੀ, ਕਾਂਗੜਾ, ਧਰਮਸ਼ਾਲਾ, ਬਿਲਾਸਪੁਰ ਸਮੇਤ ਕਈ ਇਲਾਕਿਆਂ 'ਚ ਭਾਰੀ ਮੀਂਹ ਪਿਆ ਹੈ। ਮੰਡੀ ਜ਼ਿਲ੍ਹੇ ਦੇ ਧਰਮਪੁਰ ਖੇਤਰ ਦੇ ਮੰਡਪ ਪਿੰਡ ਦੇ ਆਸ-ਪਾਸ ਸਵੇਰੇ ਤੇਜ਼ ਮੀਂਹ ਪਿਆ। ਇਸੇ ਤਰ੍ਹਾਂ ਮੌਸਮ ਵਿਭਾਗ ਨੇ ਬਿਲਾਸਪੁਰ ਦੇ ਨੈਣਾ ਦੇਵੀ ਵਿੱਚ 158.6 ਮਿਲੀਮੀਟਰ, ਓਲਿੰਡਾ ਵਿੱਚ 69.0, ਕਾਂਗੜਾ ਦੇ ਡੇਹਰਾ ਗੋਪੀਪੁਰ ਵਿੱਚ 64.0, ਬਿਲਾਸਪੁਰ ਦੇ ਬੀਬੀਐਮਬੀ ਵਿੱਚ 57.6, ਧਰਮਸ਼ਾਲਾ ਵਿੱਚ 55.2 ਅਤੇ ਪਾਲਪੁਮਰ ਵਿੱਚ 32.4 ਮਿਲੀਮੀਟਰ ਮੀਂਹ ਦਰਜ ਕੀਤਾ ਹੈ। ਸੂਬੇ ਵਿੱਚ 7 ਸਤੰਬਰ ਨੂੰ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ 11 ਸਤੰਬਰ ਤੱਕ ਮੀਂਹ ਤੋਂ ਰਾਹਤ ਮਿਲ ਸਕਦੀ ਹੈ।