ਪੜਚੋਲ ਕਰੋ
ਰਾਮ ਮੰਦਰ ਦਾ ਵਿਰੋਧ ਹੋਇਆ ਤਾਂ ਪਲਟੇਗਾ ਮੋਦੀ ਤੇ ਯੋਗੀ ਸਰਕਾਰ ਦਾ ਤਖ਼ਤਾ!
ਨਵੀਂ ਦਿੱਲੀ: ਆਪਣੇ ਵਿਵਾਦਤ ਬਿਆਨਾਂ ਕਰਕੇ ਚਰਚਾ ਵਿੱਚ ਰਹਿਣ ਵਾਲੇ ਸੁਬਰਮਣੀਅਮ ਸੁਆਮੀ ਨੇ ਇੱਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਰਾਮ ਮੰਦਰ ਦੇ ਮੁੱਦੇ ਬਾਰੇ ਬੋਲਦਿਆਂ ਕਿਹਾ ਕਿ ਰਾਮ ਮੰਦਰ ਦਾ ਕੇਸ ਸੁਪਰੀਮ ਕੋਰਟ ਵਿੱਚ ਜਨਵਰੀ ਵਿੱਚ ਸੁਣਵਾਈ ਲਈ ਲਿਸਟ ਹੈ। ਜੇ ਜਨਵਰੀ ਵਿੱਚ ਸੁਣਵਾਈ ਹੋ ਜਾਂਦੀ ਹੈ ਤਾਂ ਉਹ ਸੁਣਵਾਈ ਸ਼ੁਰੂ ਹੋਣ ਦੇ ਦੋ ਹਫ਼ਤਿਆਂ ਅੰਦਰ ਕੇਸ ਜਿੱਤ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰ ਤੇ ਯੂਪੀ ਸਰਕਾਰ ਵਿਰੋਧੀ ਧਿਰਾਂ ਹਨ, ਇਸ ਲਈ ਉਹ ਰਾਮ ਮੰਦਰ ਦਾ ਕੇਸ ਜਿੱਤ ਜਾਣਗੇ।
ਬੀਜੇਪੀ ਲੀਡਰ ਨੇ ਕਿਹਾ ਕਿ ਜੇ ਕੇਂਦਰ ਤੇ ਯੂਪੀ ਸਰਕਾਰ ਨੇ ਇਸ ਕੇਸ ਵਿੱਚ ਉਨ੍ਹਾਂ ਦਾ ਵਿਰੋਧ ਕੀਤਾ ਵੀ ਤਾਂ ਉਹ ਤਖ਼ਤਾ ਪਲਟ ਦੇਣਗੇ। ਉਨ੍ਹਾਂ ਭਰੋਸਾ ਜਤਾਇਆ ਕਿ ਕੇਂਦਰ ਤੇ ਰਾਜ ਸਰਕਾਰਾਂ ਅਜਿਹਾ ਨਹੀਂ ਕਰਨਗੀਆਂ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ 29 ਅਕਤੂਬਰ ਨੂੰ ਹੋਈ ਸੁਣਵਾਈ ਵਿੱਚ ਰਾਮ ਮੰਦਰ ਕੇਸ ਨੂੰ ਜਨਵਰੀ ਮਹੀਨੇ ’ਤੇ ਪਾ ਦਿੱਤਾ ਸੀ। ਹੁਣ ਰਾਮ ਮੰਦਰ ਮਾਮਲੇ ਦੀ ਸੁਣਵਾਈ ਜਨਵਰੀ ਮਹੀਨੇ ਵਿੱਚ ਹੋਏਗੀ, ਪਰ ਕਿਸ ਤਾਰੀਖ਼ ਨੂੰ ਹੋਏਗੀ, ਇਸ ਬਾਰੇ ਹਾਲੇ ਤਕ ਅਦਾਲਤ ਨੇ ਕੁਝ ਨਹੀਂ ਦੱਸਿਆ। ਇਹ ਮਾਮਲਾ ਹੁਣ ਅਦਾਲਤ ਦੀ ਨਵੀਂ ਬੈਂਚ ਦੇ ਅਧੀਨ ਆਏਗਾ। ਨਵੀਂ ਬੈਂਚ ਹੀ ਤੈਅ ਕਰੇਗੀ ਕਿ ਕੇਸ ਦੀ ਵਿਸਥਾਰ ਨਾਲ ਸੁਣਵਾਈ ਕਦੋਂ ਸ਼ੁਰੂ ਹੋਏਗੀ। ਅਜੇ ਤਕ ਇਹ ਵੀ ਤੈਅ ਨਹੀਂ ਹੈ ਕਿ ਸੁਣਵਾਈ ਕਰਨ ਵਾਲੀ ਬੈਂਚ ਵਿੱਚ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਸੰਜੈ ਕਿਸ਼ਨ ਕੌਲ ਤੇ ਕੇ ਐਮ ਜੋਸਫ ਹੀ ਅਗਲੀ ਸੁਣਵਾਈ ਕਰਨਗੇ ਜਾਂ ਫਿਰ ਤਿੰਨੇ ਜੱਜ ਨਵੇਂ ਹੋਣਗੇ।Subramanian Swamy: If our matter (#RamTemple) is listed in January, we'll win it in 2 weeks. Because my 2 opposing parties are central government & UP government; do they've the guts to oppose me? And if they do, I'll topple government. Though I know that they won't do it. (7.11) pic.twitter.com/mzhVpvFdqQ
— ANI (@ANI) December 7, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement