ਪੜਚੋਲ ਕਰੋ

Plastic Waste India: ਭਾਰਤੀਆਂ ਨੇ ਤੋੜਿਆ ਦੁਨੀਆ ਦਾ ਇੱਕ ਹੋਰ ਰਿਕਾਰਡ,ਅਮਰੀਕਾ ਤੇ ਕੈਨੇਡਾ ਵਰਗਿਆਂ ਦੇਸ਼ਾਂ ਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ

ਭਾਰਤ ਪਲਾਸਟਿਕ ਕੂੜਾ ਉਤਪਾਦਨ ਵਿਚ ਦੁਨੀਆ ਵਿਚ ਸਭ ਤੋਂ ਅੱਗੇ ਹੈ ਅਤੇ ਹੈਰਾਨੀ  ਦੀ ਗੱਲ ਹੈ ਕਿ  ਹਰ ਸਾਲ 12 ਮਿਲੀਅਨ ਟਨ ਕੂੜਾ ਪੈਦਾ ਕਰਦਾ ਹੈ, ਜੋ ਕਿ ਦੂਜੇ ਵੱਡੇ ਪ੍ਰਦੂਸ਼ਣ ਵਾਲੇ ਦੇਸ਼ਾਂ ਨਾਲੋਂ  ਵੀ ਦੁੱਗਣਾ ਹੈ।

ਭਾਰਤ ਪਲਾਸਟਿਕ ਕੂੜਾ ਉਤਪਾਦਨ ਵਿਚ ਦੁਨੀਆ ਵਿਚ ਸਭ ਤੋਂ ਅੱਗੇ ਹੈ ਅਤੇ ਹੈਰਾਨੀ  ਦੀ ਗੱਲ ਹੈ ਕਿ  ਹਰ ਸਾਲ 12 ਮਿਲੀਅਨ ਟਨ ਕੂੜਾ ਪੈਦਾ ਕਰਦਾ ਹੈ, ਜੋ ਕਿ ਦੂਜੇ ਵੱਡੇ ਪ੍ਰਦੂਸ਼ਣ ਵਾਲੇ ਦੇਸ਼ਾਂ ਨਾਲੋਂ  ਵੀ ਦੁੱਗਣਾ ਹੈ। ਇਹ ਜਾਣਕਾਰੀ ਇੱਕ ਨਵੇਂ ਅਧਿਐਨ ਵਿਚ ਦਿੱਤੀ ਗਈ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਲੀਡਜ਼ ਵਿਚ  ਰਿਸਰਚ ਕੀਤੀ ਗਈ ਹੈ ਤੇ ਖੋਜਕਰਤਾਵਾਂ ਦੇ ਅਨੁਸਾਰ, ਵਿਸ਼ਵ ਵਿਚ ਹਰ ਸਾਲ 57 ਮਿਲੀਅਨ ਟਨ ਪਲਾਸਟਿਕ ਪ੍ਰਦੂਸ਼ਣ ਪੈਦਾ ਹੁੰਦਾ ਹੈ, ਜੋ ਕਿ ਸਭ ਤੋਂ ਡੂੰਘੇ ਸਮੁੰਦਰਾਂ ਤੋਂ ਉੱਚੇ ਪਹਾੜਾਂ ਦੀਆਂ ਚੋਟੀਆਂ ਤੱਕ ਅਤੇ ਲੋਕਾਂ ਦੇ ਸਰੀਰਾਂ ਤਕ ਵਿਚ ਫੈਲ ਗਿਆ ਹੈ। ਰਿਸਰਚ ਦੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਪ੍ਰਦੂਸ਼ਣ ਦਾ ਦੋ ਤਿਹਾਈ ਤੋਂ ਵੱਧ ਹਿੱਸਾ ਅਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਤੋਂ ਆਉਂਦਾ ਹੈ।  

ਨਿਊਯਾਰਕ ਸਿਟੀ ਦੇ 'ਸੈਂਟਰਲ ਪਾਰਕ' 'ਚ ਪਲਾਸਟਿਕ ਦੇ ਕੂੜੇ ਦਾ ਪਹਾੜ 'ਐਂਪਾਇਰ ਸਟੇਟ ਬਿਲਡਿੰਗ' ਜਿੰਨਾ ਉੱਚਾ ਹੋ ਸਕਦਾ ਹੈ। ਹਾਲਾਂਕਿ ਇਸ ਅਧਿਐਨ ਵਿਚ ਖੁੱਲ੍ਹੇ ਵਾਤਾਵਰਨ ਵਿੱਚ ਸੁੱਟੇ ਜਾਣ ਵਾਲੇ ਪਲਾਸਟਿਕ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਪਲਾਸਟਿਕ ਦਾ ਕੂੜਾ ਸ਼ਾਮਲ ਨਹੀਂ ਹੈ ਜੋ ਲੈਂਡਫਿਲ ਵਿਚ ਜਾਂਦਾ ਹੈ ਜਾਂ ਸਹੀ ਢੰਗ ਨਾਲ ਸਾੜਿਆ ਜਾਂਦਾ ਹੈ। ਅਧਿਐਨ ਦੇ ਲੇਖਕਾਂ ਨੇ ਕਿਹਾ ਕਿ ਸਰਕਾਰਾਂ ਕੂੜੇ ਨੂੰ ਇਕੱਠਾ ਕਰਨ ਅਤੇ ਨਿਪਟਾਉਣ ਵਿਚ ਅਸਫਲ ਰਹਿੰਦੀਆਂ ਹਨ ਅਤੇ ਇਹ ਇੱਕ ਵੱਡਾ ਕਾਰਨ ਹੈ ਕਿ ਸਭ ਤੋਂ ਵੱਧ ਪਲਾਸਟਿਕ ਕੂੜਾ ਦੱਖਣ-ਪੂਰਬੀ ਏਸ਼ੀਆ ਅਤੇ ਉਪ-ਸਹਾਰਾ ਅਫਰੀਕਾ ਵਿਚ ਪੈਦਾ ਹੁੰਦਾ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਪਲਾਸਟਿਕ ਕਚਰੇ ਲਈ ਜ਼ਿੰਮੇਵਾਰ ਲੋਕਾਂ ਵਿਚ ਭਾਰਤ ਵਿੱਚ 255 ਮਿਲੀਅਨ ਲੋਕ ਸ਼ਾਮਲ ਹਨ। 

ਪਲਾਸਟਿਕ ਪ੍ਰਦੂਸ਼ਣ ਪੈਦਾ ਕਰਨ ਵਾਲੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਨਵੀਂ ਦਿੱਲੀ, ਲੁਆਂਡਾ, ਅੰਗੋਲਾ, ਕਰਾਚੀ, (ਪਾਕਿਸਤਾਨ) ਅਤੇ ਅਲ ਕਾਹਿਰਾ ਵਰਗੇ ਦੇਸ਼ ਹਨ ਖੋਜ  ਦੇ ਵਿਚ ਇਹ ਵੀ ਪਾਇਆ ਗਿਆ ਹੈ ਕਿ ਭਾਰਤ ਪਲਾਸਟਿਕ ਦੇ ਕੂੜੇ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਸਭ ਤੋਂ ਅੱਗੇ ਹੈ ਅਤੇ ਹਰ ਸਾਲ 12 ਮਿਲੀਅਨ ਟਨ ਪਲਾਸਟਿਕ ਕੂੜਾ ਪੈਦਾ ਕਰਦਾ ਹੈ, ਜੋ ਕਿ ਦੂਜੇ ਦੋ ਸਭ ਤੋਂ ਵੱਡੇ ਪ੍ਰਦੂਸ਼ਣ ਵਾਲੇ ਦੇਸ਼ਾਂ, ਨਾਈਜੀਰੀਆ ਅਤੇ ਇੰਡੋਨੇਸ਼ੀਆ ਦੁਆਰਾ ਪੈਦਾ ਕੀਤੇ ਗਏ ਕੂੜੇ ਤੋਂ ਦੁੱਗਣਾ ਹੈ। ਉਨ੍ਹਾਂ ਕਿਹਾ ਕਿ ਚੀਨ ਇਸ ਮਾਮਲੇ 'ਚ ਚੌਥੇ ਸਥਾਨ 'ਤੇ ਹੈ, ਪਰ ਉਹ ਕੂੜਾ ਘਟਾਉਣ 'ਚ ਕਾਫੀ ਤਰੱਕੀ ਕਰ ਰਿਹਾ ਹੈ। 

ਅਧਿਐਨ ਦੇ ਅਨੁਸਾਰ, ਅਮਰੀਕਾ 52,500 ਟਨ ਤੋਂ ਵੱਧ ਪਲਾਸਟਿਕ ਪ੍ਰਦੂਸ਼ਣ ਦੇ ਨਾਲ 90ਵੇਂ ਅਤੇ ਯੂਕੇ ਲਗਭਗ 5,100 ਟਨ ਦੇ ਨਾਲ 135ਵੇਂ ਸਥਾਨ 'ਤੇ ਹੈ। ਮਾਹਰ ਚਿੰਤਤ ਹਨ ਕਿ ਅਧਿਐਨ ਵਿੱਚ ਪਲਾਸਟਿਕ ਉਦਯੋਗ ਨੂੰ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਇਹ ਸਮੁੱਚੇ ਪਲਾਸਟਿਕ ਉਤਪਾਦਨ ਦੀ ਬਜਾਏ  ਸਿਰਫ ਪ੍ਰਦੂਸ਼ਣ 'ਤੇ ਕੇਂਦਰਿਤ ਸੀ।  ਕਿਉਂਕਿ ਪਲਾਸਟਿਕ ਬਣਾਉਣ ਨਾਲ ਵੱਡੀ ਮਾਤਰਾ ਵਿਚ ਗ੍ਰੀਨਹਾਊਸ ਗੈਸਾਂ ਨਿਕਲਦੀਆਂ ਹਨ ਜੋ ਜਲਵਾਯੂ ਤਬਦੀਲੀ ਵਿਚ ਭੂਮਿਕਾ ਨਿਭਾਉਂਦੀਆਂ ਹਨ।

ਟਾਪ ਹੈਡਲਾਈਨ

UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
ਕਿਸੇ ਨੂੰ ਨਹੀਂ ਬਖਸ਼ਾਂਗੇ...', ਪੇਪਰ ਲੀਕ ਬਿੱਲ ਪਾਸ ਹੋਣ 'ਤੇ ਅਮਿਤ ਸ਼ਾਹ ਦੀ ਪਹਿਲੀ ਪ੍ਰਤੀਕਿਰਿਆ
ਕਿਸੇ ਨੂੰ ਨਹੀਂ ਬਖਸ਼ਾਂਗੇ...', ਪੇਪਰ ਲੀਕ ਬਿੱਲ ਪਾਸ ਹੋਣ 'ਤੇ ਅਮਿਤ ਸ਼ਾਹ ਦੀ ਪਹਿਲੀ ਪ੍ਰਤੀਕਿਰਿਆ
ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਗੋਲੀ ਚਲਾਉਣ ਦਾ ਹੁਕਮ ਅਮਿਤ ਸ਼ਾਹ ਨੇ ਦਿੱਤਾ, ਰਿਜਿਜੂ ਨੇ ਕਿਹਾ, 'ਮਾਫੀ ਮੰਗੋ, ਨਹੀਂ ਤਾਂ...'
ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਗੋਲੀ ਚਲਾਉਣ ਦਾ ਹੁਕਮ ਅਮਿਤ ਸ਼ਾਹ ਨੇ ਦਿੱਤਾ, ਰਿਜਿਜੂ ਨੇ ਕਿਹਾ, 'ਮਾਫੀ ਮੰਗੋ, ਨਹੀਂ ਤਾਂ...'
ਰਾਖਵਾਂਕਰਨ ਹਟਾਉਣ ਦੀ ਮੁਹਿੰਮ 'ਤੇ ਅਠਾਵਲੇ ਦਾ ਵੱਡਾ ਬਿਆਨ, ਕਿਹਾ- NDA ਸਰਕਾਰ ਨਹੀਂ ਕਰਦੀ ਸਮਰਥਨ
ਰਾਖਵਾਂਕਰਨ ਹਟਾਉਣ ਦੀ ਮੁਹਿੰਮ 'ਤੇ ਅਠਾਵਲੇ ਦਾ ਵੱਡਾ ਬਿਆਨ, ਕਿਹਾ- NDA ਸਰਕਾਰ ਨਹੀਂ ਕਰਦੀ ਸਮਰਥਨ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਜੁਲਾਈ 2026
Embed widget