ਪੜਚੋਲ ਕਰੋ
Advertisement
ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਨਾਲ ਦਰੜਿਆ
ਭੁਵਨੇਸ਼ਵਰ: ਭਾਰਤੀ ਗੱਭਰੂਆਂ ਨੇ ਪੁਰਸ਼ਾਂ ਦੇ ਹਾਕੀ ਵਿਸ਼ਵ ਕੱਪ ਵਿੱਚ ਸ਼ਾਨਦਾਰ ਆਗ਼ਾਜ਼ ਕੀਤਾ ਹੈ। ਓੜੀਸ਼ਾ ਵਿੱਚ ਖੇਡੇ ਪਹਿਲੇ ਮੈਚ 'ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ ਹੈ।
ਭਾਰਤ ਦੇ ਸਟ੍ਰਾਈਕਰ ਸਿਮਰਨਜੀਤ ਸਿੰਘ ਨੇ 43ਵੇਂ ਤੇ 46ਵੇਂ ਮਿੰਟ ਵਿੱਚ ਸਭ ਤੋਂ ਵੱਧ ਦੋ ਗੋਲ ਕੀਤੇ। ਭਾਰਤ ਨੂੰ ਪਹਿਲੀ ਸਫ਼ਲਤਾ 10ਵੇਂ ਮਿੰਟ ਵਿੱਚ ਮਨਦੀਪ ਨੇ ਦਿਵਾਈ। ਇਸ ਤੋਂ ਦੋ ਮਿੰਟ ਬਾਅਦ ਆਕਾਸ਼ਦੀਪ ਨੇ ਦੱਖਣੀ ਅਫ਼ਰੀਕਾ ਵਿਰੁੱਧ ਗੋਲ ਜੜ ਦਿੱਤਾ।
ਅੱਧਾ ਸਮਾਂ ਹੋਣ ਤੋਂ ਬਾਅਦ ਲਲਿਤ ਨੇ 45ਵੇਂ ਮਿੰਟ ਵਿੱਚ ਇੱਕ ਹੋਰ ਗੋਲ ਦਾਗ਼ ਦਿੱਤਾ। ਮੈਚ ਖ਼ਤਮ ਹੋਣ ਤਕ ਅਫ਼ਰੀਕੀ ਖਿਡਾਰੀ ਗੋਲ ਕਰਨ ਲਈ ਜੱਦੋ-ਜਹਿਦ ਕਰਦੇ ਨਜ਼ਰ ਆਏ, ਪਰ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਨੌਜਵਾਨਾਂ ਨੇ ਮਹਿਮਾਨ ਟੀਮ ਦੀ ਇੱਕ ਚਾਲ ਵੀ ਸਫ਼ਲ ਨਾ ਹੋਣ ਦਿੱਤੀ।
43 ਸਾਲ ਬਾਅਦ ਇਤਿਹਾਸ ਰਚਣ ਦੇ ਇਰਾਦੇ ਨਾਲ ਵਿਸ਼ਵ ਕੱਪ ਦਾ ਸ਼ਾਨਦਾਰ ਆਗ਼ਾਜ਼ ਕਰ ਚੁੱਕਾ ਹੈ। ਹੁਣ ਅਗਲੇ ਐਤਵਾਰ ਭਾਰਤ ਨੇ ਬੈਲਜੀਅਮ ਨਾਲ ਭਿੜਨਾ ਹੈ।
India start their campaign at the Odisha Hockey Men's World Cup Bhubaneswar 2018 on a high after a dominating 5-0 win against @SA_Hockey on 28th November. India plays Belgium next on Sunday at 7 PM IST.#DilHockey #IndiaKaGame #HWC2018 pic.twitter.com/nFfXaPzveC
— Hockey India (@TheHockeyIndia) November 28, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement