ਪੜਚੋਲ ਕਰੋ

ਸੰਸਾਰ ਦੀ ਸਭ ਤੋਂ ਤੇਜ਼ ਮਿਜ਼ਾਈਲ ਦਾਗਣ ਦੀ ਅਜ਼ਮਾਇਸ਼ 'ਚ ਭਾਰਤ ਸਫ਼ਲ

ਨਵੀਂ ਦਿੱਲੀ- ਸੰਸਾਰ ਦੀ ਸਭ ਤੋਂ ਤੇਜ਼ ਸੁਪਰ ਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਨੂੰ ਭਾਰਤੀ ਹਵਾਈ ਫੌਜ ਦੇ ਮੁੱਖ ਲੜਾਕੂ ਜਹਾਜ਼ ਸੁਖੋਈ-30 ਤੋਂ ਦਾਗਣ ਦੀ ਸਫਲ ਪਰਖ ਕੀਤੀ ਗਈ, ਜਿਸ ਦੇ ਨਾਲ ਭਾਰਤ ਨੇ ਦੁਨੀਆ ਦੀਆਂ ਸਭ ਤੋਂ ਖਤਰਨਾਕ ਮਿਜ਼ਾਈਲਾਂ ਵਿੱਚੋਂ ਇਕ ਬ੍ਰਹਿਮੋਸ ਨੂੰ ਜਲ, ਥਲ ਅਤੇ ਹਵਾ ਵਿੱਚ ਸਥਿਤ ਪਲੇਟਫਾਰਮਾਂ ਤੋਂ ਦਾਗ ਸਕਣ ਦੀ ਸਮਰੱਥਾ ਹਾਸਲ ਕਰ ਲਈ ਹੈ। ਭਾਰਤ ਦੇ ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਿਮੋਸ ਮਿਜ਼ਾਈਲ ਨੂੰ ਹਵਾਈ ਫੌਜ ਦੇ ਲੜਾਕੂ ਬੇੜੇ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਸੁਖੋਈ-30 ਜਹਾਜ਼ ਤੋਂ ਬੰਗਾਲ ਦੀ ਖਾੜੀ ਵਿੱਚ ਮਿਥੇ ਹੋਏ ਟੀਚੇ ਉੱਤੇ ਦਾਗਿਆ ਗਿਆ ਤੇ ਇਸ ਨੇ ਟੀਚੇ ਉੱਤੇ ਸਿੱਧਾ ਨਿਸ਼ਾਨਾ ਲਾ ਕੇ ਸਫਲਤਾ ਦਾ ਇਤਿਹਾਸ ਰਚ ਦਿੱਤਾ। ਬ੍ਰਹਿਮੋਸ ਨੂੰ ਲੜਾਕੂ ਜਹਾਜ਼ ਤੋਂ ਪਹਿਲੀ ਵਾਰ ਦਾਗਿਆ ਗਿਆ ਹੈ। ਇਸ ਦੇ ਲਈ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨੇ ਸੁਖੋਈ ਜਹਾਜ਼ ਵਿਚ ਕਈ ਫੇਰਬਦਲ ਕੀਤੇ ਸਨ, ਜਿਸ ਨਾਲ ਕਿ ਉਹ ਢਾਈ ਟਨ ਵਜ਼ਨ ਦੀ ਬਹੁਤ ਭਾਰੀ ਮਿਜ਼ਾਈਲ ਨੂੰ ਲਾਂਚ ਕਰ ਸਕੇ। ਇਸ ਪਰਖ ਦੇ ਨਾਲ ਹਵਾਈ ਫੌਜ ਦੀ ਮਾਰੂ ਸਮੱਰਥਾ ਕਈ ਗੁਣਾਂ ਵਧ ਗਈ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਨੂੰ ਸ਼ਾਨਦਾਰ ਪ੍ਰਾਪਤੀ ਦੱਸਦੇ ਹੋਏ ਰੱਖਿਆ ਖੋਜ ਸੰਗਠਨ ਡੀ ਆਰ ਡੀ ਓ ਅਤੇ ਬ੍ਰਹਿਮੋਸ ਦੀ ਟੀਮ ਨੂੰ ਵਧਾਈ ਦਿੱਤੀ। ਵਰਨਣ ਯੋਗ ਹੈ ਕਿ ਬ੍ਰਹਿਮੋਸ ਮਿਜ਼ਾਈਲ ਅੰਡਰਗਰਾਊਂਡ ਬੰਕਰਾਂ, ਕਮਾਂਡ ਐਂਡ ਕੰਟਰੋਲ ਸੈਂਟਰਜ਼ ਅਤੇ ਸਮੁੰਦਰ ਉੱਤੇ ਉੱਡਦੇ ਹਵਾਈ ਜਹਾਜ਼ਾਂ ਨੂੰ ਦੂਰ ਤੋਂ ਨਿਸ਼ਾਨਾ ਬਣਾ ਸਕਦੀ ਹੈ। ਜ਼ਮੀਨੀ ਫੌਜ ਨੇ ਬ੍ਰਹਿਮੋਸ ਮਿਜ਼ਾਈਲ ਨੂੰ ਪਹਿਲਾਂ ਹੀ ਆਪਣੇ ਬੇੜੇ ਵਿੱਚ ਸ਼ਾਮਲ ਕਰ ਲਿਆ ਹੈ। ਇਸ ਮਿਜ਼ਾਈਲ ਦਾ ਹਾਈਪਰਸੋਨਿਕ ਵਰਜ਼ਨ ਬਣਾਉਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਜਿਹੜਾ ਮੈਕ-5 ਦੀ ਸਪੀਡ ਨਾਲ ਉੱਡ ਸਕੇਗਾ। ਦੁਸ਼ਮਣ ਲਈ ਬ੍ਰਹਿਮੋਸ ਤੋਂ ਘਬਰਾਉਣ ਦਾ ਵੱਡਾ ਕਾਰਨ ਇਹ ਹੈ ਕਿ ਇਸ ਦਾ ਉਨ੍ਹਾਂ ਕੋਲ ਕੋਈ ਤੋੜ ਨਹੀਂ ਹੈ। ਇਸ ਦੀ ਸਪੀਡ ਲੱਗਭਗ ਇਕ ਕਿਲੋਮੀਟਰ ਪ੍ਰਤੀ ਸੈਕਿੰਡ ਹੈ, ਜਦ ਕਿ ਚੀਨ ਦੀ ਮਿਜ਼ਾਈਲ ਦੀ ਸਪੀਡ 290 ਮੀਟਰ ਪ੍ਰਤੀ ਸੈਕਿੰਡ ਹੈ। ਇਸ ਨੂੰ ਦਾਗ਼ਣ ਵਿੱਚ ਸਮਾਂ ਵੀ ਘੱਟ ਹੈ।ਇਸ ਪਰਖ ਦੇ ਨਾਲ ਭਾਰਤੀ ਏਅਰ ਫੋਰਸ ਦੁਨੀਆ ਦੀ ਪਹਿਲੀ ਅਜਿਹੀ ਹਵਾਈ ਫੌਜ ਬਣ ਗਈ ਹੈ, ਜਿਸ ਦੇ ਜੰਗੀ ਬੇੜੇ ਵਿੱਚ ਸੁਪਰਸੋਨਿਕ ਮਿਜ਼ਾਈਲ ਵੀ ਹੈ। ਸੁਖੋਈ ਹਵਾਈ ਜਹਾਜ਼ ਪਹਿਲਾਂ ਬ੍ਰਹਿਮੋਸ ਨਾਲ ਸਫਲ ਉਡਾਣ ਭਰ ਚੁੱਕਾ ਹੈ। ਅਪ੍ਰੈਲ 2017 ਵਿੱਚ ਪਹਿਲੀ ਵਾਰ ਸਮੁੰਦਰੀ ਫੌਜ ਨੇ ਬ੍ਰਹਿਮੋਸ ਨੂੰ ਵਾਰਸ਼ਿਪ ਤੋਂ ਜ਼ਮੀਨ ਉੱਤੇ ਦਾਗਿਆ ਸੀ। ਇਸ ਮਿਜ਼ਾਈਲ ਨੂੰ ਭਾਰਤ-ਰੂਸ ਦੇ ਸਾਂਝੇ ਯਤਨਾਂ ਹੇਠ ਬਣਾਇਆ ਗਿਆ ਹੈ। ਸੁਖੋਈ ਜਹਾਜ਼ ਰਾਹੀਂ ਬ੍ਰਹਿਮੋਸ ਮਿਜ਼ਾਈਲ ਦੀ ਪਰਖ ਨੂੰ ਇਨ੍ਹਾਂ ਦੋਵਾਂ ਦਾ ‘ਡੈੱਡਲੀ ਕੰਬੀਨੇਸ਼ਨ’ ਕਿਹਾ ਜਾ ਰਿਹਾ ਹੈ। ਹਵਾ ਤੋਂ ਜ਼ਮੀਨ ਉੱਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦੀ ਦੁਸ਼ਮਣ ਦੀ ਸਰਹੱਦ ਉੱਤੇ ਸਥਾਪਿਤ ਅੱਤਵਾਦੀ ਟਿਕਾਣਿਆਂ ਉੱਤੇ ਹਮਲਾ ਕਰਨ ਲਈ ਵਰਤੋਂ ਕੀਤੀ ਜਾ ਸਕਦੀ ਹੈ। ਆਵਾਜ਼ ਨਾਲੋਂ ਲੱਗਭਗ 3 ਗੁਣਾ ਵੱਧ ਰਫਤਾਰ ਨਾਲ ਹਮਲਾ ਕਰਨ ਦੇ ਸਮਰੱਥ ਹੈ ਅਤੇ ਕੋਈ ਹੋਰ ਮਿਜ਼ਾਈਲ ਤੇਜ਼ ਰਫਤਾਰ ਨਾਲ ਹਮਲੇ ਦੇ ਮਾਮਲੇ ਵਿੱਚ ਇਸ ਦੇ ਬਰਾਬਰੀ ਦੀ ਨਹੀਂ। ਅਮਰੀਕਾ ਦੀ ਟਾਮ ਹਾਕ ਮਿਜ਼ਾਈਲ ਵੀ ਇਸ ਦੇ ਸਾਹਮਣੇ ਕਮਜ਼ੋਰ ਹੈ। ਬ੍ਰਹਿਮੋਸ ਐਟਮੀ ਤਕਨੀਕ ਨਾਲ ਲੈਸ ਅਤੇ ਲੜਾਕੂ ਹਵਾਈ ਜਹਾਜ਼ ਰਾਹੀਂ ਦਾਗਣ ਉੱਤੇ 400 ਕਿਲੋਮੀਟਰ ਦੂਰ ਤੱਕ ਮਾਰ ਕਰ ਸਕਦੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ
Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ
Punjab News: ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਛੁੱਟੀ, ਜਾਣੋ ਵਜ੍ਹਾ
Punjab News: ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਛੁੱਟੀ, ਜਾਣੋ ਵਜ੍ਹਾ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-10-2024)
Advertisement
ABP Premium

ਵੀਡੀਓਜ਼

PR 126 Paddy ਨੂੰ Rice Miller ਕਿਉਂ ਕਰ ਰਹੇ boycott ? Bhagwant Mann 'ਤੇ  ਕਿਉਂ ਭੜਕੇ Bajwa? | ABPSANJHAFarmers Protest | Punjab ਚ ਕੱਲ ਰੇਲਾਂ ਬੰਦ ਕਿਸਾਨਾਂ ਦਾ ਵੱਡਾ ਐਲਾਨ ! | Abp Sanjhaਗੁਣਰਤਨ ਨੇ ਬਿਗ ਬੌਸ 'ਚ ਪਾਇਆ ਵੱਡਾ ਕਲੇਸ਼ਬਿਗ ਬੌਸ 'ਚ ਮੀਡਿਆ ਦੇ ਨਾਲ ਹੋਇਆ ਮਾੜਾ , ਹੋ ਗਈ ਜੇਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ
Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ
Punjab News: ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਛੁੱਟੀ, ਜਾਣੋ ਵਜ੍ਹਾ
Punjab News: ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਛੁੱਟੀ, ਜਾਣੋ ਵਜ੍ਹਾ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-10-2024)
Panchayat Election: ਹੁਣ ਪੰਚਾਇਤੀ ਚੋਣਾਂ 'ਚ ਨਹੀਂ ਹੋਵੇਗਾ ਧੱਕਾ ! ਵੋਟਾਂ ਤੇ ਗਿਣਤੀ ਵੇਲੇ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ, ਨੋਟੀਫਿਕੇਸ਼ਨ ਹੋਇਆ ਜਾਰੀ
Panchayat Election: ਹੁਣ ਪੰਚਾਇਤੀ ਚੋਣਾਂ 'ਚ ਨਹੀਂ ਹੋਵੇਗਾ ਧੱਕਾ ! ਵੋਟਾਂ ਤੇ ਗਿਣਤੀ ਵੇਲੇ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ, ਨੋਟੀਫਿਕੇਸ਼ਨ ਹੋਇਆ ਜਾਰੀ
ਰਤਨ ਟਾਟਾ ਦੀ ਜਗ੍ਹਾ Noel Tata ਨੂੰ ਟਾਟਾ ਟਰੱਸਟ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ
ਰਤਨ ਟਾਟਾ ਦੀ ਜਗ੍ਹਾ Noel Tata ਨੂੰ ਟਾਟਾ ਟਰੱਸਟ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ
Punjabi in Canada: ਹਜ਼ਾਰਾਂ ਪੰਜਾਬੀ ਕੈਨੇਡਾ ਤੋਂ ਹੋਣਗੇ ਡਿਪੋਰਟ! ਕੈਨੇਡੀਅਨ ਸਰਕਾਰ ਦੀ ਨਵੀਂ ਨੀਤੀ ਨੇ ਮਚਾਇਆ ਹੜਕੰਪ
Punjabi in Canada: ਹਜ਼ਾਰਾਂ ਪੰਜਾਬੀ ਕੈਨੇਡਾ ਤੋਂ ਹੋਣਗੇ ਡਿਪੋਰਟ! ਕੈਨੇਡੀਅਨ ਸਰਕਾਰ ਦੀ ਨਵੀਂ ਨੀਤੀ ਨੇ ਮਚਾਇਆ ਹੜਕੰਪ
Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਹਾਈਕੋਰਟ ਤੇ ਚੋਣ ਕਮਿਸ਼ਨ ਦਾ ਸਖਤ ਐਕਸ਼ਨ
Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਹਾਈਕੋਰਟ ਤੇ ਚੋਣ ਕਮਿਸ਼ਨ ਦਾ ਸਖਤ ਐਕਸ਼ਨ
Embed widget