Chandrayaan 3 Update: ਚੰਦਰਮਾ ਦੇ ਸ਼ਿਵਸ਼ਕਤੀ ਪੁਆਇੰਟ 'ਤੇ ਘੁੰਮਦਾ ਨਜ਼ਰ ਆਇਆ ਪ੍ਰਗਿਆਨ ਰੋਵਰ', ISRO ਨੇ ਜਾਰੀ ਕੀਤਾ ਵੀਡੀਓ, ਦੇਖੋ
Chandrayaan 3 Rover Video: ਚੰਦਰਯਾਨ-3 ਮਿਸ਼ਨ ਦਾ ਪ੍ਰਗਿਆਨ ਰੋਵਰ ਚੰਦਰਮਾ ਦੀ ਸਤ੍ਹਾ 'ਤੇ ਘੁੰਮ ਰਿਹਾ ਹੈ। ਇਸਰੋ ਨੇ ਰੋਵਰ ਦਾ ਤਾਜ਼ਾ ਵੀਡੀਓ ਜਾਰੀ ਕੀਤਾ ਹੈ।
Chandrayaan 3 Rover Update: ਚੰਦਰਮਾ 'ਤੇ ਚੰਦਰਯਾਨ-3 ਦੀ ਲੈਂਡਿੰਗ ਵਾਲੀ ਜਗ੍ਹਾ ਦਾ ਨਾਮ 'ਸ਼ਿਵ ਸ਼ਕਤੀ' ਪੁਆਇੰਟ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸ਼ਨੀਵਾਰ (26 ਅਗਸਤ) ਨੂੰ ਇਸਰੋ ਦੇ ਵਿਗਿਆਨੀਆਂ ਦੀ ਟੀਮ ਨਾਲ ਮੀਟਿੰਗ ਦੌਰਾਨ ਇਹ ਐਲਾਨ ਕੀਤਾ।
ਇਸ ਦੌਰਾਨ ਇਸਰੋ ਨੇ ਦੱਸਿਆ ਕਿ ਚੰਦਰਯਾਨ-3 ਮਿਸ਼ਨ ਦਾ ਰੋਵਰ ਚੰਦਰਮਾ 'ਤੇ ਘੁੰਮ ਰਿਹਾ ਹੈ। ਇਸਰੋ ਨੇ ਪ੍ਰਗਿਆਨ ਰੋਵਰ ਦਾ ਵੀਡੀਓ ਜਾਰੀ ਕਰਦੇ ਹੋਏ ਟਵੀਟ ਕੀਤਾ, "ਪ੍ਰਗਿਆਨ ਰੋਵਰ ਚੰਦਰਮਾ ਦੇ ਦੱਖਣੀ ਧਰੁਵ 'ਤੇ ਰਹੱਸ ਦੀ ਖੋਜ ਵਿੱਚ ਸ਼ਿਵਸ਼ਕਤੀ ਪੁਆਇੰਟ ਦੇ ਆਲੇ-ਦੁਆਲੇ ਘੁੰਮ ਰਿਹਾ ਹੈ।"
ਇਸਰੋ ਨੇ ਦਿੱਤਾ ਲੇਟੇਸਟ ਅਪਡੇਟ
ਪੁਲਾੜ ਏਜੰਸੀ ਨੇ ਇਹ ਵੀ ਦੱਸਿਆ ਕਿ ਚੰਦਰਯਾਨ-3 ਮਿਸ਼ਨ ਦੇ ਤਿੰਨ ਉਦੇਸ਼ਾਂ ਵਿੱਚੋਂ ਦੋ ਨੂੰ ਹਾਸਲ ਕਰ ਲਿਆ ਗਿਆ ਹੈ, ਜਦਕਿ ਤੀਜੇ ਉਦੇਸ਼ ਤਹਿਤ ਵਿਗਿਆਨਕ ਪ੍ਰਯੋਗ ਚੱਲ ਰਹੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਚੰਦਰਯਾਨ-3 ਮਿਸ਼ਨ ਦੇ ਸਾਰੇ ਪੇਲੋਡ ਆਮ ਤੌਰ 'ਤੇ ਕੰਮ ਕਰ ਰਹੇ ਹਨ।
Chandrayaan-3 Mission:
— ISRO (@isro) August 26, 2023
🔍What's new here?
Pragyan rover roams around Shiv Shakti Point in pursuit of lunar secrets at the South Pole 🌗! pic.twitter.com/1g5gQsgrjM
ਇਹ ਵੀ ਪੜ੍ਹੋ: Rahul Gandhi: ਲੱਦਾਖ ਤੋਂ ਕਸ਼ਮੀਰ ਪਹੁੰਚੇ ਰਾਹੁਲ ਗਾਂਧੀ, ਨਿਗੀਨ ਝੀਲ 'ਚ ਲਗਜ਼ਰੀ ਹਾਊਸਬੋਟ ਦਾ ਕੀਤਾ ਉਦਘਾਟਨ, ਵੇਖੋ ਤਸਵੀਰਾਂ
ਸਾਰੇ ਪੋਲੇਡ ਚੰਗੀ ਤਰ੍ਹਾਂ ਕਰ ਰਹੇ ਕੰਮ
ਇਸਰੋ ਨੇ ਕਿਹਾ ਕਿ ਚੰਦਰਯਾਨ-3 ਮਿਸ਼ਨ ਦੇ ਤਿੰਨ ਉਦੇਸ਼ਾਂ 'ਚੋਂ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਅਤੇ ਸਾਫਟ ਲੈਂਡਿੰਗ ਦਾ ਪ੍ਰਦਰਸ਼ਨ ਪੂਰਾ ਕਰ ਲਿਆ ਗਿਆ ਹੈ। ਰੋਵਰ ਨੂੰ ਚੰਦਰਮਾ 'ਤੇ ਲਿਜਾਣ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਤੀਜੇ ਉਦੇਸ਼ ਤਹਿਤ ਵਿਗਿਆਨਕ ਪ੍ਰਯੋਗ ਚੱਲ ਰਹੇ ਹਨ। ਸਾਰੇ ਪੇਲੋਡ ਸਹੀ ਢੰਗ ਨਾਲ ਕੰਮ ਕਰ ਰਹੇ ਹਨ।
23 ਅਗਸਤ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਪੁਲਾੜ ਦਿਵਸ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਸੀ ਕਿ ਚੰਦਰਮਾ ਦੀ ਸਤ੍ਹਾ 'ਤੇ ਉਹ ਜਗ੍ਹਾ ਜਿੱਥੇ 2019 'ਚ ਚੰਦਰਯਾਨ-2 ਨੇ ਆਪਣੇ ਪੈਰਾਂ ਦੇ ਨਿਸ਼ਾਨ ਛੱਡੇ ਸਨ, ਉਸ ਨੂੰ ਤਿਰੰਗਾ ਪੁਆਇੰਟ ਵਜੋਂ ਜਾਣਿਆ ਜਾਵੇਗਾ। ਇਸ ਦੇ ਨਾਲ ਹੀ ਪੀਐਮ ਨੇ ਕਿਹਾ ਕਿ 23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਵਜੋਂ ਮਨਾਇਆ ਜਾਵੇਗਾ।
ਚੰਦਰਯਾਨ-3 ਮਿਸ਼ਨ ਦਾ ਲੈਂਡਰ 23 ਅਗਸਤ ਦੀ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਉਤਰਿਆ। ਲੈਂਡਿੰਗ ਦੇ ਕੁਝ ਘੰਟਿਆਂ ਬਾਅਦ ਪ੍ਰਗਿਆਨ ਰੋਵਰ ਲੈਂਡਰ ਤੋਂ ਬਾਹਰ ਆ ਗਿਆ। ਇਸ ਨਾਲ ਭਾਰਤ ਚੰਦ ਦੇ ਇਸ ਹਿੱਸੇ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਇਹ ਵੀ ਪੜ੍ਹੋ: Madurai Train Fire: ਮਦੁਰਾਈ ਸਟੇਸ਼ਨ 'ਤੇ ਰੇਲਵੇ ਕੋਚ ਨੂੰ ਲੱਗੀ ਅੱਗ, 10 ਲੋਕਾਂ ਦੀ ਮੌਤ, ਵੇਖੋ ਭਿਆਨਕ ਤਸਵੀਰਾਂ