Chandrayaan 3: ਚੰਦਰਮਾ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਚੰਦਰਯਾਨ-3 ਦਾ ਲੈਂਡਰ, ISRO ਨੇ ਦੱਸਿਆ ਕਦੋਂ, ਕਿੰਨੇ ਵਜੇ ਹੋਵੇਗੀ ਸੋਫਟ ਲੈਂਡਿੰਗ
Chandrayaan 3 Mission: ਚੰਦਰਯਾਨ-3 ਨੂੰ ਇਸਰੋ ਨੇ 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਸੀ। ਦੇਰ ਰਾਤ, ਲੈਂਡਰ ਮੋਡਿਊਲ ਨੇ ਦੂਜਾ ਡੀਬੂਸਟਿੰਗ ਆਪਰੇਸ਼ਨ ਪੂਰਾ ਕਰ ਲਿਆ ਹੈ।
Chandrayaan 3 Moon Landing: ਚੰਦਰਯਾਨ-3 ਮਿਸ਼ਨ ਦਾ ਲੈਂਡਰ ਮੋਡਿਊਲ (Vikram Lander) ਐਤਵਾਰ (20 ਅਗਸਤ) ਨੂੰ ਡੀਬੂਸਟਿੰਗ ਤੋਂ ਲੰਘਦਿਆਂ ਹੋਇਆਂ ਥੋੜ੍ਹਾ ਹੋਰ ਹੇਠਾਂ ਪਹੁੰਚ ਗਿਆ ਹੈ। ਜਿਸ ਕਾਰਨ ਇਹ ਚੰਦਰਮਾ ਦੇ ਹੋਰ ਨੇੜੇ ਆ ਗਿਆ ਹੈ। ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਦੇ 23 ਅਗਸਤ ਦੀ ਸ਼ਾਮ ਨੂੰ ਚੰਦਰਮਾ ਦੀ ਸਤਹ 'ਤੇ ਪਹੁੰਚਣ ਦੀ ਉਮੀਦ ਹੈ।
ਚੰਦਰਯਾਨ-3 23 ਅਗਸਤ 2023 ਨੂੰ ਸ਼ਾਮ 6:04 ਵਜੇ ਚੰਦਰਮਾ 'ਤੇ ਉਤਰਨ ਲਈ ਤਿਆਰ ਹੈ। ਚੰਦਰਯਾਨ-3 ਦੇ ਪ੍ਰੋਪਲਸ਼ਨ ਮੋਡਿਊਲ ਤੋਂ ਵੱਖ ਹੋਣ ਤੋਂ ਬਾਅਦ ਲੈਂਡਰ ਹੁਣ ਖੁਦ ਅੱਗੇ ਦੀ ਯਾਤਰਾ ਕਰ ਰਿਹਾ ਹੈ ਅਤੇ ਇਹ ਚੰਦਰਮਾ ਤੋਂ ਸਿਰਫ 25 ਕਿਲੋਮੀਟਰ ਦੀ ਦੂਰੀ 'ਤੇ ਚੱਕਰ ਲਗਾ ਰਿਹਾ ਹੈ।
ਦੇਰ ਰਾਤ ਹੋਇਆ ਡੀਬੂਸਟਿੰਗ ਆਪਰੇਸ਼ਨ
ਇਸ ਤੋਂ ਪਹਿਲਾਂ 18 ਅਗਸਤ ਨੂੰ ਲੈਂਡਰ ਮੋਡਿਊਲ ਚੰਦਰਮਾ ਦੇ ਥੋੜ੍ਹੇ ਹੇਠਲੇ ਓਰਬਿਟ 'ਚ ਉਤਰ ਗਿਆ ਸੀ। ਦੂਜਾ ਡੀਬੂਸਟਿੰਗ ਆਪਰੇਸ਼ਨ ਐਤਵਾਰ ਸਵੇਰੇ 2 ਵਜੇ ਪੂਰਾ ਹੋਇਆ। ਜਿਸ ਕਾਰਨ ਇਸ ਦਾ ਚੱਕਰ ਘਟ ਕੇ 25 ਕਿਲੋਮੀਟਰ x 134 ਕਿਲੋਮੀਟਰ ਰਹਿ ਗਿਆ।
Chandrayaan-3 Mission:
— ISRO (@isro) August 20, 2023
🇮🇳Chandrayaan-3 is set to land on the moon 🌖on August 23, 2023, around 18:04 Hrs. IST.
Thanks for the wishes and positivity!
Let’s continue experiencing the journey together
as the action unfolds LIVE at:
ISRO Website https://t.co/osrHMk7MZL
YouTube… pic.twitter.com/zyu1sdVpoE
ਇਹ ਵੀ ਪੜ੍ਹੋ: Opium Recovered: 40 ਕਰੋੜ ਰੁਪਏ ਦੀ ਪਹੁੰਚੀ ਅਫੀਮ, ਇੱਥੇ ਹੋਈ ਸੀ ਸਪਲਾਈ
14 ਜੁਲਾਈ ਨੂੰ ਹੋਈ ਸੀ ਲਾਂਚਿੰਗ
ਇਸਰੋ ਨੇ ਇਸ ਬਾਰੇ ਟਵੀਟ ਕਰਕੇ ਦੱਸਿਆ, “ਦੂਜੇ ਅਤੇ ਆਖ਼ਰੀ ਡੀਬੂਸਟਿੰਗ ਮਿਸ਼ਨ 'ਚ ਲੈਂਡਰ ਮੋਡਿਊਲ ਸਫਲਤਾਪੂਰਵਕ ਹੇਠਾਂ ਆ ਗਿਆ ਹੈ ਅਤੇ ਓਰਬਿਟ 'ਚ ਆ ਗਿਆ ਹੈ। ਚੰਦਰਯਾਨ-3 ਨੇ 14 ਜੁਲਾਈ ਨੂੰ ਲਾਂਚ ਹੋਣ ਤੋਂ ਬਾਅਦ 5 ਅਗਸਤ ਨੂੰ ਚੰਦਰਮਾ ਦੇ ਪੰਧ 'ਚ ਪ੍ਰਵੇਸ਼ ਕੀਤਾ ਸੀ।
ਹੁਣ 23 ਅਗਸਤ ਦਾ ਇੰਤਜ਼ਾਰ
ਲੈਂਡਰ ਨੂੰ ਚੰਦਰਮਾ ਦੇ ਓਰਬਿਟ ਵਿੱਚ ਹੇਠਾਂ ਲਿਆਉਣ ਦੀ ਪ੍ਰਕਿਰਿਆ 6, 9, 14 ਅਤੇ 16 ਅਗਸਤ ਨੂੰ ਕੀਤੀ ਗਈ ਸੀ, ਤਾਂ ਜੋ ਇਹ ਚੰਦਰਮਾ ਦੀ ਸਤਹ ਦੇ ਨੇੜੇ ਆ ਸਕੇ। ਇਸਰੋ ਨੇ ਚੰਦਰਯਾਨ-3 ਦੇ ਲੈਂਡਰ ਮੋਡਿਊਲ 'ਤੇ ਲੱਗੇ ਕੈਮਰਿਆਂ ਤੋਂ ਲਈਆਂ ਗਈਆਂ ਚੰਦਰਮਾ ਦੀਆਂ ਕਈ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਹੁਣ 23 ਅਗਸਤ ਨੂੰ ਚੰਦਰਮਾ 'ਤੇ ਸੋਫਟ ਲੈਂਡਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Jan Dhan Accounts: ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਤੋਂ ਪਾਰ, ਪੀਐਮ ਮੋਦੀ ਹੋਏ ਗਦਗਦ, ਟਵੀਟ ਕਰਕੇ ਕਹੀ ਵੱਡੀ ਗੱਲ