(Source: ECI/ABP News)
Jammu Kashmir Encounter: ਅੱਤਵਾਦੀ ਮੁਕਾਬਲੇ 'ਚ JCO ਸਣੇ ਪੰਜਾਬ ਦੇ ਤਿੰਨ ਜਵਾਨ ਸ਼ਹੀਦ
ਜੰਮੂ-ਕਸ਼ਮੀਰ ਦੇ ਸੌਰਨਕੋਟ, ਪੁੰਛ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਅੱਜ ਇੱਕ ਜੇਸੀਓ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਇਸ ਇਲਾਕੇ ਵਿੱਚ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਸੀ।
![Jammu Kashmir Encounter: ਅੱਤਵਾਦੀ ਮੁਕਾਬਲੇ 'ਚ JCO ਸਣੇ ਪੰਜਾਬ ਦੇ ਤਿੰਨ ਜਵਾਨ ਸ਼ਹੀਦ Jammu Kashmir Encounter, Three Punjab jawans including JCO martyred in terrorist encounter Jammu Kashmir Encounter: ਅੱਤਵਾਦੀ ਮੁਕਾਬਲੇ 'ਚ JCO ਸਣੇ ਪੰਜਾਬ ਦੇ ਤਿੰਨ ਜਵਾਨ ਸ਼ਹੀਦ](https://feeds.abplive.com/onecms/images/uploaded-images/2021/10/11/f8e9c0d7fa75b30944d6e5a8c5cfa7c3_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਸੌਰਨਕੋਟ, ਪੁੰਛ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਅੱਜ ਇੱਕ ਜੇਸੀਓ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਇਸ ਇਲਾਕੇ ਵਿੱਚ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਸੀ। ਇਸ ਤੋਂ ਬਾਅਦ ਇਹ ਮੁਕਾਬਲਾ ਸ਼ੁਰੂ ਹੋਇਆ।ਸ਼ਹੀਦ ਜਵਾਨਾਂ ਵਿੱਚ 3 ਫੌਜੀ ਪੰਜਾਬ ਤੋਂ ਹਨ।
ਇਸ ਤੋਂ ਪਹਿਲਾਂ, ਸੋਮਵਾਰ ਨੂੰ ਜੰਮੂ -ਕਸ਼ਮੀਰ ਦੇ ਅਨੰਤਨਾਗ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਵਿੱਚ ਦੋ ਅੱਤਵਾਦੀ ਮਾਰੇ ਗਏ ਸੀ ਅਤੇ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋਇਆ ਸੀ।
ਜੰਮੂ -ਕਸ਼ਮੀਰ ਦੇ ਸੌਰਨਕੋਟ, ਪੁੰਛ ਇਲਾਕੇ 'ਚ ਇਕ ਜੇ.ਸੀ.ਓ. ਸਮੇਤ ਸ਼ਹੀਦ ਹੋਏ ਪੰਜ ਸੈਨਿਕਾਂ ਵਿੱਚ ਨੂਰਪੁਰ ਬੇਦੀ ਬਲਾਕ ਦੇ ਪਿੰਡ ਪਚਰੰਡਾ ਦਾ ਸੈਨਿਕ ਗੱਜਣ ਸਿੰਘ ਵੀ ਸ਼ਾਮਿਲ ਹੈ।23 ਸਿੱਖ ਰੈਜੀਮੈਂਟ 'ਚ ਭਰਤੀ ਹੋਇਆ ਇਹ ਨੌਜਵਾਨ ਅੱਜਕੱਲ੍ਹ 16 ਆਰ.ਆਰ.ਰੈਜੀਮੈਂਟ 'ਚ ਪੁੰਛ ਵਿਖੇ ਤਾਇਨਾਤ ਸੀ।ਸੈਨਿਕ ਗੱਜਣ ਸਿੰਘ ਦਾ ਵਿਆਹ ਲੰਘੀ ਫਰਵਰੀ 2021 ਵਿੱਚ ਹੋਇਆ ਸੀ।
ਇਸ ਦੇ ਨਾਲ ਹੀ ਨਾਇਬ ਸੂਬੇਦਾਰ ਜਲਵਿੰਦਰ ਸਿੰਘ ਐਸਐਮ, ਵਾਸੀ ਪਿੰਡ ਮਾਨਾ ਤਲਵੰਡੀ, ਜ਼ਿਲ੍ਹਾ ਕਪੂਰਥਲਾ ਅਤੇ ਨਾਇਕ ਮਨਦੀਪ ਸਿੰਘ ਵਾਸੀ ਪਿੰਡ ਸਿਰਹਾ ਜ਼ਿਲ੍ਹਾ ਗੁਰਦਾਸਪੁਰ ਵੀ ਸ਼ਹੀਦੀ ਪਾ ਗਏ।ਇਸ ਤੋਂ ਇਲਾਵਾ ਸਿਪਾਹੀ ਸਾਰਾਜ ਸਿੰਘ ਯੂਪੀ ਤੋਂ ਅਤੇ ਕੇਰਲਾ ਦਾ ਸਿਪਾਹੀ ਵੈਸਾਖ ਵੀ ਸ਼ਹੀਦ ਹੋ ਗਿਆ।
ਜੰਮੂ-ਕਸ਼ਮੀਰ ਦੇ ਸੌਰਨਕੋਟ, ਪੁੰਛ ਵਿਚ ਅੱਜ ਸਵੇਰ ਤੋਂ ਹੀ ਅੱਤਵਾਦੀਆਂ ਦੇ ਨਾਲ ਮੁਕਾਬਲਾ ਚਲ ਰਿਹਾ ਸੀ, ਲੇਕਿਨ ਇਸ ਮੁਕਾਬਲੇ ਵਿੱਚ ਭਾਰਤੀ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ।ਸ਼ਹੀਦ ਹੋਏ ਜਵਾਨਾਂ ਵਿਚ ਇਕ ਜਵਾਨ ਮਨਦੀਪ ਸਿੰਘ (30) ਜੋ ਕੇ ਗੁਰਦਾਸਪੁਰ ਦੇ ਪਿੰਡ ਚੱਠਾ ਦਾ ਰਹਿਣ ਵਾਲਾ ਸੀ। ਮਨਦੀਪ ਸਿੰਘ ਅਪਣੇ ਪਿੱਛੇ ਅਪਣੀ ਵਿਧਵਾ ਬੁਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰ ਛੱਡ ਗਿਆ ਹੈ, ਸ਼ਹੀਦ ਮਨਦੀਪ ਸਿੰਘ ਦਾ ਇਕ ਪੁੱਤਰ ਮੰਤਾਜ ਸਿੰਘ 4 ਸਾਲ ਅਤੇ ਦੂਜਾ ਪੁੱਤਰ ਗੁਰਕੀਰਤ ਸਿੰਘ ਹਜੇ ਸਿਰਫ 39 ਦਿਨ ਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)