ਪੜਚੋਲ ਕਰੋ
Advertisement
ਰਾਹੁਲ ਗਾਂਧੀ 'ਤੇ ਫਿਦਾ ਸੀ ਕਰੀਨਾ ਕਪੂਰ ਖ਼ਾਨ, ਖ਼ੁਦ ਕੀਤਾ ਖ਼ੁਲਾਸਾ
ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੀ ਕਾਫੀ ਪੁਰਾਣੀ ਇੰਟਰਵਿਊ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਕਹਿ ਰਹੀ ਹੈ ਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਡੇਟ ਕਰਨਾ ਚਾਹੁੰਦੀ ਹੈ। ਇਸ ਵੀਡੀਆ ਦੇ ਸਾਹਮਣੇ ਆਉਣ ਬਾਅਦ ਕਰੀਨਾ ਦੇ ਪਤੀ ਸੈਫ ਅਲੀ ਖ਼ਾਨ ਹੀ ਨਹੀਂ, ਬਲਕਿ ਹਰ ਕੋਈ ਹੈਰਾਨ ਹੋ ਰਿਹਾ ਹੈ।
ਦਰਅਸਲ ਕਈ ਸਾਲ ਪਹਿਲਾਂ ਕਰੀਨੇ ਨੇ ਸਿਮੀ ਗਰੇਵਾਲ ਦੇ ਹਿੱਟ ਸ਼ੋਅ Rendezvous with Simi Garewal ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਡੇਟ ’ਤੇ ਜਾਣਾ ਪਸੰਦ ਕਰੇਗੀ। ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਰਾਹੁਲ ਗਾਂਧੀ ਕਾਫੀ ਦਿਲਚਸਪ ਇਨਸਾਨ ਹੋਣਗੇ। ਉਸ ਨੂੰ ਲੱਗਦਾ ਸੀ ਕਿ ਦੋਵਾਂ ਵਿਚਾਲੇ ਕਾਫੀ ਚੰਗੀਆਂ ਗੱਲਾਂ 'ਤੇ ਚਰਚਾ ਹੋ ਸਕਦੀ ਹੈ।
ਉਸ ਨੇ ਕਿਹਾ ਕਿ ਉਹ ਹਮੇਸ਼ਾ ਇਸ ਬਾਰੇ ਸੋਚਦੀ ਹੈ ਕਿ ਦੋਵਾਂ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਕਿਉਂਕਿ ਉਹ ਫਿਲਮੀ ਖ਼ਾਨਦਾਨ ਤੋਂ ਹੈ ਤੇ ਰਾਹੁਲ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਹਾਲਾਂਕਿ ਬਾਅਦ ਵਿੱਚ ਉਹ ਆਪਣੇ ਬਿਆਨ ਤੋਂ ਪਲਟ ਗਈ ਸੀ। 2009 ਵਿੱਚ ਉਸ ਨੇ ਕਿਹਾ ਕਿ ਇਹ ਬਹੁਤ ਪੁਰਾਣੀ ਗੱਲ ਹੈ।
ਉਸ ਸਮੇਂ ਉਸ ਨੇ ਅਜਿਹਾ ਇਸ ਲਈ ਕਿਹਾ ਸੀ ਕਿ ਕਿਉਂਕਿ ਦੋਵਾਂ ਦੇ ਸਰਨੇਮ ਮਸ਼ਹੂਰ ਸਨ। ਬਾਅਦ ਵਿੱਚ ਉਸ ਨੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣਾ ਪਸੰਦ ਕਰੇਗੀ ਪਰ ਨਿਸ਼ਚਿਤ ਤੌਰ ’ਤੇ ਉਨ੍ਹਾਂ ਨੂੰ ਡੇਟ ਨਹੀਂ ਕਰੇਗੀ।
ਵੇਖੋ ਵੀਡੀਓ-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਪੰਜਾਬ
ਪੰਜਾਬ
ਪੰਜਾਬ
Advertisement