Latest Breaking News Live Updates on 1 November 2024: ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਅੱਜ ਦਰਬਾਰ ਸਾਹਿਬ 'ਚ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਕੈਨੇਡਾ ਪੁਲਿਸ ਨੇ AP ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਕੀਤੀ ਪਹਿਲੀ ਗ੍ਰਿਫ਼ਤਾਰੀ
Latest Breaking News : ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਅੱਜ ਦਰਬਾਰ ਸਾਹਿਬ 'ਚ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਕੈਨੇਡਾ ਪੁਲਿਸ ਨੇ AP ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਕੀਤੀ ਪਹਿਲੀ ਗ੍ਰਿਫ਼ਤਾਰੀ

Background
Latest Breaking News Live Updates on 1 November 2024: ਦੀਵਾਲੀ ਦੀ ਰਾਤ ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ 'ਤੇ ਪਹੁੰਚ ਗਿਆ। ਜ਼ਿਆਦਾਤਰ ਸ਼ਹਿਰਾਂ 'ਚ ਪ੍ਰਦੂਸ਼ਣ ਆਰੇਂਜ ਅਲਰਟ 'ਤੇ ਪਹੁੰਚ ਗਿਆ ਹੈ, ਯਾਨੀ ਇੱਥੇ ਗ੍ਰੇਪ-1 ਦੀ ਸਥਿਤੀ ਲਾਗੂ ਹੋ ਗਈ ਹੈ। ਜਦੋਂ ਰਾਤ ਨੂੰ ਪਟਾਕੇ ਚੱਲਣੇ ਸ਼ੁਰੂ ਹੋਏ ਤਾਂ AQI 500 ਨੂੰ ਪਾਰ ਕਰ ਗਿਆ। ਜਦੋਂ ਏਅਰ ਕੁਆਲਿਟੀ ਇੰਡੈਕਸ (AQI) ਚਿੰਤਾਜਨਕ ਪੱਧਰ 'ਤੇ ਪਹੁੰਚ ਜਾਂਦਾ ਹੈ, ਤਾਂ ਲੋਕਾਂ ਵਿੱਚ ਸਿਹਤ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਪੰਜਾਬ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਸੀਮਤ ਕਰ ਦਿੱਤਾ ਹੈ।
Amritsar News: ਅੰਮ੍ਰਿਤਸਰ ਅਤੇ ਹਰਿਮੰਦਰ ਸਾਹਿਬ ਵਿੱਚ ਅੱਜ (ਸ਼ੁੱਕਰਵਾਰ) ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਸਿੱਖ ਨਸਕਲੁਸ਼ੀ ਨੂੰ ਵੀ 40 ਸਾਲ ਹੋ ਗਏ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੌਕੇ 'ਤੇ ਹਰਮੰਦਿਰ ਸਾਹਿਬ 'ਚ ਆਤਿਸ਼ਬਾਜ਼ੀ ਨਹੀਂ ਹੋਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਇਤਿਹਾਸਕ ਦਿਹਾੜੇ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਹੈ।
AP Dhillon: ਕੈਨੇਡਾ ਦੀ RCMP ਦੀ ਟੀਮ ਨੇ ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏਪੀ ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਦੀ ਪਛਾਣ ਕਰ ਲਈ ਗਈ ਹੈ। ਇਸ ਘਟਨਾ ਨੂੰ ਇਸ ਸਾਲ 2 ਸਤੰਬਰ ਨੂੰ ਅੰਜਾਮ ਦਿੱਤਾ ਗਿਆ ਸੀ। ਏਪੀ ਢਿੱਲੋਂ ਦੇ ਬ੍ਰਿਟਿਸ਼ ਕੋਲੰਬੀਆ 'ਚ ਸਥਿਤ ਘਰ 'ਤੇ ਗੋਲੀਬਾਰੀ ਕੀਤੀ ਗਈ ਸੀ।
Bibek Debroy: ਨਹੀਂ ਰਹੇ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਬਿਬੇਕ ਦੇਬਰਾਏ, PM ਮੋਦੀ ਨੇ ਜਤਾਇਆ ਦੁੱਖ
Bibek Debroy Death: ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਅਤੇ ਅਰਥ ਸ਼ਾਸਤਰੀ ਬਿਬੇਕ ਦੇਬਰਾਏ ਦਾ ਸ਼ੁੱਕਰਵਾਰ, 1 ਨਵੰਬਰ, 2024 ਨੂੰ ਦਿਹਾਂਤ ਹੋ ਗਿਆ। ਬਿਬੇਕ ਦੇਬਰਾਏ ਭਾਰਤ ਸਰਕਾਰ ਦੇ ਕਈ ਵੱਡੇ ਅਦਾਰਿਆਂ ਨਾਲ ਜੁੜੇ ਰਹੇ ਹਨ। ਉਨ੍ਹਾਂ ਨੂੰ ਸਤੰਬਰ 2017 ਵਿੱਚ ਚੇਅਰਮੈਨ ਦੇ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ। ਜਨਵਰੀ 2015 ਵਿੱਚ, ਉਸਨੂੰ ਨੀਤੀ ਆਯੋਗ ਦਾ ਸਥਾਈ ਮੈਂਬਰ ਬਣਾਇਆ ਗਿਆ ਸੀ। ਫਿਰ ਯੋਜਨਾ ਕਮਿਸ਼ਨ ਦੀ ਥਾਂ ਨੀਤੀ ਆਯੋਗ ਨੇ ਲਿਆ। ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਡਾਕਟਰ ਬਿਬੇਕ ਦੇਬਰਾਏ ਨੂੰ ਮਹਾਨ ਵਿਦਵਾਨ ਸਨ।
2014 ਵਿੱਚ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਬਿਬੇਕ ਦੇਬਰਾਏ ਸਰਕਾਰ ਦੀ ਆਰਥਿਕ ਨੀਤੀ ਤਿਆਰ ਕਰਨ ਵਾਲੇ ਵਿਭਾਗਾਂ ਨਾਲ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਚੇਅਰਮੈਨ ਦੇ ਤੌਰ 'ਤੇ, ਬਿਬੇਕ ਦੇਬਰਾਏ ਸਰਕਾਰ ਨੂੰ ਵਿਸ਼ਾਲ ਆਰਥਿਕ ਮੁੱਦਿਆਂ, ਵਿੱਤੀ ਨੀਤੀ, ਰੁਜ਼ਗਾਰ ਅਤੇ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਪ੍ਰਬੰਧਨ 'ਤੇ ਲਗਾਤਾਰ ਸਲਾਹ ਦਿੰਦੇ ਰਹੇ ਹਨ। ਸਾਲ 2014 ਤੋਂ 2015 ਦੌਰਾਨ ਉਹ ਰੇਲਵੇ ਮੰਤਰਾਲੇ ਦੇ ਪੁਨਰਗਠਨ ਲਈ ਬਣਾਈ ਗਈ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।
ਕੈਨੇਡਾ ਤੋਂ ਪੰਜਾਬੀਆਂ ਦਾ ਮੋਹ ਹੋਇਆ ਭੰਗ ! ਇਮੀਗ੍ਰੇਸ਼ਨ ਕਾਰੋਬਾਰ 'ਚ 70% ਗਿਰਾਵਟ, IELTS ਦਾ ਪੇਪਰ ਦੇਣ ਵਾਲੇ 50 ਫੀਸਦ ਘਟੇ ਵਿਦਿਆਰਥੀ, ਜਾਣੋ ਕੀ ਹੈ ਵਜ੍ਹਾ ?
Canada Visa: ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਆਈ ਖਟਾਸ ਕਾਰਨ ਬਹੁਤ ਸਾਰੇ ਭਾਰਤੀ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿੱਚ ਹਨ ਕਿ ਡਿਪਲੋਮੈਟਿਕ ਵਿਵਾਦ ਦਾ ਇਮੀਗ੍ਰੇਸ਼ਨ, ਵਰਕ ਤੇ ਵਿਦਿਆਰਥੀ ਵੀਜ਼ਾ 'ਤੇ ਕੀ ਪ੍ਰਭਾਵ ਪਵੇਗਾ। ਕੀ ਭਵਿੱਖ ਵਿੱਚ ਕੈਨੇਡਾ ਦੇ ਭਾਰਤ ਨਾਲ ਸਬੰਧ ਸੁਧਰਨਗੇ? ਕੀ ਕੈਨੇਡਾ ਫਿਰ ਵੀ ਉਸੇ ਉਤਸ਼ਾਹ ਨਾਲ ਵੀਜ਼ਾ ਦੇਵੇਗਾ ਜਿਸ ਤਰ੍ਹਾਂ ਪਹਿਲਾਂ ਦਿੱਤਾ ਗਿਆ ਸੀ ਜਾਂ ਭਾਰਤੀ ਬੱਚਿਆਂ ਲਈ ਕੈਨੇਡਾ ਜਾਣਾ ਅਤੇ ਪੜ੍ਹਾਈ ਕਰਨਾ ਸੁਪਨਾ ਹੀ ਰਹਿ ਜਾਵੇਗਾ ? ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਕੂਟਨੀਤਕ ਵਿਵਾਦ ਦਾ ਵੀਜ਼ਾ ਨੀਤੀਆਂ 'ਤੇ ਸਿੱਧਾ ਅਸਰ ਪੈਣ ਦੀ ਸੰਭਾਵਨਾ ਸੀ ਪਰ ਅਜਿਹਾ ਨਹੀਂ ਹੈ ਕਿ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ, ਕੈਨੇਡਾ ਵੀਜ਼ਾ ਦੇ ਰਿਹਾ ਹੈ ਪਰ ਕੈਨੇਡਾ ਜਾਣ ਵਾਲੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਇਸ ਸਮੇਂ ਆਪਣੇ ਬੱਚਿਆਂ ਨੂੰ ਕੈਨੇਡਾ ਨਹੀਂ ਭੇਜ ਰਹੇ ਹਨ। ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ 'ਤੇ ਕੈਨੇਡਾ ਦੀ ਧਰਤੀ 'ਤੇ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਹੈ ਅਤੇ ਕਰਦਾ ਰਿਹਾ ਹੈ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਮਤਭੇਦ ਪੈਦਾ ਹੋ ਗਏ।






















