Lok Sabha Elections 2024 : ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ 'ਆਪ' 'ਚ ਵੱਡਾ ਫੇਰਬਦਲ, ਹੁਣ ਸੁਸ਼ੀਲ ਗੁਪਤਾ ਹੋਣਗੇ ਸੂਬਾ ਪ੍ਰਧਾਨ, ਦੇਖੋ ਪੂਰੀ ਲਿਸਟ
Lok Sabha Elections 2024 : 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ ਇਕਾਈ ਵਿੱਚ ਵੱਡਾ ਫੇਰਬਦਲ ਕੀਤਾ ਹੈ। ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੂੰ ਹਰਿਆਣਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ
📢 Big Announcement 📢
— AAP (@AamAadmiParty) May 25, 2023
The Party hereby announces the following office bearers for the state of Haryana:
Congratulations and best wishes to all 💐 pic.twitter.com/zJrAYLiOsk
नई ज़िम्मेदारी के लिए आपको बहुत-बहुत बधाई निर्मल सिंह जी। https://t.co/iDtUJ0TuLv
— Arvind Kejriwal (@ArvindKejriwal) May 25, 2023
ਇਹ ਫੇਰਬਦਲ ਪਹਿਲਾਂ ‘ਆਪ’ ਹਰਿਆਣਾ ਇਕਾਈ ਵਿੱਚ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਇਹ ਸੂਚੀ ਰੋਕ ਦਿੱਤੀ ਗਈ ਸੀ। ਆਮ ਆਦਮੀ ਪਾਰਟੀ ਦੀ ਯੋਜਨਾ 'ਆਪ' ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਵੱਡੀ ਰੈਲੀ ਕਰਕੇ ਇਸ ਦਾ ਐਲਾਨ ਕਰਨਾ ਸੀ ਪਰ ਦਿੱਲੀ 'ਚ ਚੱਲ ਰਹੀ ਸਿਆਸੀ ਹਲਚਲ ਅਤੇ ਹੋਰ ਪਾਰਟੀਆਂ ਦੀ ਚੋਣ ਸਰਗਰਮੀ ਦੇ ਮੱਦੇਨਜ਼ਰ ਪਾਰਟੀ ਨੇ ਇਹ ਸੂਚੀ ਜਾਰੀ ਕਰ ਦਿੱਤੀ ਹੈ।
ਪਿਓ-ਧੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ
'ਆਪ' ਹਰਿਆਣਾ ਇਕਾਈ 'ਚ ਇਸ ਫੇਰਬਦਲ ਤਹਿਤ ਸਾਬਕਾ ਰਾਜ ਮੰਤਰੀ ਚੌਧਰੀ ਨਿਰਮਲ ਸਿੰਘ ਨੂੰ ਕੌਮੀ ਸੰਯੁਕਤ ਸਕੱਤਰ ਬਣਾਇਆ ਗਿਆ ਹੈ। ਨਿਰਮਲ ਸਿੰਘ ਹਰਿਆਣਾ ਵਿੱਚ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਉਹ ਇੱਕ ਵਾਰ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਹਨ। ਉਹ ਕਾਂਗਰਸ ਵਿੱਚ ਭੂਪੇਂਦਰ ਹੁੱਡਾ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸਨ। ਇਸ ਦੇ ਨਾਲ ਹੀ ਹਰਿਆਣਾ 'ਚ 'ਆਪ' ਦੀ ਸੂਬਾ ਮੀਤ ਪ੍ਰਧਾਨ ਬਣੀ ਚਿਤਰਾ ਸਰਵਰਾ ਉਨ੍ਹਾਂ ਦੀ ਬੇਟੀ ਹੈ। ਨਵੀਂ ਜ਼ਿੰਮੇਵਾਰੀ ਤੋਂ ਪਹਿਲਾਂ ਚਿਤਰਾ ਸਰਵਰਾ ਉੱਤਰੀ ਹਰਿਆਣਾ ਕਨਵੀਨਰ ਵਜੋਂ ਜ਼ਿੰਮੇਵਾਰੀ ਸੰਭਾਲ ਰਹੀ ਸੀ।