(Source: ECI/ABP News/ABP Majha)
Liquor Shops: ਸ਼ਰਾਬ ਦੀਆਂ ਦੁਕਾਨਾਂ ਖੁਲ੍ਹਦੇ ਹੀ ਲੱਗੀਆਂ ਲੰਬੀਆਂ ਕਤਾਰਾਂ, ਲੋਕਾਂ ਨੇ ਕਿਹਾ ਕੋਰੋਨਾ ਭਜਾਉਣ ਦਾ ਕਾਰਗਾਰ ਤਰੀਕਾ
ਬਾਰਾਬੰਕੀ ਹੈੱਡਕੁਆਰਟਰ ਵਿਖੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੋਂ ਬਾਅਦ ਲੋਕਾਂ ਦੀ ਭੀੜ ਨਜ਼ਰ ਆਈ। ਲੋਕ ਕਤਾਰਾਂ ਵਿਚ ਇੱਕ ਦੂਜੇ ਨਾਲ ਲੱਗ ਕੇ ਖੜ੍ਹੇ ਨਜ਼ਰ ਆਏ, ਕਿਤੇ ਵੀ ਸਮਾਜਿਕ ਦੂਰੀਆਂ ਦੀ ਪਾਲਣਾ ਹੁੰਦੀ ਨਹੀਂ ਆਈ।
ਬਾਰਾਬੰਕੀ: ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਮੰਗਲਵਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ। ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਨਾਲ ਲੋਕ ਇੰਨੇ ਉਤਸ਼ਾਹਿਤ ਹੋ ਗਏ ਕਿ ਉਹ ਭੁੱਲ ਗਏ ਕਿ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ। ਕੋਰੋਨਾ ਦਾ ਸਭ ਤੋਂ ਪ੍ਰਭਾਵਸ਼ਾਲੀ ਬਚਾਅ ਸਮਾਜਿਕ ਦੂਰੀਆਂ ਦੀ ਪਾਲਣਾ ਕਰਨਾ ਸੀ, ਪਰ ਇੱਥੇ ਇਸੇ ਨਿਯਮ ਦੀ ਧੱਜੀਆਂ ਉੱਡਦੀਆਂ ਨਜ਼ਰ ਆਈਆਂ। ਬਹੁਤ ਸਾਰੇ ਸ਼ਰਾਬੀਆਂ ਨੇ ਕਿਹਾ ਕਿ ਸ਼ਰਾਬ ਦੀ ਦੁਕਾਨ ਖੁੱਲ੍ਹਣ ਨਾਲ ਕੋਰੋਨਾ ਭੱਜ ਜਾਵੇਗਾ ਅਤੇ ਸਥਿਤੀ ਆਮ ਹੋ ਜਾਵੇਗੀ।
ਸਰਕਾਰ ਨੇ ਲੋਕਾਂ ਨੂੰ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾਉਣ ਲਈ ਕਿਹਾ ਹੈ, ਪਰ ਜੋ ਲੋਕ ਸ਼ਰਾਬ ਦੇ ਸ਼ੌਕੀਨ ਹਨ, ਉਹ ਤਾਂ ਅੱਧੇ ਫਿਟ ਦੀ ਵੀ ਦੂਰੀ ਨੂੰ ਮੰਨਣ ਲਈ ਤਿਆਰ ਨਹੀਂ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸ਼ਰਾਬ ਦੀ ਦੁਕਾਨ ਖੋਲ੍ਹ ਕੇ ਬਹੁਤ ਚੰਗਾ ਕੰਮ ਕੀਤਾ ਹੈ। ਇਸ ਨਾਲ ਹਾਲਾਤ ਜਲਦੀ ਹੀ ਆਮ ਹੋ ਜਾਣਗੇ। ਸ਼ਰਾਬ ਦਾ ਸੇਵਨ ਉਨ੍ਹਾਂ ਨੂੰ ਰਾਤ ਨੂੰ ਚੰਗੀ ਨੀਂਦ ਲੈਣ ਅਤੇ ਦਿਨ ਵਿਚ ਵਧੇਰੇ ਕੰਮ ਕਰਨ ਵਿਚ ਮਦਦ ਕਰੇਗਾ।
ਨਾਲ ਹੀ ਕੁਝ ਲੋਕਾਂ ਨੇ ਕਿਹਾ ਕਿ ਸ਼ਰਾਬ ਕੋਰੋਨਾ ਨੂੰ ਭਜਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਜਿਸ ਕਾਰਨ ਸਰਕਾਰ ਨੇ ਦੁਕਾਨਾਂ ਖੋਲ੍ਹਣ ਦੇ ਆਦੇਸ਼ ਨੂੰ ਪਾਸ ਕੀਤਾ ਹੈ।
ਇਹ ਵੀ ਪੜ੍ਹੋ: 1971 war veteran Anil Bhalla Dies: ਪਾਕਿਸਤਾਨ ਖ਼ਿਲਾਫ਼ 1971 ਦੇ ਯੁੱਧ ਦੇ ਹੀਰੋ ਅਨਿਲ ਭੱਲਾ ਦੀ ਕੋਰੋਨਾ ਨਾਲ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin