(Source: ECI/ABP News/ABP Majha)
ਪਾਣੀ ਸਮਝ ਕੇ 9 ਸਾਲ ਦੀ ਬੱਚੀ ਨੂੰ ਦਿੱਤਾ ਸਪ੍ਰਿਟ, ਮਾਂ ਨੇ ਲਾਇਆ ਹਸਪਤਾਲ 'ਤੇ ਲਾਪਰਵਾਹੀ ਦਾ ਦੋਸ਼, ਜਾਣੋ ਪੂਰਾ ਮਾਮਲਾ
Tamil Nadu Government Hospital: ਤਾਮਿਲਨਾਡੂ ਦੇ ਮਦੁਰਾਈ ਵਿੱਚ ਇੱਕ ਨਾਬਾਲਗ ਲੜਕੀ ਦੀ ਮੌਤ ਹੋ ਗਈ। ਉਸ ਦੀ ਮਾਂ ਨੇ ਗਲਤੀ ਨਾਲ ਉਸ ਨੂੰ ਪਾਣੀ ਦੀ ਬਜਾਏ ਸਪ੍ਰਿਟ ਪੀਲਾ ਦਿੱਤਾ। ਬੱਚੀ ਦੀ ਮੌਤ ਬ੍ਰੇਨ ਹੈਮਰੇਜ ਕਰਕੇ ਹੋਈ ਹੈ।
Madurai Government Hospital: ਤਾਮਿਲਨਾਡੂ ਦੇ ਮਦੁਰਾਈ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਇੱਕ ਬੱਚੀ ਦੀ ਮੌਤ ਹੋ ਗਈ ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਨੇ ਗਲਤੀ ਨਾਲ ਆਪਣੀ ਬੇਟੀ ਨੂੰ ਪਾਣੀ ਦੀ ਬਜਾਏ ਸਪ੍ਰਿਟ ਦੇ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਂ ਨੇ ਇਲਜ਼ਾਮ ਲਾਇਆ ਹੈ ਕਿ ਨਰਸਾਂ ਨੇ ਲਾਪਰਵਾਹੀ ਨਾਲ ਉਸ ਦੀ ਬੇਟੀ ਦੇ ਬੈੱਡ ਦੇ ਕੋਲ ਸਪ੍ਰਿਟ ਰੱਖਿਆ ਹੋਇਆ ਸੀ, ਜਿਸ ਨੂੰ ਉਸ ਨੇ ਪਾਣੀ ਸਮਝ ਕੇ ਆਪਣੀ ਧੀ ਨੂੰ ਪਿਲਾ ਦਿੱਤਾ।
ਹਾਲਾਂਕਿ, ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਬੱਚੀ ਦੀ ਮੌਤ ਦਾ ਸਬੰਧ ਸਪ੍ਰਿਟ ਪੀਣ ਨਾਲ ਨਹੀਂ ਹੈ। ਰਿਪੋਰਟ 'ਚ ਦੱਸਿਆ ਗਿਆ ਕਿ ਮੌਤ ਬ੍ਰੇਨ ਹੈਮਰੇਜ ਕਾਰਨ ਹੋਈ ਹੈ। ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਹਸਪਤਾਲ ਦੇ ਇੱਕ ਸੀਨੀਅਰ ਨੈਫਰੋਲੋਜਿਸਟ ਨੇ ਕਿਹਾ ਕਿ "ਸਪ੍ਰਿਟ ਨਾਲ ਮੌਤ ਦਾ ਕੋਈ ਸਬੰਧ ਨਹੀਂ ਸੀ, ਕਿਉਂਕਿ ਇਹ ਬਹੁਤ ਘੱਟ ਮਾਤਰਾ ਵਿੱਚ ਦਿੱਤਾ ਗਿਆ ਸੀ।"
ਇਹ ਵੀ ਪੜ੍ਹੋ: Manipur Violence: ਮਣੀਪੁਰ 'ਚ ਇੱਕ ਵਾਰ ਫਿਰ ਭੜਕੀ ਹਿੰਸਾ ਦੀ ਅੱਗ, ਭਾਜਪਾ ਦਫ਼ਤਰ ‘ਚ ਹੋਈ ਤੋੜਫੋੜ ਤੇ ਪਥਰਾਅ
ਹਸਪਤਾਲ ਨੇ ਦੋਸ਼ਾਂ ਨੂੰ ਨਕਾਰਿਆ
ਬੱਚੀ ਦੀ ਮਾਂ ਦੇ ਇਲਜ਼ਾਮ ਦਾ ਜਵਾਬ ਦਿੰਦਿਆਂ ਹਸਪਤਾਲ ਦੇ ਡੀਨ ਨੇ ਕਿਹਾ ਕਿ ਲੜਕੀ ਨੇ ਬਹੁਤ ਘੱਟ ਮਾਤਰਾ ਵਿੱਚ ਸਪ੍ਰਿਟ ਪੀਤੀ ਸੀ, ਕਿਉਂਕਿ ਡਾਇਲਸਿਸ ਕਾਰਨ ਉਸ ਦਾ ਪਾਣੀ ਦਾ ਸੇਵਨ ਸੀਮਤ ਸੀ ਅਤੇ ਉਸ ਨੇ ਤੁਰੰਤ ਇਸ ਨੂੰ ਥੁੱਕ ਦਿੱਤਾ ਸੀ। ਦਰਅਸਲ ਕਿਡਨੀ ਦੀ ਸਮੱਸਿਆ ਤੋਂ ਪਰੇਸ਼ਾਨੀ 9 ਸਾਲ ਦੀ ਅਗਲਿਆ ਨੂੰ ਡਾਇਲਸੀਸ ਦੇ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਇਸ ਦੇ ਨਾਲ ਹੀ ਪੁਲਿਸ ਨੇ ਹਸਪਤਾਲ 'ਚ ਬੱਚੀ ਦੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਂ ਅਤੇ ਹਸਪਤਾਲ ਵਲੋਂ ਦਿੱਤੇ ਗਏ ਦੋਵਾਂ ਦੇ ਬਿਆਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਜਾਵੇਗਾ। ਮਾਂ ਦਾ ਇਲਜ਼ਾਮ ਹੈ ਕਿ ਹਸਪਤਾਲ ਦੀ ਲਾਪਰਵਾਹੀ ਕਾਰਨ ਬੱਚੇ ਦੀ ਮੌਤ ਹੋਈ ਹੈ, ਜਦੋਂ ਕਿ ਹਸਪਤਾਲ ਦਾ ਕਹਿਣਾ ਹੈ ਕਿ ਸਵਾਦ ਵਿੱਚ ਫਰਕ ਦੇਖ ਕੇ ਅਗਲਿਆ ਨੇ ਤੁਰੰਤ ਸਪ੍ਰਿਟ ਨੂੰ ਥੁੱਕ ਦਿੱਤਾ ਸੀ।
ਇਹ ਵੀ ਪੜ੍ਹੋ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 1971 ਅਤੇ ਕਾਰਗਿਲ ਜੰਗ ਦਾ ਕੀਤਾ ਜ਼ਿਕਰ, ਕਿਹਾ- ‘ਭਾਰਤ ਬੋਲਦਾ ਹੈ ਤਾਂ ਪੂਰੀ ਦੁਨੀਆ ਸੁਣਦੀ ਹੈ’