ਅਜੀਬੋ-ਗਰੀਬ ਮਾਮਲਾ! ਧੀ ਦੇ ਵਿਆਹ ਤੋਂ 8 ਦਿਨ ਪਹਿਲਾਂ ਆਪਣੇ ਜਵਾਈ ਨਾਲ ਭੱਜੀ ਸੱਸ, ਮੋਬਾਈਲ ਫੋਨ ਬਣਿਆ ਮੁਸੀਬਤ
Crime News: ਅਲੀਗੜ੍ਹ ਵਿੱਚ ਇੱਕ ਔਰਤ ਆਪਣੇ ਹੋਣ ਵਾਲੇ ਜਵਾਈ ਨਾਲ ਭੱਜ ਗਈ। ਉਹ ਆਪਣੇ ਨਾਲ 2.5 ਲੱਖ ਰੁਪਏ ਨਕਦ ਅਤੇ ਗਹਿਣੇ ਵੀ ਲੈ ਗਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅੱਠ ਦਿਨ ਬਾਅਦ ਧੀ ਦੀ ਬਰਾਤ ਆਉਣੀ ਸੀ।

Crime News: ਅਲੀਗੜ੍ਹ ਵਿੱਚ ਇੱਕ ਔਰਤ ਆਪਣੇ ਹੋਣ ਵਾਲੇ ਜਵਾਈ ਨਾਲ ਭੱਜ ਗਈ। ਉਹ ਆਪਣੇ ਨਾਲ 2.5 ਲੱਖ ਰੁਪਏ ਨਕਦ ਅਤੇ ਗਹਿਣੇ ਵੀ ਲੈ ਗਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅੱਠ ਦਿਨ ਬਾਅਦ ਧੀ ਦੀ ਬਰਾਤ ਆਉਣੀ ਸੀ। ਲਾੜੇ ਨੇ ਆਪਣੀ ਸੱਸ ਨੂੰ ਇੱਕ ਮੋਬਾਈਲ ਫ਼ੋਨ ਵੀ ਗਿਫਟ ਵਿੱਚ ਦਿੱਤਾ ਸੀ। ਦੋਵੇਂ ਲੁਕ-ਛਿਪ ਕੇ ਗੱਲਾਂ ਕਰਦੇ ਸਨ।
ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਦੋਵਾਂ ਵਿਚਕਾਰ ਕੋਈ ਅਫੇਅਰ ਚੱਲ ਰਿਹਾ ਹੈ। ਲਾੜੇ ਨੇ ਆਪਣੇ ਪਿਤਾ ਨੂੰ ਫ਼ੋਨ 'ਤੇ ਕਿਹਾ, ਲੱਭਣ ਦੀ ਕੋਸ਼ਿਸ਼ ਨਾ ਕਰਿਓ। ਮੈਂ ਵਾਪਸ ਨਹੀਂ ਆਉਣ ਵਾਲਾ ਹਾਂ। ਔਰਤ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਦੇ ਟਿਕਾਣੇ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਔਰਤ ਦੀ ਧੀ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। ਮਾਮਲਾ ਮਦਰਕ ਥਾਣਾ ਖੇਤਰ ਦਾ ਹੈ।
16 ਅਪ੍ਰੈਲ ਨੂੰ ਸੀ ਵਿਆਹ
ਮਦਰਕ ਥਾਣਾ ਖੇਤਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਪਿਤਾ ਨੇ ਆਪਣੀ ਧੀ ਦਾ ਵਿਆਹ ਦਾਦੋਨ ਥਾਣਾ ਖੇਤਰ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਤੈਅ ਕੀਤਾ ਸੀ। 16 ਅਪ੍ਰੈਲ ਨੂੰ ਕੁੜੀ ਦਾ ਵਿਆਹ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਸਨ। ਰਿਸ਼ਤੇਦਾਰਾਂ ਨੂੰ ਕਾਰਡ ਵੀ ਵੰਡ ਦਿੱਤੇ ਸਨ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਵਾਈ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਉਹ ਆਪਣੀ ਹੋਣ ਵਾਲੀ ਸੱਸ ਨਾਲ ਘੰਟਿਆਂ ਬੱਧੀ ਇਕੱਲਾ ਰਹਿੰਦਾ ਸੀ। ਲੋਕ ਇਸਨੂੰ ਆਮ ਸਮਝਦੇ ਸਨ। ਸਾਰਿਆਂ ਨੇ ਸੋਚਿਆ ਕਿ ਜਵਾਈ ਅਤੇ ਸੱਸ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ। ਜਵਾਈ ਨੇ ਕੁਝ ਦਿਨ ਪਹਿਲਾਂ ਆਪਣੀ ਸੱਸ ਨੂੰ ਇੱਕ ਮੋਬਾਈਲ ਫ਼ੋਨ ਵੀ ਤੋਹਫ਼ੇ ਵਿੱਚ ਦਿੱਤਾ ਸੀ। ਦੋਵੇਂ ਫ਼ੋਨ 'ਤੇ ਬਹੁਤ ਗੱਲਾਂ ਕਰਦੇ ਸਨ। ਇਸ ਤੋਂ ਬਾਅਦ, ਐਤਵਾਰ, 6 ਅਪ੍ਰੈਲ ਨੂੰ ਔਰਤ ਆਪਣੇ ਘਰੋਂ ਗਾਇਬ ਹੋ ਗਈ।
ਕੱਪੜੇ ਖਰੀਦਣ ਦੀ ਗੱਲ ਕਹਿਰ ਕੇ ਘਰੋਂ ਨਿਕਲਿਆ ਲਾੜਾ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾੜਾ ਵੀ 6 ਅਪ੍ਰੈਲ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਵਿਆਹ ਦੀ ਖਰੀਦਦਾਰੀ ਕਰਨ ਅਤੇ ਕੱਪੜੇ ਖਰੀਦਣ ਜਾ ਰਿਹਾ ਹੈ। ਦੇਰ ਸ਼ਾਮ ਉਸ ਨੇ ਆਪਣੇ ਪਿਤਾ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਮੈਂ ਘਰੋਂ ਜਾ ਰਿਹਾ ਹਾਂ ਅਤੇ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ।
ਪਰਿਵਾਰ ਦੇ ਮੈਂਬਰਾਂ ਨੇ ਸੋਚਿਆ ਕਿ ਉਹ ਕਿਸੇ ਗੱਲੋਂ ਪਰੇਸ਼ਾਨ ਹੋਵੇਗਾ ਅਤੇ ਸ਼ਾਮ ਤੱਕ ਘਰ ਵਾਪਸ ਆ ਜਾਵੇਗਾ। ਪਰ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਨਾਲ ਗੱਲ ਕੀਤੀ। ਫਿਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁੜੀ ਦੀ ਮਾਂ ਵੀ ਘਰੋਂ ਲਾਪਤਾ ਸੀ। ਉਹ ਆਪਣੇ ਨਾਲ 2.5 ਲੱਖ ਰੁਪਏ ਨਕਦ ਅਤੇ ਗਹਿਣੇ ਲੈ ਗਈ ਹੈ। ਪਰਿਵਾਰ ਨੇ ਧੀ ਦੇ ਵਿਆਹ ਲਈ ਗਹਿਣੇ ਬਣਵਾਏ ਸਨ।
ਸੱਸ ਦੇ ਲਾਪਤਾ ਹੋਣ 'ਤੇ ਹੋਇਆ ਸ਼ੱਕ
ਕੁੜੀ ਦੇ ਪਰਿਵਾਰ ਨੇ ਲਾੜੇ 'ਤੇ ਆਪਣੀ ਹੋਣ ਵਾਲੀ ਸੱਸ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ। ਪਰਿਵਾਰਕ ਮੈਂਬਰਾਂ ਦਾ ਇਹ ਵੀ ਦੋਸ਼ ਹੈ ਕਿ ਮੁੰਡਾ ਆਪਣੀ ਸੱਸ ਨਾਲ ਲਗਾਤਾਰ ਗੱਲਾਂ ਕਰਦਾ ਰਹਿੰਦਾ ਸੀ। ਉਹ ਆਪਣੀ ਹੋਣ ਵਾਲੀ ਲਾੜੀ ਨਾਲ ਓੰਨੀ ਗੱਲ ਨਹੀਂ ਕਰਦਾ ਸੀ ਜਿੰਨੀ ਉਹ ਆਪਣੀ ਸੱਸ ਨਾਲ ਕਰਦਾ ਸੀ।
ਔਰਤ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ, ਲਾੜੇ ਦੀ ਭਾਲ ਜਾਰੀ
ਮਦਰਕ ਪੁਲਿਸ ਸਟੇਸ਼ਨ ਦੇ ਇੰਚਾਰਜ ਅਰਵਿੰਦ ਕੁਮਾਰ ਨੇ ਦੱਸਿਆ ਕਿ ਔਰਤ ਦੇ ਪਰਿਵਾਰ ਵੱਲੋਂ ਇੱਕ ਲਿਖਤੀ ਸ਼ਿਕਾਇਤ ਮਿਲੀ ਹੈ। ਜਿਸ ਤੋਂ ਬਾਅਦ ਔਰਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਹ ਮੁੰਡਾ ਵੀ ਉਸ ਦਿਨ ਤੋਂ ਲਾਪਤਾ ਹੈ। ਪਰ ਇਹ ਸਪੱਸ਼ਟ ਨਹੀਂ ਹੈ ਕਿ ਦੋਵੇਂ ਇਕੱਠੇ ਕਿਤੇ ਗਏ ਹਨ ਜਾਂ ਨਹੀਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਪੂਰੀ ਘਟਨਾ ਸਪੱਸ਼ਟ ਹੋ ਜਾਵੇਗੀ।






















