Mumbai: ਮੋਬਾਈਲ ਗੇਮ ਨੂੰ ਲੈ ਕੇ ਭਰਾ ਨਾਲ ਹੋਇਆ ਝਗੜਾ ਤਾਂ 16 ਸਾਲਾ ਲੜਕੀ ਨੇ ਨਿਗਲਿਆ ਜ਼ਹਿਰ
Mumbai: ਮੋਬਾਈਲ ਗੇਮ ਨੂੰ ਲੈ ਕੇ ਭਰਾ ਨਾਲ ਹੋਇਆ ਝਗੜਾ ਤਾਂ 16 ਸਾਲਾ ਲੜਕੀ ਨੇ ਜ਼ਹਿਰ ਖਾ ਕੀਤੀ ਖੁਦਕੁਸ਼ੀ
ਮੁੰਬਈ: ਹੈਰਾਨ ਕਰਨ ਵਾਲੀ ਘਟਨਾ ਵਿੱਚ ਇੱਕ 16 ਸਾਲਾ ਲੜਕੀ ਦੀ ਮੋਬਾਈਲ ਫੋਨ 'ਤੇ ਗੇਮ ਨਾ ਖੇਡਣ ਦੇ ਕਾਰਨ ਚੂਹੇ ਮਾਰਨ ਵਾਲੀ ਦਵਾਈ ਨਿਗਲ ਕੇ ਆਪਣੀ ਜਾਨ ਦੇ ਦਿੱਤੀ।
ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਮੁੰਬਈ ਦੇ ਸਮਤਾ ਨਗਰ ਥਾਣੇ ਅਧੀਨ ਜਨੂਪਦਾ ਇਲਾਕੇ ਵਿੱਚ ਵਾਪਰੀ। ਉਸ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਅਗਲੀ ਸਵੇਰ ਉਸਦੀ ਮੌਤ ਹੋ ਗਈ।
एक 16 वर्षीय लड़की का मोबाइल गेम खेलने को लेकर अपने भाई के साथ झगड़ा हुआ, गुस्से में उसने चूहे मारने वाली दवाई खा ली। परिवार लड़की को कांदिवली में अस्पताल लेकर जाता, इलाज के दौरान उसकी मौत हो गई। ADR दर्ज़ कर जांच चल रही है: समता नगर पुलिस स्टेशन के सब-इंस्पेक्टर #Maharashtra pic.twitter.com/ibgMSIN6YL
— ANI_HindiNews (@AHindinews) September 12, 2021
ਪੁਲਿਸ ਦੇ ਅਨੁਸਾਰ ਲੜਕੀ ਦੀ ਸ਼ਨੀਵਾਰ ਸਵੇਰੇ ਕਰੀਬ 10 ਵਜੇ ਮੌਤ ਹੋ ਗਈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਸਮਤਾ ਨਗਰ ਪੁਲਿਸ ਸਟੇਸ਼ਨ ਦੇ ਸਬ ਇੰਸਪੈਕਟਰ ਸੰਤੋਸ਼ ਖੜਡੇ ਨੇ ਦੱਸਿਆ, "ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ ਸਾਢੇ 11 ਵਜੇ ਵਾਪਰੀ। ਮੋਬਾਈਲ 'ਤੇ ਗੇਮ ਖੇਡਣ ਨੂੰ ਲੈ ਕੇ 16 ਸਾਲਾ ਪੀੜਤਾ ਅਤੇ ਉਸਦੇ ਛੋਟੇ ਭਰਾ ਦੇ ਵਿੱਚ ਮਾਮੂਲੀ ਝਗੜਾ ਹੋ ਗਿਆ।
ਲੜਕੀ ਨੇ ਨੇੜਲੇ ਮੈਡੀਕਲ ਸਟੋਰ ਤੋਂ ਚੂਹੇ ਦਾ ਜ਼ਹਿਰ ਖਰੀਦਿਆ ਅਤੇ ਆਪਣੇ ਛੋਟੇ ਭਰਾ ਦੇ ਸਾਹਮਣੇ ਖਾ ਲਿਆ। ਛੋਟੇ ਭਰਾ ਨੇ ਇਸ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ। ਪਰਿਵਾਰ ਤੁਰੰਤ ਲੜਕੀ ਨੂੰ ਹਸਪਤਾਲ ਲੈ ਗਿਆ। ਇਲਾਜ ਦੌਰਾਨ ਇਸ ਦੀ ਮੌਤ ਹੋ ਗਈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ: Sukanya Samriddhi Yojana: ਸਿਰਫ 1 ਰੁਪਏ ਨਾਲ ਹਾਸਲ ਕਰੋ 15 ਲੱਖ ਰੁਪਏ, ਜਾਣੋ ਕਿਵੇਂ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin