ਮੁੰਬਈ 'ਚ ਪਤੀ-ਪਤਨੀ ਲਈ ਕਰਦੇ ਸੀ ਅਜਿਹਾ ਕੰਮ, ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਜਾਂਚ
ਮੀਰਾ ਰੋਡ ਦੇ ਰਹਿਣ ਵਾਲੇ ਇੱਕ ਜੋੜੇ 'ਤੇ ਕਥਿਤ ਤੌਰ 'ਤੇ ਲਾਈਵ ਜਿਨਸੀ ਗਤੀਵਿਧੀ ਨੂੰ ਸਟ੍ਰੀਮ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਮੁੰਬਈ: ਮੁੰਬਈ 'ਚ ਸੈਕਸ ਦੀ ਲਾਈਵ ਸਟ੍ਰੀਮਿੰਗ ਕਰ ਰਹੇ ਇੱਕ ਜੋੜੇ ਖਿਲਾਫ ਪੁਲਿਸ ਨੇ ਕਾਰਵਾਈ ਕੀਤੀ ਹੈ। ਮੀਰਾ ਰੋਡ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜੋੜੇ ਖਿਲਾਫ ਐੱਫਆਈਆਰ ਦਰਜ ਕੀਤਾ ਹੈ। ਪੁਲਿਸ ਹੁਣ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। ਖ਼ਬਰਾਂ ਮੁਤਾਬਕ, ਜੋੜਾ ਕਥਿਤ ਤੌਰ 'ਤੇ ਇੱਕ ਬਾਲਗ ਵੈੱਬ ਸਾਈਟ ਰਾਹੀਂ ਸੈਕਸ ਦੀ ਲਾਈਵ ਸਟ੍ਰੀਮਿੰਗ ਦੀ ਪੇਸ਼ਕਸ਼ ਕਰਦਾ ਸੀ। ਇਨ੍ਹਾਂ ਨੂੰ ਲਾਈਵ ਦੇਖਣ ਲਈ ਵੈੱਬ ਸਾਈਟ ਪੇਡ ਸਬਸਕ੍ਰਿਪਸ਼ਨ ਦੀ ਮੰਗ ਕਰਦੀ ਸੀ ਅਤੇ ਪੈਸੇ ਦੇਣ 'ਤੇ ਸਾਈਟ 'ਤੇ ਯੂਜ਼ਰਸ ਲਈ ਲਾਈਵ ਸੈਕਸ ਸਟ੍ਰੀਮਿੰਗ ਕਰਦੇ ਸੀ।
ਰਿਪੋਰਟਾਂ ਮੁਤਾਬਕ, ਜੋੜੇ ਦੇ ਖਿਲਾਫ ਆਈਪੀਸੀ ਅਤੇ ਆਈਟੀ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਮਾਮਲਾ ਦਸੰਬਰ 2020 ਵਿੱਚ ਉਦੋਂ ਸਾਹਮਣੇ ਆਇਆ ਜਦੋਂ ਪੇਸ਼ੇ ਤੋਂ ਗਾਇਕਾ ਇੱਕ ਸ਼ਿਕਾਇਤਕਰਤਾ ਨੇ ਇੱਕ ਆਨਲਾਈਨ ਪੋਰਨ ਇਸ਼ਤਿਹਾਰ ਦੇਖਿਆ। ਇਸ਼ਤਿਹਾਰ ਵਿਚ ਦਿਖਾਈ ਦੇਣ ਵਾਲੇ ਜੋੜੇ ਨੇ ਸ਼ਿਕਾਇਤਕਰਤਾ ਨੂੰ ਕਿਤੇ ਦੇਖਿਆ, ਜਿਸ ਤੋਂ ਬਾਅਦ ਉਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜੋੜਾ ਬਿਲਕੁਲ ਉਹੀ ਕਰਦਾ ਸੀ ਜੋ ਉਹ ਸਮਝ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਜੋੜੇ ਨੂੰ ਲਾਈਵ ਸਟ੍ਰੀਮ ਜਿਨਸੀ ਗਤੀਵਿਧੀ ਲਈ ਮਜਬੂਰ ਕੀਤਾ ਗਿਆ ਸੀ। ਇਸ ਗੱਲ ਦੀ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਕੀ ਮੁਲਜ਼ਮਾਂ ਦੀ ਇੱਕ ਆਨਲਾਈਨ ਸੈਕਸ ਰੈਕੇਟ ਵਿੱਚ ਕੋਈ ਸ਼ਮੂਲੀਅਤ ਹੈ ਜੋ ਹਾਲ ਹੀ ਵਿੱਚ ਗ੍ਰਿਫਤਾਰ ਕੀਤੀ ਗਈ ਇੱਕ ਔਰਤ ਵਲੋਂ ਚਲਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ: Petrol Price Today 02 Novemeber: ਧਨਤੇਰਸ 'ਤੇ ਮਹਿੰਗਾਈ ਦਾ ਝਟਕਾ, ਪੈਟਰੋਲ ਦੀ ਕੀਮਤ 'ਚ ਵਾਧਾ ਜਦੋਂਕਿ ਡੀਜ਼ਲ ਦੀਆੰ ਕੀਮਤਾਂ ਨੂੰ ਬ੍ਰੇਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: