Arvind Kejriwal News: 'ਮੇਰਾ ਨਾਮ ਅਰਵਿੰਦ ਕੇਜਰੀਵਾਲ ਹੈ, ਮੈਂ ਕੋਈ....', ਦਿੱਲੀ ਸੀਐਮ ਨੇ ਤਿਹਾੜ ਤੋਂ ਭੇਜਿਆ ਭਾਵੁਕ ਸੁਨੇਹਾ
Arvind Kejriwal News: ਸੰਜੇ ਸਿੰਘ ਨੇ ਕੇਂਦਰ 'ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ Z ਸਿਕਿਊਰਿਟੀ ਮਿਲੀ ਹੋਈ ਹੈ, ਪਰ ਅਰਵਿੰਦ ਕੇਜਰੀਵਾਲ ਨਾਲ ਸ਼ੀਸ਼ੇ ਦੀ ਕੰਧ 'ਚੋਂ ਮੁਲਾਕਾਤ ਕਰਵਾਉਂਦੇ ਹਨ।
Arvind Kejriwal In Jail: ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੰਗਲਵਾਰ (16 ਅਪ੍ਰੈਲ) ਨੂੰ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਜੇਲ੍ਹ ਤੋਂ ਲੋਕਾਂ ਨੂੰ ਸੰਦੇਸ਼ ਭੇਜਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ 'ਮੇਰਾ ਨਾਮ ਅਰਵਿੰਦ ਕੇਜਰੀਵਾਲ ਹੈ, ਮੈਂ ਅੱਤਵਾਦੀ ਨਹੀਂ ਹਾਂ।'
ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, 'ਤੁਸੀਂ ਅਰਵਿੰਦ ਕੇਜਰੀਵਾਲ ਨਾਲ ਅੱਤਵਾਦੀਆਂ ਵਰਗਾ ਵਿਵਹਾਰ ਕਰ ਰਹੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ।' ਪ੍ਰਧਾਨ ਮੰਤਰੀ ਆਪਣੀ ਬਦਨੀਤੀ ਵਿੱਚ ਇੰਨਾ ਵੱਧ ਗਏ ਹਨ ਕਿ ਉਨ੍ਹਾਂ (ਕੇਜਰੀਵਾਲ) ਦੇ ਪਰਿਵਾਰ ਅਤੇ ਬੱਚਿਆਂ ਨਾਲ ਮੁਲਾਕਾਤ ਸ਼ੀਸ਼ੇ ਦੀ ਕੰਧ ਰਾਹੀਂ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ, ''ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਜ਼ੈੱਡ ਪਲੱਸ ਸੁਰੱਖਿਆ ਹੈ, ਜਦੋਂ ਉਹ ਕੇਜਰੀਵਾਲ ਨੂੰ ਮਿਲੇ ਤਾਂ ਉਨ੍ਹਾਂ ਵਿਚਕਾਰ ਸ਼ੀਸ਼ੇ ਦੀ ਕੰਧ ਸੀ। ਭਾਜਪਾ ਨੇ ਇਸ ਕਾਰਵਾਈ ਤੋਂ ਜ਼ਾਹਰ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਕੇਜਰੀਵਾਲ ਪ੍ਰਤੀ ਨਫ਼ਰਤ ਦੀ ਭਾਵਨਾ ਹੈ।
ਇਹ ਵੀ ਪੜ੍ਹੋ: Sangrur News: ਮੰਡੀ 'ਚੋਂ ਰੇਤਾ-ਬਜਰੀ ਦੀਆਂ ਟਰਾਲੀਆਂ ਲਾਂਭੇ ਕਰਵਾਉਣ ਗਏ ਸੁਪਰਵਾਈਜ਼ਰ ਨੂੰ ਦੁਕਾਨਦਾਰਾਂ ਨੇ ਢਾਹ ਕੇ ਕੁੱਟਿਆ
#WATCH | AAP MP Sanjay Singh says "Arvind Kejriwal, who worked like a son and a brother for the country and the people of Delhi, has sent a message from jail that 'My name is Arvind Kejriwal and I am not a terrorist'...The three-time elected CM of Delhi is made to meet CM… pic.twitter.com/PC98W6thTJ
— ANI (@ANI) April 16, 2024
ਸੰਜੇ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ 24 ਘੰਟੇ ਸੀਸੀਟੀਵੀ ਨਿਗਰਾਨੀ 'ਚ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਤਸ਼ੱਦਦ ਕਰਨ ਦੀ ਯੋਜਨਾ ਹੈ, ਉਨ੍ਹਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਇਹ ਅਰਵਿੰਦ ਕੇਜਰੀਵਾਲ ਵੱਖਰੀ ਮਿੱਟੀ ਦਾ ਬਣਿਆ ਹੋਇਆ ਹੈ, ਆਈਆਰਐਸ ਸੇਵਾ ਛੱਡ ਕੇ ਆਏ ਹਨ, ਉਹ ਤੋੜਨ ਦੀਆਂ ਕੋਸ਼ਿਸ਼ਾਂ ਵਿੱਚ ਹੋਰ ਮਜ਼ਬੂਤ ਹੋਣਗੇ।
ਦੱਸ ਦਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਮਿਲਣ ਲਈ ਗਏ ਸਨ। ਪਰ ਉੱਥੇ ਉਨ੍ਹਾਂ ਦੀ ਮੁਲਾਕਾਤ ਇੱਕ ਸ਼ੀਸ਼ੇ ਦੀ ਕੰਧ ਰਾਹੀਂ ਕਰਵਾਈ ਗਈ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ 'ਤੇ ਇਤਰਾਜ਼ ਜ਼ਾਹਰ ਕੀਤਾ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉੱਥੇ ਹੀ ਅੱਜ ਸੀਐਮ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਇੱਕ ਭਾਵੁਕ ਸੁਨੇਹਾ ਭੇਜਿਆ ਹੈ।
ਇਹ ਵੀ ਪੜ੍ਹੋ: Jammu Kashmir news: ਸਕੂਲੀ ਬੱਚਿਆਂ ਨੂੰ ਲਿਜਾ ਰਹੀ ਡੁੱਬੀ ਕਿਸ਼ਤੀ, 4 ਦੀ ਮੌਤ, 3 ਲਾਪਤਾ