Corona Update: ਰਾਹਤ ਦੀ ਖ਼ਬਰ! ਮਈ, 2020 ਮਗਰੋਂ ਨਵੰਬਰ 'ਚ ਭਾਰਤ ਅੰਦਰ ਸਭ ਤੋਂ ਘੱਟ ਤਾਜ਼ਾ ਕੋਵਿਡ-19 ਕੇਸ
ਨਵੇਂ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ ਵਿੱਚ ਰੋਜ਼ਾਨਾ ਵਾਧਾ ਲਗਾਤਾਰ 54 ਦਿਨਾਂ ਤੋਂ 20,000 ਤੋਂ ਹੇਠਾਂ ਹੈ। ਹੁਣ ਲਗਾਤਾਰ 156 ਦਿਨਾਂ ਵਿੱਚ ਰੋਜ਼ਾਨਾ 50,000 ਤੋਂ ਘੱਟ ਨਵੇਂ ਕੇਸ ਸਾਹਮਣੇ ਆਏ ਹਨ।
Coronavirus Cases in India: 3.1 ਲੱਖ ਤੋਂ ਵੱਧ ਤਾਜ਼ੇ ਕੋਵਿਡ-19 ਕੇਸਾਂ ਦੇ ਨਾਲ ਨਵੰਬਰ ਦੇ ਮਹੀਨੇ ਦੇਸ਼ ਵਿੱਚ ਪਿਛਲੇ ਸਾਲ ਮਈ ਤੋਂ ਬਾਅਦ ਸਭ ਤੋਂ ਘੱਟ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਦੇਖੀ ਗਈ। ਨਵੰਬਰ ਵਿੱਚ ਲਗਾਤਾਰ ਛੇਵੀਂ ਵਾਰ ਤਾਜ਼ਾ ਕੋਵਿਡ-19 ਮਾਮਲਿਆਂ ਦੀ ਮਾਸਿਕ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਰੋਜ਼ਾਨਾ ਮਾਮਲਿਆਂ ਦੀ ਗਿਣਤੀ 6 ਮਈ ਨੂੰ ਸਿਖਰ 'ਤੇ ਪਹੁੰਚ ਸੀ, ਜਦੋਂ ਦੇਸ਼ ਵਿੱਚ 4,14,188 ਕੋਵਿਡ ਕੇਸ ਦਰਜ ਹੋਏ ਸੀ।
ਨਵੇਂ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ ਵਿੱਚ ਰੋਜ਼ਾਨਾ ਵਾਧਾ ਲਗਾਤਾਰ 54 ਦਿਨਾਂ ਤੋਂ 20,000 ਤੋਂ ਹੇਠਾਂ ਹੈ ਅਤੇ ਹੁਣ ਲਗਾਤਾਰ 156 ਦਿਨਾਂ ਵਿੱਚ ਰੋਜ਼ਾਨਾ 50,000 ਤੋਂ ਘੱਟ ਨਵੇਂ ਕੇਸ ਸਾਹਮਣੇ ਆਏ ਹਨ। ਅੱਜ 547 ਦਿਨਾਂ ਬਾਅਦ ਸਰਗਰਮ ਮਾਮਲਿਆਂ ਦੀ ਗਿਣਤੀ ਇੱਕ ਲੱਖ ਤੋਂ ਹੇਠਾਂ ਦਰਜ ਕੀਤੀ ਗਈ।
ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਵਾਇਰਸ ਦੀ ਲਾਗ ਦਾ ਪਹਿਲਾ ਸਕਾਰਾਤਮਕ ਕੇਸ 30 ਜਨਵਰੀ, 2020 ਨੂੰ ਕੇਰਲ ਵਿੱਚ ਸਾਹਮਣੇ ਆਇਆ ਸੀ।
ਭਾਰਤ ਵਿੱਚ ਕੋਵਿਡ-19 ਦੀ ਗਿਣਤੀ 7 ਅਗਸਤ, 2020 ਨੂੰ 20 ਲੱਖ, 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ 40 ਲੱਖ ਅਤੇ 16 ਸਤੰਬਰ ਨੂੰ 50 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਨਾਲ ਹੀ ਦੱਸ ਦਈਏ ਕਿ 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ, 20 ਨਵੰਬਰ ਨੂੰ 90 ਲੱਖ ਅਤੇ ਪਿਛਲੇ ਸਾਲ 19 ਦਸੰਬਰ ਨੂੰ ਕੋਰੋਨਾ ਕੇਸਾਂ ਦਾ ਅੰਕੜਾ ਇੱਕ ਕਰੋੜ ਤੋਂ ਪਾਰ ਸੀ।
ਇਹ ਵੀ ਪੜ੍ਹੋ: Punjab Corona Update: ਪੰਜਾਬ 'ਚ ਮਿਲ ਰਹੇ ਡੇਲਟਾ ਵੈਰੀਐਂਟ ਦੇ ਕੇਸ, ਓਮੀਕਰੋਨ ਨੂੰ ਲੈ ਕੇ ਸੂਬੇ 'ਚ ਅਲਰਟ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: