Punjab Car in Delhi: ਹੁਣ ਤਾਂ ਜਾਅਲੀ ਗੱਡੀ ਮਿਲੀ ਭਾਜਪਾ ਦਾ ਕੀ ਭਰੋਸਾ ਭਵਨ 'ਚ ਬੰਬ ਰਖਵਾ ਦੇਵੇ, ਆਪ ਨੇ ਲਾਇਆ ਵੱਡਾ ਇਲਜ਼ਾਮ
ਚੋਣ ਕਮਿਸ਼ਨ ਨੂੰ ਪੁੱਛਿਆ ਕਿ ਚੋਣ ਕਮਿਸ਼ਨ ਕਿਸ ਤਰੀਕੇ ਨਾਲ ਦਿੱਲੀ ਵਿੱਚ ਚੋਣਾਂ ਕਰਵਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਵਿੱਚ ਕਿਵੇਂ ਇੱਕ ਜਾਅਲੀ ਨੰਬਰ ਗੱਡੀ ਘੁੰਮ ਰਹੀ ਹੈ ਤੇ ਇਹ ਕਿਵੇਂ ਪੰਜਾਬ ਭਵਨ ਦੇ ਸਾਹਮਣੇ ਖੜ੍ਹੀ ਕੀਤੀ ਗਈ ਹੈ। ਇਹ ਰਾਜਧਾਨੀ ਦੀ ਸੁਰੱਖਿਆ ਦੇ ਮਾਮਲੇ ਨਾਲ ਖਿਲਵਾੜ ਹੈ।
Delhi Election: ਦਿੱਲੀ ਚੋਣਾਂ ਵਿੱਚ ਪੰਜਾਬ ਸਰਕਾਰ ਲਿਖੀ ਗੱਡੀ ਵਿੱਚੋਂ ਨਕਦੀ ਤੇ ਨਸ਼ਾ ਬਰਮਾਦ ਹੋਣ ਦੇ ਮੁੱਦੇ ਤੋਂ ਬਾਅਦ ਸਿਆਸਤ ਭਖ ਗਈ ਹੈ, ਹਾਲਾਂਕਿ ਪੰਜਾਬ ਸਰਕਾਰ ਦਾ ਦਾਅਵਾ ਹੈ ਇਹ ਗੱਡੀ ਜਾਅਲੀ ਨੰਬਰ ਲਾ ਕੇ ਜਾਣ ਬੁੱਝ ਕੇ ਪੰਜਾਬ ਭਵਨ ਦੇ ਅੱਗੇ ਖੜ੍ਹੀ ਕੀਤੀ ਗਈ ਹੈ, ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਸੰਜੇ ਸਿੰਘ ਨੇ ਕਿਹਾ ਕਿ ਸਰਕਾਰੀ ਰਿਕਾਰਡ ਅਨੁਸਾਰ ਇਹ ਵਾਹਨ ਮੇਜਰ ਅਨੁਭਵ ਸ਼ਿਵਪੁਰੀ ਦੇ ਨਾਮ 'ਤੇ ਰਜਿਸਟਰਡ ਹੈ ਜੋ ਕਿ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ, ਪਠਾਨਕੋਟ ਵਿੱਚ ਤਾਇਨਾਤ ਸੀ ਤੇ ਖੜਕੀ, ਮਹਾਰਾਸ਼ਟਰ ਦਾ ਪੱਕਾ ਵਸਨੀਕ ਹੈ। ਇਸ ਤੋਂ ਇਲਾਵਾ, ਰਜਿਸਟ੍ਰੇਸ਼ਨ ਨੰਬਰ PB35AE1342 'ਤੇ ਰਜਿਸਟਰਡ ਵਾਹਨ ਦਾ ਮਾਡਲ ਸਾਲ 2018 ਵਿੱਚ ਬਣਿਆ ਫੋਰਡ ਈਕੋ ਸਪੋਰਟ ਹੈ ਪਰ ਪੁਲਿਸ ਦੁਆਰਾ ਫੜਿਆ ਗਿਆ ਅਸਲ ਵਾਹਨ ਹੁੰਡਈ ਕ੍ਰੇਟਾ ਸੀਰੀਜ਼ ਦਾ ਹੈ।
Senior AAP Leader and Rajya Sabha Member @SanjayAzadSln Addressing an Important Press Conference | LIVE https://t.co/zkBHN81gUB
— AAP (@AamAadmiParty) January 30, 2025
ਇਸ ਮੌਕੇ ਸੰਜੇ ਸਿੰਘ ਨੇ ਸਿੱਧਾ-ਸਿੱਧਾ ਇਲਜ਼ਾਮ ਲਾਇਆ ਕਿ ਇਹ ਗੱਡੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਜ਼ਿਸ਼ ਤਹਿਤ ਉੱਤੇ ਖੜ੍ਹੀ ਕੀਤੀ ਗਈ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਪੁੱਛਿਆ ਕਿ ਚੋਣ ਕਮਿਸ਼ਨ ਕਿਸ ਤਰੀਕੇ ਨਾਲ ਦਿੱਲੀ ਵਿੱਚ ਚੋਣਾਂ ਕਰਵਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਵਿੱਚ ਕਿਵੇਂ ਇੱਕ ਜਾਅਲੀ ਨੰਬਰ ਗੱਡੀ ਘੁੰਮ ਰਹੀ ਹੈ ਤੇ ਇਹ ਕਿਵੇਂ ਪੰਜਾਬ ਭਵਨ ਦੇ ਸਾਹਮਣੇ ਖੜ੍ਹੀ ਕੀਤੀ ਗਈ ਹੈ। ਇਹ ਰਾਜਧਾਨੀ ਦੀ ਸੁਰੱਖਿਆ ਦੇ ਮਾਮਲੇ ਨਾਲ ਖਿਲਵਾੜ ਹੈ।
ਸੰਜੇ ਸਿੰਘ ਨੇ ਕਿਹਾ ਕਿ ਜੋ ਗੱਡੀ ਫੜ੍ਹੀ ਗਈ ਹੈ ਉਸ ਦਾ ਡਰਈਵਰ ਪਤਾ ਨਹੀਂ ਕਿੱਥੇ ਹੈ ਤੇ ਇਹ ਗੱਡੀ ਇੱਕ ਜਾਦੂਏ ਤਰੀਕੇ ਨਾਲ ਕਿਵੇਂ ਖੁੱਲ੍ਹ ਗਈ। ਸੰਜੇ ਸਿੰਘ ਨੇ ਵੱਡਾ ਇਲਜ਼ਾਮ ਲਾਉਂਦਿਆ ਕਿਹਾ ਕਿ ਇਹ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਬਦਮਾਨ ਕਰਨ ਦੀ ਕੋਸ਼ਿਸ਼ ਹੈ, ਭਾਰਤੀ ਜਨਤਾ ਪਾਰਟੀ ਦਾ ਕੀ ਭਰੋਸਾ ਜਿਵੇਂ ਅੱਜ ਪੰਜਾਬ ਭਵਨ ਦੇ ਬਾਹਰ ਗੱਡੀ ਖੜ੍ਹੀ ਕੀਤੀ ਹੈ ਕੀ ਪਤਾ ਕੱਲ੍ਹ ਤਾਮਿਲਨਾਡੂ ਭਵਨ ਵਿੱਚ ਬੰਬ ਰਖਵਾ ਦੇਵੇ ਜਾਂ ਫਿਰ ਬੰਗਾਲ ਭਵਨ ਵਿੱਚ ਧਮਾਕਾ ਕਰਵਾ ਦੇਵੇ।
ਦਿੱਲੀ ਪੁਲਿਸ ਦਾ ਕੀ ਹੈ ਕਹਿਣਾ ?
ਦਿੱਲੀ ਪੁਲਿਸ ਦੇ ਮੁਤਾਬਕ, ਪੰਜਾਬ ਭਵਨ ਨੇੜੇ ਇੱਕ ਪੰਜਾਬ ਸਰਕਾਰ ਲਿਖੀ ਇੱਕ ਪੰਜਾਬ ਨੰਬਰ ਵਾਲੀ ਖੜ੍ਹੀ ਗੱਡੀ ਦੀ ਤਲਾਸ਼ੀ ਲਈ ਗਈ ਜਿਸ ਵਿੱਚੋਂ ਨਕਦੀ, ਕਈ ਸ਼ਰਾਬ ਦੀਆਂ ਬੋਤਲਾਂ ਅਤੇ ਆਮ ਆਦਮੀ ਪਾਰਟੀ ਦੇ ਪਰਚੇ ਬਰਾਮਦ ਹੋਏ। ਇਸ ਤੋਂ ਬਾਅਦ ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਨਵੀਂ ਦਿੱਲੀ ਜ਼ਿਲ੍ਹੇ ਦੇ ਤਿਲਕ ਮਾਰਗ ਪੁਲਿਸ ਸਟੇਸ਼ਨ ਵਿਖੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਿਸ ਨੇ ਕਿਹਾ, "ਅੱਜ ਸਾਨੂੰ ਇੱਕ ਗੱਡੀ ਮਿਲੀ ਹੈ ਜਿਸਦਾ ਪੰਜਾਬ ਨੰਬਰ ਹੈ ਅਤੇ ਉਸ 'ਤੇ 'ਪੰਜਾਬ ਸਰਕਾਰ' ਲਿਖਿਆ ਹੋਇਆ ਹੈ।" ਸਾਨੂੰ ਉਸ ਵਿੱਚੋਂ ਕੁਝ ਲੱਖ ਰੁਪਏ ਨਕਦ, ਕਈ ਸ਼ਰਾਬ ਦੀਆਂ ਬੋਤਲਾਂ ਅਤੇ ਤੁਹਾਡਾ ਪੈਂਫਲਿਟ ਮਿਲਿਆ। ਇਸ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਹਾਲਾਂਕਿ, ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਗੱਡੀ ਕਿਸਦੀ ਹੈ ਅਤੇ ਇਸਨੂੰ ਕਿਸ ਮਕਸਦ ਲਈ ਵਰਤਿਆ ਜਾ ਰਿਹਾ ਸੀ ? ਇਸ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਜ਼ਿਕਰ ਕਰ ਦਈਏ ਕਿ ਮੇਅਰ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 16 ਕੌਂਸਲਰਾਂ ਦਾ ਸਮਰਥਨ ਪ੍ਰਾਪਤ ਸੀ। ਆਪ ਦੀਆਂ 13 ਅਤੇ ਕਾਂਗਰਸ ਦੀਆਂ 6 ਵੋਟਾਂ ਤੋਂ ਇਲਾਵਾ, ਇੱਕ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ 20 ਵੋਟਾਂ ਸਨ। 'ਆਪ'+ਕਾਂਗਰਸ ਕੋਲ ਇਸ ਹਿਸਾਬ ਨਾਲ ਗੱਠਜੋੜ ਸੀ। ਇਸ ਦੇ ਬਾਵਜੂਦ ਉਸਦਾ ਉਮੀਦਵਾਰ ਹਾਰ ਗਿਆ।
ਮੇਅਰ ਚੋਣ ਦੇ ਨਤੀਜੇ ਤੋਂ ਇਹ ਸਪੱਸ਼ਟ ਹੈ ਕਿ ਇੱਥੇ 'ਆਪ'-ਕਾਂਗਰਸ ਗੱਠਜੋੜ ਦੀਆਂ 3 ਵੋਟਾਂ ਭਾਜਪਾ ਦੇ ਹੱਕ ਵਿੱਚ ਗਈਆਂ ਹਨ। ਇਹ ਦਿੱਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਹੈ। ਪਿਛਲੇ ਇੱਕ ਸਾਲ ਦੇ ਕਾਰਜਕਾਲ ਵਿੱਚ, 'ਆਪ' ਦੇ ਕੁਲਦੀਪ ਕੁਮਾਰ ਇੱਥੋਂ ਦੇ ਮੇਅਰ ਸਨ ਪਰ ਹੁਣ ਭਾਜਪਾ ਨੇ ਉਨ੍ਹਾਂ ਤੋਂ ਚੰਡੀਗੜ੍ਹ ਕਾਰਪੋਰੇਸ਼ਨ ਦੀ ਸੱਤਾ ਖੋਹ ਲਈ ਹੈ।
ਮੇਅਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਵਿੱਚ ਇੱਕ ਦੂਜੇ ਦੇ ਵਿਰੁੱਧ ਲੜ ਰਹੀਆਂ ਕਾਂਗਰਸ ਅਤੇ 'ਆਪ' ਵਿਚਕਾਰ ਰਾਜਨੀਤਿਕ ਲੜਾਈ ਤੇਜ਼ ਹੋ ਸਕਦੀ ਹੈ। ਹਾਲਾਂਕਿ, ਭਾਜਪਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਵਿਕਾਸ ਦੀ ਘਾਟ ਕਾਰਨ, ਕੌਂਸਲਰਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਭਾਜਪਾ ਦੇ ਹੱਕ ਵਿੱਚ ਵੋਟ ਪਾਈ ਹੈ। ਹੁਣ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਵੋਟਿੰਗ ਹੋ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
