ਪੜਚੋਲ ਕਰੋ
Advertisement
Pawan Khera Arrested : ਆਸਾਮ ਪੁਲਿਸ ਨੇ ਪਵਨ ਖੇੜਾ ਨੂੰ ਕੀਤਾ ਗ੍ਰਿਫਤਾਰ , ਦਿੱਲੀ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼ , ਆਸਾਮ ਲਿਜਾਣ ਦੀ ਤਿਆਰੀ
Congress Leader Arrested : ਕਾਂਗਰਸੀ ਆਗੂ ਪਵਨ ਖੇੜਾ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਦਿੱਲੀ ਪੁਲੀਸ ਦਾ ਦਾਅਵਾ ਹੈ ਕਿ ਅਸਾਮ ਪੁਲੀਸ ਦੀ ਅਪੀਲ ’ਤੇ ਨਿਯਮਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਵਨ ਖੇੜਾ ਦਿੱਲੀ ਤੋਂ ਰਾਏਪੁਰ ਜਾ ਰਹੀ ਫਲਾਈਟ 'ਚ ਬੈਠਾ ਸੀ।
ਆਸਾਮ ਪੁਲਿਸ ਨੇ ਪਵਨ ਖੇੜਾ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਦਿੱਲੀ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਟਰਾਂਜ਼ਿਟ ਰਿਮਾਂਡ 'ਤੇ ਅਸਮ ਲਿਜਾਇਆ ਜਾਵੇਗਾ। ਦਿੱਲੀ ਪੁਲੀਸ ਦਾ ਦਾਅਵਾ ਹੈ ਕਿ ਆਸਾਮ ਪੁਲੀਸ ਦੀ ਅਪੀਲ ’ਤੇ ਨਿਯਮਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਵਨ ਖੇੜਾ ਦਿੱਲੀ ਤੋਂ ਰਾਏਪੁਰ ਜਾ ਰਹੀ ਫਲਾਈਟ 'ਚ ਬੈਠਾ ਸੀ। ਉਸਨੂੰ ਅਚਾਨਕ ਹੇਠਾਂ ਉਤਰਨ ਲਈ ਕਿਹਾ ਗਿਆ ਅਤੇ ਫਿਰ ਗ੍ਰਿਫਤਾਰ ਕਰ ਲਿਆ ਗਿਆ।
ਪਵਨ ਖੇੜਾ ਨੇ ਗ੍ਰਿਫਤਾਰੀ ਦੌਰਾਨ ਕਿਹਾ ਕਿ ਉਹ ਦੇਖਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕਿਸ ਮਾਮਲੇ ਵਿਚ ਲਿਜਾਇਆ ਜਾ ਰਿਹਾ ਹੈ। ਇਹ ਇੱਕ ਲੰਬੀ ਲੜਾਈ ਹੈ ਅਤੇ ਉਹ ਇਸ ਨੂੰ ਲੜਨ ਲਈ ਤਿਆਰ ਹਨ। ਖ਼ਬਰ ਇਹ ਵੀ ਆ ਰਹੀ ਹੈ ਕਿ ਪ੍ਰਦਰਸ਼ਨ ਕਰ ਰਹੇ ਆਗੂਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
#WATCH | "We will see (in which case they are taking me). It's a long battle and I'm ready to fight," says Congress leader Pawan Khera as Delhi Police takes him after he was deboarded from an aircraft at Delhi airport pic.twitter.com/cKXeo6kSb4
— ANI (@ANI) February 23, 2023
ਇਹ ਵੀ ਪੜ੍ਹੋ : ਡੀਐਮਸੀ ਹਸਪਤਾਲ ਵੱਲੋਂ ਸੂਰਤ ਸਿੰਘ ਖਾਲਸਾ ਨੂੰ ਛੁੱਟੀ ਦੇਣ ਤੋਂ ਇਨਕਾਰ, ਕੌਮੀ ਇਨਸਾਫ਼ ਮੋਰਚੇ ਦੀ ਕੋਸ਼ਿਸ਼ ਅਸਫਲ
ਆਸਾਮ 'ਚ ਪਵਨ ਖੇੜਾ ਖਿਲਾਫ ਮਾਮਲਾ ਦਰਜ
ਆਸਾਮ ਪੁਲਿਸ ਦੇ ਆਈਜੀਪੀ ਅਤੇ ਬੁਲਾਰੇ ਪ੍ਰਸ਼ਾਂਤ ਕੁਮਾਰ ਭੁਈਆ ਨੇ ਦੱਸਿਆ ਕਿ ਕਾਂਗਰਸ ਨੇਤਾ ਪਵਨ ਖੇੜਾ ਦੇ ਖਿਲਾਫ ਆਸਾਮ ਦੇ ਦੀਮਾ ਹਸਾਓ ਜ਼ਿਲੇ ਦੇ ਹਾਫਲਾਂਗ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੇ ਸਬੰਧ ਵਿੱਚ ਅਸਾਮ ਪੁਲਿਸ ਦੀ ਇੱਕ ਟੀਮ ਪਵਨ ਖੇੜਾ ਦਾ ਰਿਮਾਂਡ ਲੈਣ ਲਈ ਦਿੱਲੀ ਰਵਾਨਾ ਹੋਈ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕਾਂਗਰਸ ਨੇ ਗ੍ਰਿਫਤਾਰੀ ਨੂੰ ਦੱਸਿਆ ਤਾਨਾਸ਼ਾਹੀ
ਸਾਰੇ ਕਾਂਗਰਸੀ ਆਗੂਆਂ ਨੇ ਇਸ ਗ੍ਰਿਫਤਾਰੀ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਹੈ। ਕਾਂਗਰਸ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਸੀਨੀਅਰ ਨੇਤਾ ਪਵਨ ਖੇੜਾ ਇੰਡੀਗੋ ਦੀ ਫਲਾਈਟ ਰਾਹੀਂ ਦਿੱਲੀ ਤੋਂ ਰਾਏਪੁਰ ਜਾ ਰਹੇ ਸਨ। ਉਸਨੂੰ ਅਚਾਨਕ ਉਤਰਨ ਲਈ ਕਿਹਾ ਗਿਆ ਅਤੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement