ਪੜਚੋਲ ਕਰੋ
(Source: ECI/ABP News)
ਨਵੇਂ ਸਾਲ ਦੇ ਜਸ਼ਨ ਦੀ ਤਿਆਰੀਆਂ ਸ਼ੁਰੂ, ਦਿੱਲੀ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਅੱਜ ਪੂਰੀ ਦੁਨੀਆ ਸਾਲ 2019 ਨੂੰ ਅਲਵਿਦਾ ਕਹੇਗੀ ਅਤੇ 2020 ਦਾ ਸਵਾਗਤ ਕਰੇਗੀ। ਰਾਜਧਾਨੀ ਦਿੱਲੀ ਪੁਲਿਸ ਨੇ ਨਵੇਂ ਸਾਲ ਦੇ ਜਸ਼ਨ ਦੇ ਮੱਦੇਨਜ਼ਰ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਹਨ। ਆਮ ਤੌਰ ‘ਤੇ ਨਵਾਂ ਸਾਲ ਮਨਾਉਣ ਲਈ ਬਾਜ਼ਾਰਾਂ ਅਤੇ ਸ਼ਾਪਿੰਗ ਮਾਲ ਤੋਂ ਲੈ ਰੇਸਤਰਾਂ, ਪੱਬ ਅਤੇ ਬਾਰ ਦੇ ਨੇੜਲੇ ਖੇਤਰ ‘ਚ ਪੁਲਿਸ ਦੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
![ਨਵੇਂ ਸਾਲ ਦੇ ਜਸ਼ਨ ਦੀ ਤਿਆਰੀਆਂ ਸ਼ੁਰੂ, ਦਿੱਲੀ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ planning to drive to your new year party here are restrictions by delhi police you need to know ਨਵੇਂ ਸਾਲ ਦੇ ਜਸ਼ਨ ਦੀ ਤਿਆਰੀਆਂ ਸ਼ੁਰੂ, ਦਿੱਲੀ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ](https://static.abplive.com/wp-content/uploads/sites/5/2019/12/31111710/new-year-celebration.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅੱਜ ਪੂਰੀ ਦੁਨੀਆ ਸਾਲ 2019 ਨੂੰ ਅਲਵਿਦਾ ਕਹੇਗੀ ਅਤੇ 2020 ਦਾ ਸਵਾਗਤ ਕਰੇਗੀ। ਰਾਜਧਾਨੀ ਦਿੱਲੀ ਪੁਲਿਸ ਨੇ ਨਵੇਂ ਸਾਲ ਦੇ ਜਸ਼ਨ ਦੇ ਮੱਦੇਨਜ਼ਰ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਹਨ। ਆਮ ਤੌਰ ‘ਤੇ ਨਵਾਂ ਸਾਲ ਮਨਾਉਣ ਲਈ ਬਾਜ਼ਾਰਾਂ ਅਤੇ ਸ਼ਾਪਿੰਗ ਮਾਲ ਤੋਂ ਲੈ ਰੇਸਤਰਾਂ, ਪੱਬ ਅਤੇ ਬਾਰ ਦੇ ਨੇੜਲੇ ਖੇਤਰ ‘ਚ ਪੁਲਿਸ ਦੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਪੁਲਿਸ ਨੇ ਨਸ਼ੇ ‘ਚ ਹਲੜ ਅਤੇ ਡ੍ਰਾਈਵਿੰਗ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਦਿੱਲੀ ਪੁਲਿਸ ਬੁਲਾਰੇ ਅਨਿਲ ਮਿਤੱਲ ਨੇ ਦੱਸਿਆ ਕਿ ਸਾਵਧਾਨੀ ਲਈ ਸਾਰੇ ਪੀਸੀਆਰ ਵੈਨ, ਰਫ਼ਤਾਰ ਮੋਟਰਸਾਇਕਲ ਨੂੰ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੁਲਿਸ ਸੰਵੇਦਨਸ਼ੀਲ ਥਾਂਵਾਂ ‘ਤੇ ਗਸ਼ਤ ਵੀ ਕਰੇਗੀ।
ਉਨ੍ਹਾਂ ਦੱਸਿਆ ਕਿ ਦਿੱਲੀ ਪੁਲਿਸ ਵੱਖ-ਵੱਖ ਥਾਵਾਂ ‘ਤੇ ਸੈਕਪੋਸਟ ਲਗਾਕੇ ਚੇਕਿੰਗ ਕਰਨ ਦੇ ਨਾਲ ਹੀ ਗਸ਼ਤ ਵੀ ਕਰੇਗੀ। ਟ੍ਰੈਫਿਕ ਪੁਲਿਸ ਕਰਮੀ ਇੱਕ-ਇੱਕ ਕਰਕੇ ਗੱਡੀਆਂ ਦੀ ਜਾਂਚ ਕਰਨਗੇ। ਮਹਿਲਾਵਾਂ ਨੂੰ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਨਵੀਂ ਦਿੱਲੀ ਜ਼ਿਲ੍ਹੇ ‘ਚ ਮਹਿਲਾ ਪੁਲਿਸ ਕਰਮੀਆਂ ਦੀ ਇੱਕ ਟੁਕੜੀ ਤਾਇਨਾਤ ਕੀਤੀ ਜਾਵੇਗੀ।
ਦਿੱਲੀ ਦੇ ਕਨੌਟ ਪਲੇਸ ਅਤੇ ਇੰਡੀਆ ਗੇਟ ਜਿਹੀਆਂ ਕਈ ਥਾਂਵਾਂ ‘ਤੇ ਟ੍ਰੈਫਿਕ ‘ਤੇ ਬੈਨ ਹੋਵੇਗਾ ਅਤੇ ਕਈ ਥਾਂਵਾਂ ਤੇ ਇਸ ਨੂੰ ਕੰਟਰੋਲ ਕਰਨ ਲਈ ਖਾਸ ਪ੍ਰਬੰਧ ਕੀਤੇ ਜਾਣਗੇ। ਉਧਰ ਡੀਐਮਆਰਸੀ ਨੇ ਦੱਸਿਆ ਕਿ ਅੱਜ ਰਾਜੀਵ ਚੌਕ ਮੈਟਰੋ ਰਾਤ ਨੌ ਵਜੇ ਤਕ ਖੁਲ੍ਹਾ ਰਹੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)