Vinesh Phogat: ਐਵਾਰਡ ਵਾਪਸ ਕਰਨ ਜਾ ਰਹੀ ਵਿਨੇਸ਼ ਫੋਗਾਟ ਨੂੰ ਪੁਲਿਸ ਨੇ ਰੋਕਿਆ ਤਾਂ ਖਿਡਾਰਨ ਨੇ ਉੱਥੇ ਛੱਡਿਆ ਆਪਣਾ ਪੁਰਸਕਾਰ
Vinesh Phogat: ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਪਹਿਲਵਾਨ ਬਜਰੰਗ ਪੂਨੀਆ ਤੋਂ ਬਾਅਦ ਵਿਨੇਸ਼ ਫੋਗਾਟ ਨੇ ਵੀ ਅੱਜ ਆਪਣਾ ਸਨਮਾਨ ਵਾਪਸ ਕਰ ਦਿੱਤਾ ਹੈ।
![Vinesh Phogat: ਐਵਾਰਡ ਵਾਪਸ ਕਰਨ ਜਾ ਰਹੀ ਵਿਨੇਸ਼ ਫੋਗਾਟ ਨੂੰ ਪੁਲਿਸ ਨੇ ਰੋਕਿਆ ਤਾਂ ਖਿਡਾਰਨ ਨੇ ਉੱਥੇ ਛੱਡਿਆ ਆਪਣਾ ਪੁਰਸਕਾਰ Police stopped Vinesh Phogat while she was going to return the award, then Khidran left her award there. Vinesh Phogat: ਐਵਾਰਡ ਵਾਪਸ ਕਰਨ ਜਾ ਰਹੀ ਵਿਨੇਸ਼ ਫੋਗਾਟ ਨੂੰ ਪੁਲਿਸ ਨੇ ਰੋਕਿਆ ਤਾਂ ਖਿਡਾਰਨ ਨੇ ਉੱਥੇ ਛੱਡਿਆ ਆਪਣਾ ਪੁਰਸਕਾਰ](https://feeds.abplive.com/onecms/images/uploaded-images/2023/12/26/8ac434918c5e4f4ad8bf1ea6d26610141703599947875614_original.jpg?impolicy=abp_cdn&imwidth=1200&height=675)
Vinesh Phogat: ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਪਹਿਲਵਾਨ ਬਜਰੰਗ ਪੂਨੀਆ ਤੋਂ ਬਾਅਦ ਵਿਨੇਸ਼ ਫੋਗਾਟ ਨੇ ਵੀ ਅੱਜ ਆਪਣਾ ਸਨਮਾਨ ਵਾਪਸ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਵਿਨੇਸ਼ ਫੋਗਾਟ ਜਦੋਂ ਸਨਮਾਨ ਵਾਪਸੀ ਲਈ ਪੀਐਮਓ ਜਾ ਰਹੀ ਸੀ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਡਿਊਟੀ ਪਥ ‘ਤੇ ਰਸਤੇ ਵਿੱਚ ਰੋਕ ਲਿਆ।
ਇਸ ਦੌਰਾਨ ਵਿਨੇਸ਼ ਫੋਗਾਟ ਨੇ ਆਪਣਾ ਅਰਜੁਨ ਐਵਾਰਡ ਡਿਊਟੀ ਪਥ ਬੈਰੀਕੇਡਸ 'ਤੇ ਛੱਡ ਦਿੱਤਾ। ਪੁਰਸਕਾਰ ਵਾਪਸ ਕਰਨ ਤੋਂ ਪਹਿਲਾਂ ਵਿਨੇਸ਼ ਫੋਗਾਟ ਨੇ ਕਿਹਾ ਕਿ ਇਹ ਦਿਨ ਕਿਸੇ ਵੀ ਖਿਡਾਰੀ ਦੀ ਜ਼ਿੰਦਗੀ 'ਚ ਨਹੀਂ ਆਉਣੇ ਚਾਹੀਦੇ ਅਤੇ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਸਭ ਤੋਂ ਮਾੜੇ ਦੌਰ 'ਚੋਂ ਗੁਜ਼ਰ ਰਹੀਆਂ ਹਨ।
ਇਹ ਵੀ ਪੜ੍ਹੋ: Financial Rules Changing: ਯੂਪੀਆਈ ਤੋਂ ਲੈਕੇ ਸਿਮ ਕਾਰਡ ਤੱਕ ਬਲਦਣ ਜਾ ਰਹੇ ਇਹ ਨਿਯਮ, ਨਵੇਂ ਸਾਲ ‘ਚ ਪਵੇਗਾ ਜੇਬ ‘ਤੇ ਅਸਰ
विनेश फोगाट ने अपना खेल रत्न और अर्जुन अवार्ड प्रधानमंत्री ऑफिस के बाहर रखा. उन्होंने 3 दिन पहले ही अवार्ड लौटाने की घोषणा की थी. pic.twitter.com/AHw8TeZOzW
— Mandeep Punia (@mandeeppunia1) December 30, 2023
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਵਿਨੇਸ਼ ਫੋਗਾਟ ਨੇ ਆਪਣਾ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਸੀ। ਵਿਨੇਸ਼ ਫੋਗਾਟ ਨੇ ਪੀਐਮ ਮੋਦੀ ਨੂੰ ਪੱਤਰ ਲਿਖ ਕੇ ਖੇਡ ਰਤਨ ਵਾਪਸ ਕਰ ਦਿੱਤਾ ਹੈ। ਵਿਨੇਸ਼ ਫੋਗਾਟ ਨੇ ਚਿੱਠੀ ਲਿਖ ਕੇ ਕਿਹਾ ਕਿ ਮੈਂ ਆਪਣਾ ਮੇਜਰ ਧਿਆਨ ਚੰਦ ਖੇਡ ਰਤਨ ਅਤੇ ਅਰਜੁਨ ਐਵਾਰਡ ਵਾਪਸ ਕਰ ਰਹੀ ਹਾਂ।
ਵਿਨੇਸ਼ ਫੋਗਾਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਸੀ ਕਿ ਮਾਨਯੋਗ ਪ੍ਰਧਾਨ ਮੰਤਰੀ, ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡ ਦਿੱਤੀ ਹੈ ਅਤੇ ਬਜਰੰਗ ਪੂਨੀਆ ਨੇ ਆਪਣਾ ਪਦਮ ਸ਼੍ਰੀ ਵਾਪਸ ਕਰ ਦਿੱਤਾ ਹੈ।
ਪੂਰਾ ਦੇਸ਼ ਜਾਣਦਾ ਹੈ ਕਿ ਦੇਸ਼ ਲਈ ਓਲੰਪਿਕ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਇਹ ਸਭ ਕਰਨ ਲਈ ਕਿਉਂ ਮਜ਼ਬੂਰ ਕੀਤਾ ਗਿਆ ਅਤੇ ਤੁਸੀਂ ਦੇਸ਼ ਦੇ ਮੁਖੀ ਹੋ, ਇਸ ਲਈ ਇਹ ਮਾਮਲਾ ਤੁਹਾਡੇ ਤੱਕ ਵੀ ਪਹੁੰਚਿਆ ਹੋਵੇਗਾ। ਪ੍ਰਧਾਨ ਮੰਤਰੀ, ਮੈਂ ਤੁਹਾਡੇ ਘਰ ਦੀ ਧੀ ਵਿਨੇਸ਼ ਫੋਗਾਟ ਹਾਂ ਅਤੇ ਮੈਂ ਤੁਹਾਨੂੰ ਪਿਛਲੇ ਇੱਕ ਸਾਲ ਤੋਂ ਆਪਣੀ ਹਾਲਤ ਬਾਰੇ ਦੱਸਣ ਲਈ ਇਹ ਪੱਤਰ ਲਿਖ ਰਹੀ ਹਾਂ।
ਇਹ ਵੀ ਪੜ੍ਹੋ: Vande Bharat Train: ਪੀਐਮ ਮੋਦੀ ਨੇ ਗੁਰੂਨਗਰੀ ਨੂੰ ਦਿੱਤੀ ਸੌਗਾਤ, ਗੁਰਜੀਤ ਔਜਲਾ ਨੇ ਕਿਹਾ 'ਧੰਨਵਾਦ'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)