(Source: ECI/ABP News)
Public Holiday! ਅੱਜ ਤੋਂ 4 ਦਿਨ ਰਹੇਗੀ ਛੁੱਟੀ! ਸਕੂਲ, ਬੈਂਕ, ਕਾਲਜ, ਦਫਤਰ ਸਭ ਰਹਿਣਗੇ ਬੰਦ
Public Holiday : ਸਤੰਬਰ ਦਾ ਮਹੀਨਾ ਇਸ ਲਈ ਖਾਸ ਹੁੰਦਾ ਹੈ ਕਿਉਂਕਿ ਇਸ 'ਚ ਕਈ ਮਹੱਤਵਪੂਰਨ ਤਿਉਹਾਰ ਅਤੇ ਛੁੱਟੀਆਂ ਆਉਂਦੀਆਂ ਹਨ। ਇਸ ਸਾਲ ਸਤੰਬਰ 2024 ਵਿੱਚ ਤਿਉਹਾਰਾਂ ਕਾਰਨ ਛੁੱਟੀਆਂ ਦੀ ਲੰਮੀ ਸੂਚੀ ਜਾਰੀ ਕੀਤੀ ਗਈ ਹੈ।
![Public Holiday! ਅੱਜ ਤੋਂ 4 ਦਿਨ ਰਹੇਗੀ ਛੁੱਟੀ! ਸਕੂਲ, ਬੈਂਕ, ਕਾਲਜ, ਦਫਤਰ ਸਭ ਰਹਿਣਗੇ ਬੰਦ Public Holiday! It will be a holiday for 4 days from today! Schools, banks, colleges, offices will all remain closed Public Holiday! ਅੱਜ ਤੋਂ 4 ਦਿਨ ਰਹੇਗੀ ਛੁੱਟੀ! ਸਕੂਲ, ਬੈਂਕ, ਕਾਲਜ, ਦਫਤਰ ਸਭ ਰਹਿਣਗੇ ਬੰਦ](https://feeds.abplive.com/onecms/images/uploaded-images/2024/09/13/e5338c16a05107f3169414aa605098491726221540914996_original.jpeg?impolicy=abp_cdn&imwidth=1200&height=675)
ਸਤੰਬਰ ਦਾ ਮਹੀਨਾ ਇਸ ਲਈ ਖਾਸ ਹੁੰਦਾ ਹੈ ਕਿਉਂਕਿ ਇਸ 'ਚ ਕਈ ਮਹੱਤਵਪੂਰਨ ਤਿਉਹਾਰ ਅਤੇ ਛੁੱਟੀਆਂ ਆਉਂਦੀਆਂ ਹਨ। ਇਸ ਸਾਲ ਸਤੰਬਰ 2024 ਵਿੱਚ ਤਿਉਹਾਰਾਂ ਕਾਰਨ ਛੁੱਟੀਆਂ ਦੀ ਲੰਮੀ ਸੂਚੀ ਜਾਰੀ ਕੀਤੀ ਗਈ ਹੈ। ਇਹ ਮਹੀਨਾ ਬੈਂਕਾਂ, ਸਕੂਲਾਂ ਅਤੇ ਦਫਤਰਾਂ ਲਈ ਰਾਹਤ ਭਰਿਆ ਰਹੇਗਾ, ਖਾਸ ਕਰਕੇ ਕਿਉਂਕਿ ਦੂਜੇ ਹਫਤੇ ਇਕੱਠੀਆਂ 4 ਛੁੱਟੀਆਂ ਹੋਣਗੀਆਂ।
13 ਤੋਂ 16 ਸਤੰਬਰ ਤੱਕ ਲਗਾਤਾਰ 4 ਛੁੱਟੀਆਂ
13 ਸਤੰਬਰ: ਰਾਮਦੇਵ ਜਯੰਤੀ, ਤੇਜਾ ਦਸ਼ਮੀ ਅਤੇ ਖੇਜਰਲੀ ਸ਼ਹੀਦੀ ਦਿਵਸ ਮੌਕੇ ਰਾਜਸਥਾਨ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ।
14 ਸਤੰਬਰ: ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਦੇ ਨਾਲ ਹੀ ਓਨਮ ਦਾ ਤਿਉਹਾਰ ਵੀ ਪੂਰੇ ਭਾਰਤ ਵਿੱਚ ਖਾਸ ਕਰਕੇ ਕੇਰਲ ਵਿੱਚ ਮਨਾਇਆ ਜਾਵੇਗਾ।
15 ਸਤੰਬਰ: ਐਤਵਾਰ ਨੂੰ ਆਮ ਵਾਂਗ ਛੁੱਟੀ ਹੋਵੇਗੀ। ਇਸ ਤੋਂ ਇਲਾਵਾ ਕੇਰਲ 'ਚ ਵੀ ਤਿਰੂਵੋਨਮ ਦਾ ਤਿਉਹਾਰ ਮਨਾਇਆ ਜਾਵੇਗਾ, ਜਿਸ ਕਾਰਨ ਪੂਰੇ ਸੂਬੇ 'ਚ ਛੁੱਟੀ ਰਹੇਗੀ।
16 ਸਤੰਬਰ: ਈਦ-ਏ-ਮਿਲਾਦ ਜਾਂ ਬਾਰਾਵਫ਼ਤ ਦਾ ਤਿਉਹਾਰ ਮਨਾਇਆ ਜਾਵੇਗਾ, ਜੋ ਕਿ ਮੁਸਲਿਮ ਭਾਈਚਾਰੇ ਲਈ ਖਾਸ ਮੌਕਾ ਹੈ। ਇਸ ਦਿਨ ਸਕੂਲ, ਬੈਂਕ ਅਤੇ ਦਫ਼ਤਰ ਵੀ ਬੰਦ ਰਹਿਣਗੇ।
ਇਨ੍ਹਾਂ ਤਾਰੀਖਾਂ 'ਤੇ ਛੁੱਟੀਆਂ ਦੀ ਪੂਰੀ ਸੂਚੀ:
13 ਸਤੰਬਰ: ਰਾਮਦੇਵ ਜਯੰਤੀ / ਤੇਜਾ ਦਸ਼ਮੀ (ਰਾਜਸਥਾਨ ਵਿੱਚ)
14 ਸਤੰਬਰ: ਦੂਜਾ ਸ਼ਨੀਵਾਰ / ਓਨਮ (ਕੇਰਲਾ)
15 ਸਤੰਬਰ: ਐਤਵਾਰ / ਤਿਰੂਵੋਨਮ (ਕੇਰਲ)
16 ਸਤੰਬਰ: ਈਦ-ਏ-ਮਿਲਾਦ (ਦੇਸ਼ ਭਰ ਵਿੱਚ)
ਇਨ੍ਹਾਂ ਤਿਉਹਾਰਾਂ ਅਤੇ ਛੁੱਟੀਆਂ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਕਈ ਥਾਵਾਂ 'ਤੇ 13 ਤੋਂ 16 ਸਤੰਬਰ ਤੱਕ ਲਗਾਤਾਰ ਛੁੱਟੀਆਂ ਦਾ ਐਲਾਨ ਕੀਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)