(Source: ECI/ABP News/ABP Majha)
Rahul Gandhi: ਰਾਹੁਲ ਗਾਂਧੀ ਹੁਣ ਬਾਈਕ ਮਕੈਨਿਕ ਨਾਲ ਆਏ ਨਜ਼ਰ, ਦਿੱਲੀ ਦੇ ਗੈਰਾਜ 'ਚ ਕੀਤਾ ਕੰਮ, ਗੱਡੀਆਂ ਕੀਤੀਆਂ ਠੀਕ
Rahul Gandhi: ਇਨ੍ਹੀਂ ਦਿਨੀਂ ਰਾਹੁਲ ਗਾਂਧੀ ਆਮ ਲੋਕਾਂ ਨੂੰ ਮਿਲਦੇ-ਜੁਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
Rahul Gandhi visits motorcycle mechanics’ workshops: ਇਨ੍ਹੀਂ ਦਿਨੀਂ ਰਾਹੁਲ ਗਾਂਧੀ ਆਮ ਲੋਕਾਂ ਨੂੰ ਮਿਲਦੇ-ਜੁਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਹਾਲ ਹੀ 'ਚ ਇਕ ਟਰੱਕ ਦੀ ਸਵਾਰੀ ਕਰਦੇ ਦੇਖਿਆ ਗਿਆ, ਉਥੇ ਹੀ ਉਹ ਡਿਲੀਵਰੀ ਬੁਆਏ ਦੇ ਪਿੱਛੇ ਬੈਠੇ ਵੀ ਨਜ਼ਰ ਆਏ। ਹੁਣ ਉਹ ਦਿੱਲੀ ਦੇ ਕਰੋਲ ਬਾਗ 'ਚ ਬਾਈਕ ਮਕੈਨਿਕ ਦੀ ਦੁਕਾਨ 'ਤੇ ਨਜ਼ਰ ਆਇਆ। ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
ਮੋਟਰਸਾਈਕਲ ਮਕੈਨਿਕ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੀਆਂ ਕੁਝ ਤਸਵੀਰਾਂ ਕਾਂਗਰਸ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਵੀ ਸ਼ੇਅਰ ਕੀਤੀਆਂ ਗਈਆਂ ਹਨ।
ਹੋਰ ਪੜ੍ਹੋ : Punjab News: ਅਧਿਆਪਕਾਂ ਲਈ ਮਾਨ ਸਰਕਾਰ ਦਾ ਤੋਹਫ਼ਾ, ਤਿੰਨ ਗੁਣਾ ਵਧਾਈ ਤਨਖ਼ਾਹ ! ਭੱਤਿਆ 'ਚ ਵੀ ਕੀਤਾ ਵਾਧਾ, ਜਾਣੋ
ਉਹ ਕਰੋਲ ਬਾਗ ਸਥਿਤ ਮੋਟਰਸਾਈਕਲ ਮਕੈਨਿਕ ਦੀਆਂ ਦੁਕਾਨਾਂ 'ਤੇ ਪਹੁੰਚੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀਆਂ। ਇਨ੍ਹਾਂ ਸ਼ੇਅਰ ਕੀਤੀਆਂ ਤਸਵੀਰਾਂ 'ਚ ਉਹ ਮੋਟਰਸਾਈਕਲ ਨੂੰ ਠੀਕ ਕਰਨਾ ਸਿੱਖਦੇ ਹੋਏ ਅਤੇ ਮਕੈਨਿਕ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, ''ਇਹ ਹੱਥ ਭਾਰਤ ਨੂੰ ਬਣਾਉਂਦੇ ਹਨ। ਇਨ੍ਹਾਂ ਕੱਪੜਿਆਂ 'ਤੇ ਲੱਗੀ ਕਾਲਖ ਹੀ ਸਾਡਾ ਮਾਣ ਤੇ ਸ਼ਾਨ ਹੈ। ਅਜਿਹੇ ਹੱਥਾਂ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਜਨਨਾਇਕ ਹੀ ਕਰਦਾ ਹੈ। ਰਾਹੁਲ ਗਾਂਧੀ ਦਿੱਲੀ ਦੇ ਕਰੋਲ ਬਾਗ 'ਚ ਮੋਟਰਸਾਈਕਲ ਮਕੈਨਿਕ ਨਾਲ, 'ਭਾਰਤ ਜੋੜੋ ਯਾਤਰਾ' ਜਾਰੀ ਹੈ।"
ਦੱਸ ਦਈਏ ਕਿ 2024 ਦੀਆਂ ਆਮ ਚੋਣਾਂ 'ਚ ਕੁਝ ਸਮਾਂ ਬਾਕੀ ਹੈ ਪਰ ਇੰਟਰਨੈੱਟ ਮੀਡੀਆ 'ਤੇ ਇਸ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਕਾਂਗਰਸ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਐਨੀਮੇਸ਼ਨ ਵੀਡੀਓ ਨੇ ਇੰਟਰਨੈੱਟ ਮੀਡੀਆ 'ਤੇ ਸਿਆਸੀ ਹਲਚਲ ਮਚਾ ਦਿੱਤੀ ਹੈ। ਇਸ ਵੀਡੀਓ 'ਚ ਰਾਹੁਲ ਗਾਂਧੀ ਆਪਣੀ ਪਿਆਰ ਦੀ ਦੁਕਾਨ ਰਾਹੀਂ ਭਾਜਪਾ ਦੀਆਂ ਕਥਿਤ ਫੁੱਟ ਪਾਊ ਨੀਤੀਆਂ ਨਾਲ ਨਫਰਤ ਦੇ ਬਾਜ਼ਾਰ ਨੂੰ ਚੁਣੌਤੀ ਦੇ ਰਹੇ ਹਨ।
मोहब्बत की दुकान ❤️ pic.twitter.com/1FVaDb65Ze
— Congress (@INCIndia) June 27, 2023
ਹੋਰ ਪੜ੍ਹੋ : ED ਨੇ Supertech ਦੇ ਮਾਲਕ ਆਰਕੇ ਅਰੋੜਾ ਨੂੰ ਕੀਤਾ ਗ੍ਰਿਫਤਾਰ, ਕਈ ਮਾਮਲੇ ਦਰਜ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।