Manipur Violence: ਰਾਹੁਲ ਗਾਂਧੀ ਬੋਲੇ- ਰਾਵਣ ਸਿਰਫ ਦੋ ਲੋਕਾਂ ਦੀ ਹੀ ਸੁਣਦਾ ਸੀ - ਮੇਘਨਾਦ ਅਤੇ ਕੁੰਭਕਰਨ, ਮੋਦੀ ਜੀ ਵੀ...
Rahul Gandhi Speech: ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਭਾਰਤੀ ਫੌਜ ਚਾਹੇ ਤਾਂ ਇਕ ਦਿਨ 'ਚ ਮਨੀਪੁਰ 'ਚ ਸ਼ਾਂਤੀ ਲਿਆ ਸਕਦੀ ਹੈ ਪਰ ਸਰਕਾਰ ਇਸ ਦੀ ਵਰਤੋਂ ਨਹੀਂ ਕਰ ਰਹੀ ਹੈ।
Rahul Gandhi in Lok Sabha: ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੈਂਬਰਸ਼ਿਪ ਬਹਾਲ ਹੋਣ ਤੋਂ ਬਾਅਦ ਬੁੱਧਵਾਰ (9 ਅਗਸਤ) ਨੂੰ ਲੋਕ ਸਭਾ ਵਿੱਚ ਆਪਣਾ ਪਹਿਲਾ ਭਾਸ਼ਣ ਦਿੱਤਾ। ਵਿਰੋਧੀ ਧਿਰ ਦੇ ਬੇਭਰੋਸਗੀ ਮਤੇ 'ਤੇ ਦੂਜੇ ਦਿਨ ਦੀ ਚਰਚਾ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਰਾਵਣ ਸਿਰਫ ਦੋ ਲੋਕਾਂ ਦੀ ਹੀ ਸੁਣਦਾ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਿਰਫ ਦੋ ਲੋਕਾਂ ਦੀ ਹੀ ਸੁਣਦੇ ਹਨ, ਅਮਿਤ ਸ਼ਾਹ ਅਤੇ ਗੌਤਮ ਅਡਾਨੀ।
ਮਣੀਪੁਰ ਹਿੰਸਾ ਨੂੰ ਲੈ ਕੇ ਉਨ੍ਹਾਂ ਕੇਂਦਰ ਸਰਕਾਰ ਅਤੇ ਪੀਐਮ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਭਾਰਤੀ ਫੌਜ ਦੀ ਵਰਤੋਂ ਨਹੀਂ ਕਰ ਰਹੀ ਕਿਉਂਕਿ ਉਹ ਮਨੀਪੁਰ 'ਚ ਭਾਰਤ ਨੂੰ ਮਾਰਨਾ ਚਾਹੁੰਦੀ ਹੈ।
136 ਦਿਨਾਂ ਬਾਅਦ ਲੋਕ ਸਭਾ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਲੋਕਾਂ ਦੀ ਆਵਾਜ਼ ਹੈ, ਉਸ ਆਵਾਜ਼ ਦੀ ਹੱਤਿਆ ਤੁਸੀਂ ਮਣੀਪੁਰ ਵਿੱਚ ਕੀਤੀ। ਇਸ ਦਾ ਮਤਲਬ ਹੈ ਕਿ ਤੁਸੀਂ ਮਨੀਪੁਰ ਵਿੱਚ ਭਾਰਤ ਮਾਤਾ ਨੂੰ ਮਾਰਿਆ ਅਤੇ ਮਨੀਪੁਰ ਦੇ ਲੋਕਾਂ ਨੂੰ ਮਾਰ ਕੇ ਤੁਸੀਂ ਭਾਰਤ ਮਾਤਾ ਦਾ ਕਤਲ ਕੀਤਾ ਹੈ।
ਇਹ ਵੀ ਪੜ੍ਹੋ: ਬਰਨਾਲਾ 'ਚ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਤੇ ਪੁਲਿਸ ਵਿਚਾਲੇ ਮੁਕਾਬਲਾ ,ਸ਼ੂਟਰ ਸੁੱਖੀ ਖਾਨ ਜ਼ਖਮੀ
ਰਾਹੁਲ ਨੇ ਕਿਹਾ – ਪੀਐਮ ਮੋਦੀ ਸਿਰਫ ਅਮਿਤ ਸ਼ਾਹ ਤੇ ਅਡਾਨੀ ਦੀ ਸੁਣਦੇ ਹਨ
ਰਾਹੁਲ ਗਾਂਧੀ ਨੇ ਕਿਹਾ, 'ਸਰ, ਨਰਿੰਦਰ ਮੋਦੀ ਭਾਰਤ ਦੀ ਆਵਾਜ਼ ਨਹੀਂ ਸੁਣਦੇ। ਜੇਕਰ ਤੁਸੀਂ ਭਾਰਤ ਦੇ ਦਿਲ ਦੀ ਆਵਾਜ਼ ਨਹੀਂ ਸੁਣਦੇ ਤਾਂ ਤੁਸੀਂ ਕਿਸ ਦੀ ਆਵਾਜ਼ ਸੁਣਦੇ ਹੋ? ਦੋ ਲੋਕਾਂ ਦੀ ਆਵਾਜ਼ ਸੁਣਦੇ ਹਨ। ਦੇਖੋ ਮੋਦੀ ਜੀ ਨੇ ਅਡਾਨੀ ਜੀ ਦੇ ਲਈ ਕੀ ਕੰਮ ਕੀਤਾ ਹੈ। ਰਾਹੁਲ ਨੇ ਅੱਗੇ ਕਿਹਾ, 'ਰਾਵਣ ਦੋ ਲੋਕਾਂ ਦੀ ਸੁਣਦਾ ਸੀ ਮੇਘਨਾਦ ਅਤੇ ਕੁੰਭਕਰਨ। ਇਸੇ ਤਰ੍ਹਾਂ ਨਰਿੰਦਰ ਮੋਦੀ ਜੀ ਦੋ ਲੋਕਾਂ ਦੀ ਗੱਲ ਸੁਣਦੇ ਹਨ। ਅਮਿਤ ਸ਼ਾਹ ਅਤੇ ਅਡਾਨੀ ਭਾਈਓ-ਭੈਣਾਂ, ਹਨੂੰਮਾਨ ਨੇ ਲੰਕਾ ਨਹੀਂ ਸਾੜੀ ਸੀ। ਰਾਵਣ ਦੇ ਹੰਕਾਰ ਨੇ ਲੰਕਾ ਸਾੜ ਦਿੱਤੀ ਸੀ। ਰਾਮ ਨੇ ਰਾਵਣ ਨੂੰ ਨਹੀਂ ਮਾਰਿਆ, ਰਾਵਣ ਦੇ ਹੰਕਾਰ ਨੇ ਰਾਵਣ ਨੂੰ ਮਾਰਿਆ ਸੀ।
ਰਾਹੁਲ ਨੇ ਕਿਹਾ- ਮਨੀਪੁਰ ਵਿੱਚ ਸੈਨਾ ਇੱਕ ਦਿਨ ਵਿੱਚ ਸ਼ਾਂਤੀ ਲਿਆ ਸਕਦੀ ਹੈ
ਰਾਹੁਲ ਗਾਂਧੀ ਨੇ ਕਿਹਾ, 'ਮੈਂ ਮਨੀਪੁਰ 'ਤੇ ਆਪਣੀ ਮਾਂ ਦੇ ਕਤਲ ਦੀ ਗੱਲ ਕਰ ਰਿਹਾ ਹਾਂ। ਤੁਸੀਂ ਮਨੀਪੁਰ ਵਿੱਚ ਮੇਰੀ ਮਾਂ ਨੂੰ ਮਾਰਿਆ ਸੀ। ਇੱਕ ਮੇਰੀ ਮਾਂ ਇੱਥੇ ਬੈਠੀ ਹੈ, ਤੁਸੀਂ ਦੂਜੀ ਮਾਂ ਨੂੰ ਮਨੀਪੁਰ ਵਿੱਚ ਮਾਰਿਆ ਹੈ। ਭਾਰਤੀ ਫੌਜ ਇੱਕ ਦਿਨ ਵਿੱਚ ਮਨੀਪੁਰ ਵਿੱਚ ਸ਼ਾਂਤੀ ਲਿਆ ਸਕਦੀ ਹੈ। ਤੁਸੀਂ ਭਾਰਤੀ ਫੌਜ ਦੀ ਵਰਤੋਂ ਨਹੀਂ ਕਰ ਰਹੇ ਹੋ ਕਿਉਂਕਿ ਤੁਸੀਂ ਮਨੀਪੁਰ ਵਿੱਚ ਭਾਰਤ ਨੂੰ ਮਾਰਨਾ ਚਾਹੁੰਦੇ ਹੋ।
ਇਹ ਵੀ ਪੜ੍ਹੋ: ਛੱਤਬੀੜ ਚਿੜੀਆਘਰ 'ਚ ਮਾਦਾ ਬਾਘ ਗੌਰੀ ਦੇ 2 ਬੱਚਿਆਂ 'ਚੋਂ ਇੱਕ ਦੀ ਹੋਈ ਮੌਤ