Rajkot Fire: ਪੈਟਰੋਲ-ਡੀਜ਼ਲ ਕਰਕੇ ਭੜਕੀ ਅੱਗ, ਬਿਨਾਂ NOC ਤੋਂ ਚੱਲ ਰਿਹਾ ਸੀ ਗੇਮ ਜੋਨ, ਗੇਮਿੰਗ ਜ਼ੋਨ 'ਚ ਲੱਗੀ ਅੱਗ ਦਾ ਸੱਚ ਆਇਆ ਸਾਹਮਣੇ
Rajkot Fire Updates: ਰਾਜਕੋਟ 'ਚ ਅੱਗ ਲੱਗਣ ਕਰਕੇ ਗੇਮ ਜ਼ੋਨ ਦਾ ਪੂਰਾ ਢਾਂਚਾ ਤਬਾਹ ਹੋ ਗਿਆ ਹੈ। ਅੱਗ 'ਤੇ ਕਾਬੂ ਪਾਉਣ 'ਚ ਫਾਇਰਫਾਈਟਰਜ਼ ਨੂੰ ਕਰੀਬ ਤਿੰਨ ਘੰਟੇ ਦਾ ਸਮਾਂ ਲੱਗਿਆ।
Rajkot Fire News: ਗੁਜਰਾਤ ਦੇ ਰਾਜਕੋਟ 'ਚ ਸ਼ਨੀਵਾਰ (25 ਮਈ) ਨੂੰ ਇਕ ਗੇਮ ਜ਼ੋਨ 'ਚ ਭਿਆਨਕ ਅੱਗ ਲੱਗ ਗਈ, ਜਿਸ 'ਚ 30 ਲੋਕ ਝੁਲਸ ਗਏ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਰਾਜਕੋਟ 'ਚ ਹੋਏ ਇਸ ਭਿਆਨਕ ਹਾਦਸੇ ਦੇ ਪਿੱਛੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਪ੍ਰਾਪਤ ਜਾਣਕਾਰੀ ਅਨੁਸਾਰ ਟੀਆਰਪੀ ਗੇਮ ਜ਼ੋਨ ਨਾਮ ਦੀ ਇਸ ਜਗ੍ਹਾ 'ਤੇ ਪੈਟਰੋਲ ਅਤੇ ਡੀਜ਼ਲ ਰੱਖਿਆ ਹੋਇਆ ਸੀ, ਜਿਸ ਕਾਰਨ ਅੱਗ ਲੱਗ ਗਈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਟੀਆਰਪੀ ਗੇਮ ਜ਼ੋਨ ਵਿੱਚ ਰੱਖੇ ਜਨਰੇਟਰ ਨੂੰ ਚਲਾਉਣ ਲਈ 1500 ਤੋਂ 2000 ਲੀਟਰ ਡੀਜ਼ਲ ਰੱਖਿਆ ਗਿਆ ਸੀ। ਇਸੇ ਤਰ੍ਹਾਂ ਗੋ ਕਾਰ ਰੇਸਿੰਗ ਲਈ ਵੀ ਇੱਥੇ 1000 ਤੋਂ 1500 ਲੀਟਰ ਪੈਟਰੋਲ ਰੱਖਿਆ ਗਿਆ ਸੀ। ਅੱਗ ਲੱਗਦਿਆਂ ਹੀ ਪੈਟਰੋਲ ਅਤੇ ਡੀਜ਼ਲ ਦੇ ਡੱਬਿਆਂ ਤੱਕ ਫੈਲ ਗਈ। ਇਸ ਕਾਰਨ ਅੱਗ ਹੋਰ ਵੀ ਤੇਜ਼ੀ ਨਾਲ ਭੜਕ ਗਈ। ਇੱਥੇ ਅੱਗ ਇੰਨੀ ਭਿਆਨਕ ਸੀ ਕਿ ਗੇਮ ਜ਼ੋਨ ਦਾ ਪੂਰਾ ਢਾਂਚਾ ਸੜ ਕੇ ਸੁਆਹ ਹੋ ਗਿਆ। ਹਾਦਸੇ ਦੇ ਸਮੇਂ ਇੱਥੇ ਕਾਫੀ ਲੋਕ ਮੌਜੂਦ ਸਨ।
ਦਿ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਰਾਜਕੋਟ ਦੇ ਡਿਪਟੀ ਮਿਉਂਸਪਲ ਕਮਿਸ਼ਨਰ ਸਵਪਨਿਲ ਖਰੇ ਨੇ ਕਿਹਾ ਕਿ ਟੀਆਰਪੀ ਗੇਮ ਜ਼ੋਨ ਨੇ 'ਫਾਇਰ ਨੋ-ਆਬਜੈਕਸ਼ਨ ਸਰਟੀਫਿਕੇਟ' (ਐਨਓਸੀ) ਲਈ ਅਰਜ਼ੀ ਨਹੀਂ ਦਿੱਤੀ ਸੀ। ਉਨ੍ਹਾਂ ਨੇ ਕਿਹਾ, "ਅਸੀਂ ਗੇਮਿੰਗ ਜ਼ੋਨ ਦੇ ਵੇਰਵਿਆਂ ਦੀ ਜਾਂਚ ਕਰ ਰਹੇ ਹਾਂ, ਪਰ ਪਹਿਲੀ ਨਜ਼ਰ ਵਿੱਚ ਅਜਿਹਾ ਕੋਈ ਰਿਕਾਰਡ ਨਹੀਂ ਹੈ ਕਿ ਓਪਰੇਟਰਾਂ ਨੇ ਫਾਇਰ ਐਨਓਸੀ ਲਈ ਅਰਜ਼ੀ ਦਿੱਤੀ ਸੀ, ਨਾ ਹੀ ਉਨ੍ਹਾਂ ਨੇ ਰਾਜਕੋਟ ਨਗਰ ਨਿਗਮ ਤੋਂ ਕਿਸੇ ਹੋਰ ਪ੍ਰਵਾਨਗੀ ਲਈ ਅਰਜ਼ੀ ਦਿੱਤੀ ਸੀ।"
ਇਹ ਵੀ ਪੜ੍ਹੋ: Accident News: ਢਾਬੇ 'ਤੇ ਖੜ੍ਹੀ ਬੱਸ 'ਤੇ ਪਲਟਿਆ ਟਰੱਕ, 11 ਲੋਕਾਂ ਦੀ ਦਰਦਨਾਕ ਮੌਤ, 10 ਜ਼ਖ਼ਮੀ
ਗੇਮ ਜ਼ੋਨ ਦੇ ਪਾਰਟਨਰ-ਮੈਨੇਜਰ ਹਿਰਾਸਤ ਵਿੱਚ
ਰਾਜਕੋਟ ਅੱਗਨੀਕਾਂਡ ਤੋਂ ਬਾਅਦ ਪੁਲਿਸ ਵੀ ਲਗਾਤਾਰ ਹਰਕਤ ਵਿੱਚ ਨਜ਼ਰ ਆ ਰਹੀ ਹੈ। ਟੀਆਰਪੀ ਗੇਮ ਜ਼ੋਨ ਦੇ ਮੈਨੇਜਰ ਨਿਤਿਨ ਜੈਨ ਅਤੇ ਇਸ ਦੇ ਇੱਕ ਸਾਥੀ ਯੁਵਰਾਜ ਸਿੰਘ ਸੋਲੰਕੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਨੂੰ ਸ਼ਨੀਵਾਰ ਦੇਰ ਰਾਤ ਹਿਰਾਸਤ ਵਿਚ ਲਿਆ ਗਿਆ। ਗੇਮ ਜ਼ੋਨ ਦੇ ਤਿੰਨ ਸਾਥੀ ਹਨ, ਜਿਨ੍ਹਾਂ ਵਿੱਚ ਪ੍ਰਕਾਸ਼ ਜੈਨ, ਯੁਵਰਾਜ ਸਿੰਘ ਸੋਲੰਕੀ ਅਤੇ ਰਾਹੁਲ ਰਾਠੌਰ ਸ਼ਾਮਲ ਹਨ। ਹੁਣ ਪੁਲਿਸ ਇਨ੍ਹਾਂ ਤੋਂ ਅੱਗ ਲੱਗਣ ਦੇ ਕਾਰਨ ਅਤੇ ਇੱਥੇ ਮੌਜੂਦ ਦਸਤਾਵੇਜ਼ਾਂ ਸਬੰਧੀ ਪੁੱਛਗਿੱਛ ਕਰਨ ਜਾ ਰਹੀ ਹੈ।
ਐਂਟਰੀ ਫੀਸ ਦੇ ਲਈ ਚੱਲ ਰਹੀ ਸੀ ਸਕੀਮ ਕਰਕੇ ਜ਼ਿਆਦਾ ਭੀੜ
ਦਰਅਸਲ, ਸ਼ਨੀਵਾਰ ਨੂੰ ਰਾਜਕੋਟ ਦੇ ਟੀਆਰਪੀ ਗੇਮ ਜ਼ੋਨ ਵਿੱਚ ਐਂਟਰੀ ਫੀਸ ਵਧਾ ਕੇ 99 ਰੁਪਏ ਕਰ ਦਿੱਤੀ ਗਈ ਸੀ। ਗਰਮੀਆਂ ਦੀਆਂ ਛੁੱਟੀਆਂ ਅਤੇ ਸ਼ਨੀਵਾਰ ਹੋਣ ਕਾਰਨ ਬੱਚਿਆਂ ਨੂੰ ਲੁਭਾਉਣ ਲਈ ਇਹ ਸਕੀਮ ਗੇਮ ਜ਼ੋਨ ਵੱਲੋਂ ਚਲਾਈ ਜਾ ਰਹੀ ਸੀ। ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਇੱਥੇ ਪੁੱਜੇ ਹੋਏ ਸਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਗੇਮ ਜ਼ੋਨ ਵਿੱਚ ਉਸ ਸਮੇਂ ਵਾਪਰਿਆ ਜਦੋਂ ਬੱਚੇ ਸਮੇਤ ਕਈ ਲੋਕ ਵੱਖ-ਵੱਖ ਖੇਡਾਂ ਦਾ ਆਨੰਦ ਲੈ ਰਹੇ ਸਨ। ਗੇਮ ਜ਼ੋਨ ਦੇ ਐਂਟਰੀ-ਐਗਜ਼ਿਟ ਲਈ 6 ਤੋਂ 7 ਫੁੱਟ ਦਾ ਇੱਕ ਹੀ ਰਸਤਾ ਸੀ।
ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ
ਇਸ ਦੇ ਨਾਲ ਹੀ ਰਾਜਕੋਟ 'ਚ ਹੋਏ ਇਸ ਭਿਆਨਕ ਹਾਦਸੇ ਤੋਂ ਬਾਅਦ ਸਰਕਾਰ ਵੀ ਹਰਕਤ 'ਚ ਆ ਗਈ ਹੈ। ਸਰਕਾਰ ਨੇ ਇਸ ਘਟਨਾ ਦੀ ਜਾਂਚ ਵਧੀਕ ਪੁਲਿਸ ਡਾਇਰੈਕਟਰ ਜਨਰਲ ਸੁਭਾਸ਼ ਤ੍ਰਿਵੇਦੀ ਦੀ ਅਗਵਾਈ ਵਾਲੀ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਸੌਂਪ ਦਿੱਤੀ ਹੈ। ਅੱਗ ਲੱਗਣ ਤੋਂ ਬਾਅਦ ਰਾਜਕੋਟ ਦੇ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਸ਼ਹਿਰ ਦੇ ਸਾਰੇ ਗੇਮਿੰਗ ਜ਼ੋਨਾਂ ਨੂੰ ਕੰਮ ਬੰਦ ਕਰਨ ਲਈ ਸੰਦੇਸ਼ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਗੱਜਣਗੇ ਅਮਿਤ ਸ਼ਾਹ, 1500 ਪੁਲਿਸ ਮੁਲਾਜ਼ਮ ਤਾਇਨਾਤ, ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕੀਤਾ ਹਾਊਸ ਅਰੈਸਟ