ਰਿਜ਼ਰਵ ਬੈਂਕ ਇਸ ਹਫ਼ਤੇ ਕਰੇਗਾ ਵੱਡਾ ਫੈਸਲਾ, ਛੇ ਅਗਸਤ ਨੂੰ ਹੋਵੇਗਾ ਐਲਾਨ
ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ 'ਚ ਹੋਣ ਵਾਲੀ ਬੈਠਕ 'ਚ ਲੋਕਾਂ ਨੂੰ ਪਤਾ ਚੱਲੇਗਾ ਕਿ ਕਰਜ਼ ਦੀ EMI ਬਾਰੇ ਕੀ ਫੈਸਲਾ ਲਿਆ ਜਾਂਦਾ ਹੈ। SBI Research ਦੀ ਰਿਪੋਰਟ-ਇਕੋਰੈਪ 'ਚ ਕਿਹਾ ਗਿਆ ਹੈ ਕਿ ਸਾਡਾ ਮੰਨਣਾ ਹੈ ਕਿ ਅਗਸਤ 'ਚ ਰਿਜ਼ਰਵ ਬੈਂਕ ਦਰਾਂ 'ਚ ਕਟੌਤੀ ਨਹੀਂ ਕਰੇਗਾ।
ਨਵੀਂ ਦਿੱਲੀ: ਕੋਰੋਨਾ ਕਾਲ 'ਚ ਇਸ ਹਫ਼ਤੇ Reserve Bank of India ਆਪਣੀ EMI ਨੂੰ ਲੈ ਕੇ ਵੱਡਾ ਫੈਸਲਾ ਲੈ ਸਕਦਾ ਹੈ। ਸੈਂਟਰਲ ਬੈਂਕ ਦੀ ਮੌਨੀਟਰੀ ਪਾਲਿਸੀ ਕਮੇਟੀ ਦੀ ਬੈਠਕ ਚਾਰ ਅਗਸਤ ਤੋਂ ਸ਼ੁਰੂ ਹੋ ਕੇ ਛੇ ਅਗਸਤ ਤਕ ਚੱਲੇਗੀ ਜਿਸ 'ਚ ਰੈਪੋ ਰੇਟ ਨੂੰ ਲੈਕੇ ਫੈਸਲਾ ਹੋਵੇਗਾ।
ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ 'ਚ ਹੋਣ ਵਾਲੀ ਬੈਠਕ 'ਚ ਲੋਕਾਂ ਨੂੰ ਪਤਾ ਚੱਲੇਗਾ ਕਿ ਕਰਜ਼ ਦੀ EMI ਬਾਰੇ ਕੀ ਫੈਸਲਾ ਲਿਆ ਜਾਂਦਾ ਹੈ। SBI Research ਦੀ ਰਿਪੋਰਟ-ਇਕੋਰੈਪ 'ਚ ਕਿਹਾ ਗਿਆ ਹੈ ਕਿ ਸਾਡਾ ਮੰਨਣਾ ਹੈ ਕਿ ਅਗਸਤ 'ਚ ਰਿਜ਼ਰਵ ਬੈਂਕ ਦਰਾਂ 'ਚ ਕਟੌਤੀ ਨਹੀਂ ਕਰੇਗਾ।
MPC ਦੀ ਬੈਠਕ 'ਚ ਇਸ ਗੱਲ 'ਤੇ ਚਰਚਾ ਹੋਵੇਗੀ ਕਿ ਮੌਜੂਦਾ ਹਾਲਾਤ 'ਚ ਵਿੱਤੀ ਸਥਿਰਤਾ ਨਿਸਚਿਤ ਕਰਨ ਲਈ ਹੋਰ ਕੀ ਗੈਰ-ਰਵਾਇਤੀ ਉਪਾਅ ਕੀਤੇ ਜਾ ਸਕਦੇ ਹਨ। ਰਿਪੋਰਟ 'ਚ ਕਿਹਾ ਗਿਆ ਕਿ ਫਰਵਰੀ ਤੋਂ ਰੈਪੋ ਦਰ 'ਚ 1.15 ਫੀਸਦ ਦੀ ਕਟੌਤੀ ਹੋ ਚੁੱਕੀ ਹੈ। ਬੈਕਾਂ ਨੇ ਗਾਹਕਾਂ ਨੂੰ ਨਵੇਂ ਕਰਜ਼ 'ਤੇ ਇਸ 'ਚੋਂ 0.72 ਫੀਸਦ ਕਟੌਤੀ ਦਾ ਲਾਭ ਦਿੱਤਾ ਹੈ। ਕੁਝ ਵੱਡੇ ਬੈਕਾਂ ਨੇ ਤਾਂ 0.85 ਫੀਸਦ ਤਕ ਦਾ ਲਾਭ ਵੀ ਦਿੱਤਾ ਹੈ।
ਵਿਕਾਸ ਦੁਬੇ ਦੇ ਪੰਜਾਬ ਨਾਲ ਜੁੜੇ ਤਾਰ, ਪਿੰਡ ਤੋਂ ਕਰਾਈਆਂ ਸੀ ਰਾਇਫਲਾਂ ਮੌਡੀਫਾਈ
ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮੌਤਾਂ ਦਾ ਅੰਕੜਾ 90, ਵੱਡੇ ਨੈੱਟਵਰਕ ਦਾ ਪਰਦਾਫਾਸ਼, 25 ਗ੍ਰਿਫਤਾਰ, ਕਈ ਢਾਬੇ ਸੀਲ
ਰਿਪੋਰਟ ਮੁਤਾਬਕ ਵਿੱਤੀ ਸਾਲ 2020-21 'ਚ ਵਿੱਤੀ ਬੱਚਤ 'ਚ ਇਜ਼ਾਫਾ ਹੋਵੇਗਾ। ਵਿਦੇਸ਼ੀ ਬ੍ਰੋਕਰੇਜ਼ Barclays ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਵਿਆਜ਼ ਦਰਾਂ 'ਚ ਕਟੌਤੀ ਕਰਨੀ ਚਾਹੀਦੀ ਹੈ। ਆਰਬੀਆਈ ਦੀ MPC ਦੀ ਬੈਠਕ ਚਾਰ ਅਗਸਤ ਤੋਂ ਸ਼ੁਰੂ ਹੋਵੇਗੀ। ਬ੍ਰੋਕਰੇਜ ਹਾਊਸ ਨੇ ਕਿਹਾ ਹਾਲ ਹੀ 'ਚ ਮਹਿੰਗਾਈ 'ਚ ਵਾਧੇ ਦੇ ਬਾਵਜੂਦ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਨੀਤੀਗਤ ਸਮੀਖਿਆ 'ਚ ਇਕ ਵਾਰ ਹੋਰ ਦਰਾਂ 'ਚ ਕਟੌਤੀ ਕਰਨੀ ਚਾਹੀਦੀ ਹੈ।
ਕੋਰੋਨਾਵਾਇਰਸ ਨਾਲ ਭੰਗੜਾ ਫਾਈਟ, ਭਾਰਤੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੱਡਾ ਸਨਮਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ