ਪੜਚੋਲ ਕਰੋ
Advertisement
ਸਿੱਧੂ ਦੇ ਹੱਕ 'ਚ ਆਏ ਸ਼ੱਤਰੂਘਨ ਸਿਨ੍ਹਾ, ਕਹੀ ਇਹ ਗੱਲ
ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਅਸੀਂ ਉਨ੍ਹਾਂ ਦੇ ਫੈਸਲੇ 'ਤੇ ਸਵਾਲ ਨਹੀਂ ਚੁੱਕ ਸਕਦੇ, ਪਰ ਯਕੀਨੀ ਤੌਰ 'ਤੇ ਇਸ ਕਦਮ ਨੂੰ ਹੱਲ ਕਰਨ ਦੀ ਆਸ ਕਰਾਂਗੇ ਤੇ ਪ੍ਰਾਰਥਨਾ ਕਰਾਂਗੇ।
ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਵਜ਼ੀਰੀ ਛੱਡਣ ਦੇ ਐਲਾਨ ਮਗਰੋਂ ਜਿੱਥੇ ਉਨ੍ਹਾਂ ਦੇ ਸਾਥੀ ਉਨ੍ਹਾਂ ਦੇ ਅਲੋਚਨਾ ਕਰ ਰਹੇ ਹਨ, ਉੱਥੇ ਹੀ ਪਾਰਟੀ ਦੇ ਸੀਨੀਅਰ ਲੀਡਰ ਤੇ ਉੱਘੀ ਫ਼ਿਲਮੀ ਹਸਤੀ ਸ਼ਤਰੂਘਨ ਸਿਨ੍ਹਾ ਨੇ ਸਿੱਧੂ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਦੇ ਕਦਮ 'ਤੇ ਹੈਰਾਨੀ ਵੀ ਪ੍ਰਗਟਾਈ।
ਸ਼ਤਰੂਘਨ ਸਿਨ੍ਹਾ ਨੇ ਟਵੀਟ ਕੀਤਾ ਕਿ ਇਹ ਬਹੁਤ ਹੁਨਰਮੰਦ ਤੇ ਹਰਮਨਪਿਆਰੇ ਖਿਡਾਰੀ/ਸਿਆਸਤਦਾਨ ਰਹੇ ਹਨ। ਇਸ ਤੋਂ ਵੀ ਵੱਧ ਕੇ ਉਹ ਚੰਗੇ ਇਨਸਾਨ ਹਨ ਤੇ ਹਰਦਮ ਹਾਜ਼ਰ ਰਹਿਣ ਵਾਲੇ ਵਿਅਕਤੀ ਹਨ, ਜੋ ਮੇਰੇ ਚੰਗੇ ਦੋਸਤ ਵੀ ਹਨ। ਇੱਕ ਹੋਰ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਅਸੀਂ ਉਨ੍ਹਾਂ ਦੇ ਫੈਸਲੇ 'ਤੇ ਸਵਾਲ ਨਹੀਂ ਚੁੱਕ ਸਕਦੇ, ਪਰ ਯਕੀਨੀ ਤੌਰ 'ਤੇ ਇਸ ਕਦਮ ਨੂੰ ਹੱਲ ਕਰਨ ਦੀ ਆਸ ਕਰਾਂਗੇ ਤੇ ਪ੍ਰਾਰਥਨਾ ਕਰਾਂਗੇ।Rather appalled to learn of Navjot Singh Sidhu's resignation from the Punjab Cabinet & Ministry! He has been a supremely talented and popular sportsman/politician. Above all, a wonderful human being and man in demand, who is also a dear friend.
— Shatrughan Sinha (@ShatruganSinha) July 14, 2019
ਦੂਜੇ ਪਾਸੇ ਨਵਜੋਤ ਸਿੱਧੂ ਪੰਜਾਬ ਦੇ ਲੀਡਰਾਂ ਦੇ ਨਿਸ਼ਾਨੇ 'ਤੇ ਹਨ। ਸਿੱਧੂ ਦੇ ਸਾਥੀ ਮੰਤਰੀਆਂ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੇ ਉਨ੍ਹਾਂ ਦੇ ਅਸਤੀਫ਼ੇ ਨੂੰ ਡਰਾਮਾ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੀ ਛੇ ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਮੰਤਰੀਆਂ ਦੇ ਵਿਭਾਗ ਤਬਦੀਲ ਕਰ ਦਿੱਤੇ ਸਨ। ਚੋਣਾਂ ਵਿੱਚ ਮਾੜਾ ਪ੍ਰਦਰਸ਼ਨ ਦਾ ਠੀਕਰਾ ਸਿੱਧੂ ਸਿਰ ਭੰਨ੍ਹਣ ਕਾਰਨ ਉਹ ਕੈਪਟਨ ਨਾਲ ਪਹਿਲਾਂ ਤੋਂ ਹੀ ਖ਼ਫ਼ਾ ਸਨ ਅਤੇ ਫਿਰ ਮੰਤਰਾਲਾ ਵਾਪਸ ਲੈਣ ਤੋਂ ਬਾਅਦ ਸਿੱਧੂ ਨੇ ਨਵਾਂ ਵਿਭਾਗ ਨਹੀਂ ਸੰਭਾਲਿਆ ਤੇ ਆਪਣਾ ਅਸਤੀਫ਼ਾ ਦੇ ਦਿੱਤਾ। ਇਸ ਮਾਮਲੇ ਦਾ ਹੱਲ ਕਰਨ ਲਈ ਪਾਰਟੀ ਹਾਈਕਮਾਨ ਨੇ ਵੀ ਦਖ਼ਲ ਦਿੱਤਾ ਸੀ, ਪਰ ਕੋਈ ਨਤੀਜਾ ਨਹੀਂ ਨਿਕਲਿਆ।My letter to the Congress President Shri. Rahul Gandhi Ji, submitted on 10 June 2019. pic.twitter.com/WS3yYwmnPl
— Navjot Singh Sidhu (@sherryontopp) July 14, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement