ਪੜਚੋਲ ਕਰੋ
Advertisement
ਕਲਪਨਾ ਚਾਵਲਾ ਤੋਂ ਬਾਅਦ ਪੁਲਾੜ ਜਾਣ ਵਾਲੀ ਦੂਜੀ ਮਹਿਲਾ ਬਣੇਗੀ ਸਿਰੀਸ਼ਾ ਬੰਡਲਾ
ਆਂਧਰਾ ਪ੍ਰਦੇਸ਼ ਦੀ ਜੰਮਪਲ ਪੁਲਾੜ ਯਾਤਰੀ ਸਿਰੀਸ਼ਾ ਬੰਡਲਾ, ਜੋ ਅਗਲੇ ਹਫਤੇ ਦੇ ਅੰਤ ਵਿੱਚ ਪੁਲਾੜ ਲਈ ਟੇਕ ਆਫ ਕਰੇਗੀ, ਕਲਪਨਾ ਚਾਵਲਾ ਤੋਂ ਬਾਅਦ ਪੁਲਾੜ ਵਿੱਚ ਉਡਾਣ ਭਰਨ ਵਾਲੀ ਦੂਸਰੀ ਭਾਰਤੀ ਮਹਿਲਾ ਹੋਏਗੀ।
ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਦੀ ਜੰਮਪਲ ਪੁਲਾੜ ਯਾਤਰੀ ਸਿਰੀਸ਼ਾ ਬੰਡਲਾ, ਜੋ ਅਗਲੇ ਹਫਤੇ ਦੇ ਅੰਤ ਵਿੱਚ ਪੁਲਾੜ ਲਈ ਟੇਕ ਆਫ ਕਰੇਗੀ, ਕਲਪਨਾ ਚਾਵਲਾ ਤੋਂ ਬਾਅਦ ਪੁਲਾੜ ਵਿੱਚ ਉਡਾਣ ਭਰਨ ਵਾਲੀ ਦੂਸਰੀ ਭਾਰਤੀ ਮਹਿਲਾ ਹੋਏਗੀ।
ਬੰਡਲਾ 11 ਜੁਲਾਈ ਨੂੰ ਯੂਕੇ ਦੇ ਅਰਬਪਤੀਆਂ ਤੇ ਵਰਜਿਨ ਗੈਲਾਟਿਕ ਦੀ ਸੰਸਥਾਪਕ- ਇੱਕ ਪ੍ਰਮੁੱਖ ਅਮਰੀਕੀ ਪ੍ਰਾਈਵੇਟ ਪੁਲਾੜ ਏਜੰਸੀ ਰਿਚਰਡ ਬ੍ਰੈਨਸਨ ਨਾਲ ਪੁਲਾੜ ਲਈ ਉਡਾਣ ਭਰੇਗੀ। ਉਹ ਛੇ ਮੈਂਬਰੀ ਚਾਲਕ ਦਲ ਦਾ ਹਿੱਸਾ ਹੈ ਤੇ ਮਿਸ਼ਨ ਏਕਤਾ 22 ਦੇ ਖੋਜਕਰਤਾਵਾਂ ਦੇ ਤਜ਼ਰਬੇ ਦੀ ਦੇਖਭਾਲ ਕਰੇਗੀ।
I am so incredibly honored to be a part of the amazing crew of #Unity22, and to be a part of a company whose mission is to make space available to all. https://t.co/sPrYy1styc
— Sirisha Bandla (@SirishaBandla) July 2, 2021
ਉਹ ਰਾਕੇਸ਼ ਸ਼ਰਮਾ, ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਮਜ਼ ਤੋਂ ਬਾਅਦ ਪੁਲਾੜ ਵਿੱਚ ਉਡਾਣ ਭਰਨ ਵਾਲੀ ਚੌਥੀ ਭਾਰਤੀ ਮੂਲ ਦੀ ਵਸਨੀਕ ਵੀ ਬਣ ਜਾਵੇਗੀ। ਬੰਡਲਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੀ ਜੱਦੀ ਵਸਨੀਕ ਹੈ ਤੇ ਯੂਐਸ ਦੇ ਹਿਯੂਸਟਨ ਵੀ ਪਲੀ ਹੈ। ਉਸ ਨੇ 2011 ਵਿੱਚ ਅਮਰੀਕਾ ਵਿੱਚ ਪੁਰਡਯੂ ਯੂਨੀਵਰਸਿਟੀ ਤੋਂ ਏਰੋਨੋਟਿਕਲ ਇੰਜਨੀਅਰਿੰਗ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ ਸੀ।
ਉਸ ਨੇ ਸਾਲ 2015 ਵਿੱਚ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਤੋਂ MBA ਕੀਤੀ ਸੀ ਤੇ ਬਾਅਦ ਵਿੱਚ ਵਰਜਿਨ ਗੈਲੈਕਟਿਕ ਵਿੱਚ ਸ਼ਾਮਲ ਹੋਈ ਸੀ। ਇਸ ਸਮੇਂ, ਉਹ ਬ੍ਰਿਟਿਸ਼-ਅਮੈਰੀਕਨ ਸਪੇਸਫਲਾਈਟ ਕੰਪਨੀ ਵਿੱਚ ਸਰਕਾਰੀ ਮਾਮਲਿਆਂ ਦੀ ਵਾਇਸ ਪ੍ਰੈਜ਼ੀਡੈਂਟ ਹੈ।
34 ਸਾਲਾ ਬੰਡਲਾ ਨੇ ਟਵਿੱਟਰ ਤੇ ਕਿਹਾ, "ਮੈਨੂੰ ਯੂਨਿਟੀ 22 ਦੇ ਸ਼ਾਨਦਾਰ ਚਾਲਕ ਦਲ ਦਾ ਹਿੱਸਾ ਬਣਕੇ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਤੇ ਇਕ ਅਜਿਹੀ ਕੰਪਨੀ ਦਾ ਹਿੱਸਾ ਬਣਕੇ ਵੀ ਜਿਸ ਦਾ ਉਦੇਸ਼ ਸਾਰਿਆਂ ਲਈ ਪੁਲਾੜ ਉਪਲਬਧ ਕਰਾਉਣਾ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement