ਪੜਚੋਲ ਕਰੋ
Advertisement
ਆਟਾ ਚੱਕੀ 'ਚ ਫਸ ਕੇ ਮਾਸੂਮ ਦੀ ਹੋਈ ਮੌਤ, ਪੁੱਤ ਦੀ ਲਾਸ਼ ਦੇਖ ਮਾਪੇ ਹੋਏ ਬੇਹੋਸ਼
Son died : ਯੂਪੀ ਦੀ ਰਾਜਧਾਨੀ ਲਖਨਊ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਥੇ ਆਟਾ ਚੱਕੀ 'ਤੇ ਆਪਣੇ ਪਿਤਾ ਨਾਲ ਕਣਕ ਪੀਹਣ ਗਿਆ ਬੱਚਾ ਆਟਾ ਚੱਕੀ ਦੇ ਪਟੇ 'ਚ ਫਸ ਗਿਆ ਹੈ। ਪਿਤਾ ਦੇ ਸਾਹਮਣੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਇਸ
Son died : ਯੂਪੀ ਦੀ ਰਾਜਧਾਨੀ ਲਖਨਊ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਥੇ ਆਟਾ ਚੱਕੀ 'ਤੇ ਆਪਣੇ ਪਿਤਾ ਨਾਲ ਕਣਕ ਪੀਹਣ ਗਿਆ ਬੱਚਾ ਆਟਾ ਚੱਕੀ ਦੇ ਪਟੇ 'ਚ ਫਸ ਗਿਆ ਹੈ। ਪਿਤਾ ਦੇ ਸਾਹਮਣੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਦਰਅਸਲ 'ਚ ਲਖਨਊ ਦੇ ਗੋਸਾਈਗੰਜ ਥਾਣਾ ਖੇਤਰ ਦੇ ਰਹਿਮਤ ਨਗਰ 'ਚ ਕਿਸਾਨ ਜੈਕੁਮਾਰ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਰਾਜਕੁਮਾਰ ਦਾ ਛੋਟਾ ਬੇਟਾ ਅਭੈ 5ਵੀਂ ਜਮਾਤ 'ਚ ਪੜ੍ਹਦਾ ਸੀ। ਜਦੋਂ ਘਰ 'ਚ ਆਟਾ ਖਤਮ ਹੋ ਗਿਆ ਤਾਂ ਰਾਜਕੁਮਾਰ ਚੁਰਾਹੇ 'ਤੇ ਲੱਗੀ ਆਟਾ ਚੱਕੀ 'ਤੇ ਕਣਕ ਲੈ ਕੇ ਚਲਾ ਗਿਆ। ਇਸ ਦੌਰਾਨ ਅਭੈ ਵੀ ਆਪਣੇ ਪਿਤਾ ਦੇ ਮਗਰ ਤੁਰ ਪਿਆ।
ਕਣਕ ਪੀਸਣ ਲਈ ਚੱਕੀ ਵਿੱਚ ਪਾ ਦਿੱਤੀ ਸੀ। ਜੈਕੁਮਾਰ ਤੇ ਆਟਾ ਚੱਕੀ ਚਾਲਕ ਇਕ ਪਾਸੇ ਖੜ੍ਹੇ ਸਨ। ਇਸ ਦੌਰਾਨ ਅਭੈ ਆਟਾ ਚੱਕੀ ਦੇ ਕੋਲ ਚਲਾ ਗਿਆ ਤੇ ਉਸਦੀ ਲੋਅਰ ਦਾ ਨਾਲਾ ਆਟਾ ਚੱਕੀ ਦੇ ਪਟੇ 'ਚ ਫਸ ਗਿਆ ਅਤੇ ਅਭੈ ਪਟੇ ਨਾਲ ਘਸੀਟਿਆ ਗਿਆ। ਅਭੈ ਨੂੰ ਦੇਖ ਕੇ ਪਿਤਾ ਰਾਜਕੁਮਾਰ ਉਸ ਨੂੰ ਬਚਾਉਣ ਲਈ ਦੌੜੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅਭੈ ਦੀ ਮੌਤ ਹੋ ਚੁੱਕੀ ਸੀ।
ਬੇਟੇ ਨੂੰ ਬਚਾਉਣ ਲਈ ਪਿਓ ਵੀ ਜ਼ਖਮੀ ਹੋ ਗਿਆ ਅਤੇ ਬੇਟੇ ਦੀ ਲਾਸ਼ ਨੂੰ ਦੇਖ ਕੇ ਪਿਓ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਰਾਜਕੁਮਾਰ ਦੀ ਪਤਨੀ ਨੰਗੇ ਪੈਰੀਂ ਚੱਕੀ ਵੱਲ ਭੱਜੀ ਤਾਂ ਮਾਂ ਨੇ ਜਿਵੇਂ ਹੀ ਅਭੈ ਦੀ ਲਾਸ਼ ਦੇਖੀ ਤਾਂ ਉਹ ਬੇਹੋਸ਼ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਅਭੈ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਇਹ ਵੀ ਪੜ੍ਹੋ : 'ਬੇਟੀ ਕਦੇ ਵੀ ਸਰੀਰਕ ਸਬੰਧ ਨਹੀਂ ਬਣਾਏਗੀ ...',ਵਿਦਾਈ ਤੋਂ ਪਹਿਲਾਂ 'ਸਹੁਰੇ' ਦੀਆਂ 3 ਸ਼ਰਤਾਂ ਸੁਣ ਲਾੜੇ ਦੇ ਉੱਡੇ ਹੋਸ਼
ਇਹ ਵੀ ਪੜ੍ਹੋ : ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਲੁਧਿਆਣਾ 'ਚ ਬਣੇਗੀ ਡਿਜ਼ੀਟਲ ਜੇਲ੍ਹ, ਖਤਰਨਾਕ ਅਪਰਾਧੀ ਇਸੇ ਜੇਲ੍ਹ 'ਚ ਰੱਖੇ ਜਾਣਗੇ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪਾਲੀਵੁੱਡ
ਪੰਜਾਬ
ਪੰਜਾਬ
Advertisement