ਪੜਚੋਲ ਕਰੋ

ਅਚਾਨਕ ਥਾਣੇ ਪਹੁੰਚੀ ਮਹਿਲਾ SSP, ਲਾਇਨ ਵਿਚ ਖੜ੍ਹੇ ਕੀਤੇ 24 ਮੁਲਾਜ਼ਮ, ਸਾਰਿਆਂ ਨੂੰ ਕਰ ਦਿੱਤਾ ਸਸਪੈਂਡ

ਰਾਜਸਥਾਨ ਦੇ ਇਕ ਪੁਲਿਸ ਥਾਣੇ ਦੇ ਸਾਰੇ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਐਸਪੀ ਅਚਾਨਕ ਥਾਣੇ ਪਹੁੰਚੇ ਅਤੇ 24 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ। ਇਨ੍ਹਾਂ ਵਿਚ ਇਕ ਡੀਐਸਪੀ ਵੀ ਸ਼ਾਮਲ ਹੈ।

Rajasthan News: ਰਾਜਸਥਾਨ ਦੇ ਇਕ ਪੁਲਿਸ ਥਾਣੇ ਦੇ ਸਾਰੇ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਐਸਪੀ ਅਚਾਨਕ ਥਾਣੇ ਪਹੁੰਚੇ ਅਤੇ 24 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ। ਇਨ੍ਹਾਂ ਵਿਚ ਇਕ ਡੀਐਸਪੀ ਵੀ ਸ਼ਾਮਲ ਹੈ।

ਦਰਅਸਲ, ਫਲੋਦੀ ਵਿਚ ਬਲਾਤਕਾਰ ਦੇ ਮੁਲਜ਼ਮ ਨੇ ਥਾਣੇ ਦੇ ਅੰਦਰ ਖੁਦਕੁਸ਼ੀ ਕਰ ਲਈ। ਥਾਣੇ ਵਿਚ ਇੰਨੀ ਗਿਣਤੀ ਵਿਚ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਮੁਲਜ਼ਮ ਨੇ ਫਾਹਾ ਲੈ ਲਿਆ। ਸੂਚਨਾ ਮਿਲਦੇ ਹੀ ਫਲੋਦੀ ਦੀ ਐਸਪੀ ਪੂਜਾ ਅਵਾਨਾ ਵੀ ਥਾਣੇ ਪਹੁੰਚ ਗਈ ਅਤੇ ਅਜਿਹੀ ਕਾਰਵਾਈ ਕੀਤੀ ਕਿ ਪੂਰਾ ਥਾਣਾ ਖਾਲੀ ਹੋ ਗਿਆ।

ਇਹ ਵੀ ਪੜ੍ਹੋ: ਇਸ ਰੰਗ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਮਹੀਨੇ 'ਚ ਦੋ ਵਾਰ ਮਿਲੇਗਾ ਰਾਸ਼ਨ, ਸਰਕਾਰ ਨੇ ਸਕੀਮ 'ਚ ਕੀਤਾ ਵੱਡਾ ਬਦਲਾਅ

ਥਾਣੇ ਵਿਚ ਤਾਇਨਾਤ ਸਾਰੇ 24 ਪੁਲਿਸ ਮੁਲਾਜ਼ਮ ਸਸਪੈਂਡ
ਐਸਪੀ ਪੂਜਾ ਅਵਾਨਾ ਨੇ ਦੇਚੂੰ ਥਾਣੇ ਵਿੱਚ ਤਾਇਨਾਤ ਸਾਰੇ 24 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ। ਸਾਰਾ ਥਾਣਾ ਖਾਲੀ ਹੋ ਗਿਆ। ਹੁਣ ਸਾਰੇ ਸਟਾਫ਼ ਦੀ ਥਾਂ ਹੋਰ ਸਟਾਫ਼ ਲਾਇਆ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਨਾ ਸਿਰਫ਼ ਪੁਲਿਸ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਗਿਆ, ਸਗੋਂ ਐਸਪੀ ਨੇ ਡੀਐਸਪੀ ਨੂੰ ਵੀ ਨਹੀਂ ਬਖਸ਼ਿਆ। ਜਾਂਚ ਵਿੱਚ ਲਾਪ੍ਰਵਾਹੀ ਕਾਰਨ ਡੀਐਸਪੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਸੂਰਜ ਵਿਚ ਹੋਵੇਗਾ ਵੱਡਾ ਧਮਾਕਾ, ਧਰਤੀ 'ਤੇ ਭਿਆਨਕ ਤੂਫ਼ਾਨ ਮਚਾ ਸਕਦੈ ਤਬਾਹੀ, ਬਲੈਕਆਊਟ ਦਾ ਵੀ ਅਲਰਟ!

3 ਅਕਤੂਬਰ ਨੂੰ ਦੇਚੂੰ ਥਾਣੇ 'ਚ ਬਲਾਤਕਾਰ ਦੇ ਦੋਸ਼ੀ ਨੇ ਖੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਮੁਲਜ਼ਮ ਨੂੰ ਲਾਕਅੱਪ ਵਿੱਚ ਰੱਖਣ ਦੀ ਬਜਾਏ ਕੰਪਿਊਟਰ ਰੂਮ ਵਿੱਚ ਹੀ ਰੱਖਿਆ ਹੋਇਆ ਸੀ। ਉੱਥੇ ਮੌਕਾ ਮਿਲਦੇ ਹੀ ਦੋਸ਼ੀ ਨੇ ਖਿੜਕੀ ਨਾਲ ਫਾਹਾ ਲੈ ਲਿਆ। ਇਸ ਤੋਂ ਬਾਅਦ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮੁਆਵਜ਼ੇ ਅਤੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤਹਿਤ ਆਈ.ਪੀ.ਐਸ ਨੇ ਕਾਰਵਾਈ ਕਰਦੇ ਹੋਏ ਪੂਰੇ ਥਾਣੇ ਦੇ ਸਟਾਫ ਨੂੰ ਲਾਈਨ ਵਿਚ ਲਗਾ ਦਿੱਤਾ।

ਸਸਪੈਂਡ ਕੀਤੇ ਮੁਲਾਜ਼ਮ
ਇਸ ਕਾਰਵਾਈ ਵਿੱਚ ਐਸਆਈ ਦਾਊਦ ਖਾਨ, ਏਐਸਆਈ ਧੰਨਾਰਾਮ, ਹੈੱਡ ਕਾਂਸਟੇਬਲ ਭਗੀਰਥ, ਕਾਂਸਟੇਬਲ ਬਾਬੂਰਾਮ, ਰਾਮਨਾਰਾਇਣ, ਅਸ਼ੋਕ ਕੁਮਾਰ, ਮੰਗਾਰਾਮ, ਦੀਦਾਰਾਮ, ਕਮਲ ਕਿਸ਼ੋਰ, ਰਾਕੇਸ਼ ਕੁਮਾਰ ਮੀਨਾ, ਸੀਤਾਰਾਮ, ਸੰਤੋਸ਼ ਕੁਮਾਰ, ਖੁਮਾਰਾਮ, ਗਿਰਧਾਰੀਰਾਮ, ਓਮ ਪ੍ਰਕਾਸ਼, ਸ਼ਰਵਣ ਕੁਮਾਰ, ਕਮਲੇਸ਼ , ਤੁਲਚਾਰਾਮ, ਮੰਗੀਲਾਲ, ਬੇਬੀ ਦੇਵੀ, ਮੁਕੇਸ਼ ਕੁਮਾਰ, ਦੇਵਰਾਮ ਅਤੇ ਕਮਲ ਕਿਸ਼ੋਰ ਨੂੰ ਸਸਪੈਂਡ ਕਰ ਦਿੱਤਾ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
Sports News: ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
Advertisement
ABP Premium

ਵੀਡੀਓਜ਼

ਸਿੱਖ ਪੰਥ ਦੇ ਤਖ਼ਤ ਗੁਰੂਦਵਾਰੇ ਨਹੀਂ ਗਿਆਨੀ ਹਰਪ੍ਰੀਤ ਨੇ ਸੁਣਾਈ ਹੱਡਬੀਤੀ!ਅੰਬੇਦਕਰ ਦੇ ਬੁੱਤ ਨੂੰ ਤੋੜਨ ਦਾ ਮਾਮਲਾ, ਹਰਿਮੰਦਰ ਸਾਹਿਬ ਨਾਲ ਜੋੜਨ 'ਤੇ ਭਖਿਆ ਵਿਵਾਦ |ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਮਿਲੇਗੀ ਸਜ਼ਾਮੇਅਰ ਦੀ ਚੋਣ ਦੌਰਾਨ ਅੰਮ੍ਰਿਤਸਰ 'ਚ ਹੰਗਾਮਾ! ਕਾਂਗਰਸ ਦੇ ਲੀਡਰਾਂ ਦੀ ਹੱਥੋਪਾਈ.

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
Sports News: ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 63 ਦਿਨ, ਪੰਜਾਬ 'ਚ ਤਿੰਨ ਮਹਾਂਪੰਚਾਇਤਾਂ ਕਰਨਗੇ ਕਿਸਾਨ; 30 ਨੂੰ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜੱਥਾ ਪਹੁੰਚੇਗਾ ਸ਼ੰਭੂ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 63 ਦਿਨ, ਪੰਜਾਬ 'ਚ ਤਿੰਨ ਮਹਾਂਪੰਚਾਇਤਾਂ ਕਰਨਗੇ ਕਿਸਾਨ; 30 ਨੂੰ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜੱਥਾ ਪਹੁੰਚੇਗਾ ਸ਼ੰਭੂ
ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਅੱਜ ਮਿਲੇਗੀ ਸਜ਼ਾ, 4 ਸਾਲ ਪਹਿਲਾਂ ਹੋਇਆ ਸੀ ਕਤਲ
ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਅੱਜ ਮਿਲੇਗੀ ਸਜ਼ਾ, 4 ਸਾਲ ਪਹਿਲਾਂ ਹੋਇਆ ਸੀ ਕਤਲ
Password ਪਤਾ ਹੋਣ 'ਤੇ ਵੀ ਕੋਈ ਨਹੀਂ ਦੇਖ ਸਕੇਗਾ Data, ਚੋਰੀ ਹੋਣ 'ਤੇ ਵੀ ਰਹੇਗਾ ਸੁਰੱਖਿਅਤ, Google ਲੈਕੇ ਆਇਆ ਕਮਾਲ ਦੀ ਚੀਜ਼
Password ਪਤਾ ਹੋਣ 'ਤੇ ਵੀ ਕੋਈ ਨਹੀਂ ਦੇਖ ਸਕੇਗਾ Data, ਚੋਰੀ ਹੋਣ 'ਤੇ ਵੀ ਰਹੇਗਾ ਸੁਰੱਖਿਅਤ, Google ਲੈਕੇ ਆਇਆ ਕਮਾਲ ਦੀ ਚੀਜ਼
Gold Silver Price Today: ਸੋਨੇ-ਚਾਂਦੀ ਦੇ 27 ਜਨਵਰੀ ਨੂੰ ਧੜੰਮ ਡਿੱਗੇ ਭਾਅ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੇ 27 ਜਨਵਰੀ ਨੂੰ ਧੜੰਮ ਡਿੱਗੇ ਭਾਅ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
Embed widget