ਕੋਰੋਨਾ ਦੇ ਨਾਲ ਬੇਰੁਜ਼ਗਾਰੀ ਵੀ ਲੈ ਰਹੀ ਲੋਕਾਂ ਦੀ ਜਾਨ, ਕੁਝ ਸਾਲਾਂ ‘ਚ ਬੇਰੁਜ਼ਗਾਰਾਂ ਦੇ ਖੁਦਕੁਸ਼ੀਆਂ ਦੇ ਮਾਮਲਿਆਂ 'ਚ ਹੋਇਆ ਵਾਧਾ
ਕੋਰੋਨਾ ਦੇ ਦੌਰ 'ਚ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਦੇ ਮਾਮਲੇ ਵੀ ਵਧੇ ਹਨ। ਇਸ ਮਾਮਲੇ 'ਚ ਮਹਾਰਾਸ਼ਟਰ ਅਤੇ ਯੂਪੀ ਕ੍ਰਮਵਾਰ ਦੂਜੇ ਅਤੇ ਪੰਜਵੇਂ ਸਥਾਨ 'ਤੇ ਹਨ। ਇਹ ਜਾਣਕਾਰੀ ਰਾਜ ਸਭਾ ਵਿੱਚ ਰਾਜ ਮੰਤਰੀ (ਗ੍ਰਹਿ) ਨਿਤਿਆਨੰਦ ਰਾਏ ਨੇ ਦਿੱਤੀ।
Suicide due to Unemployment: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਸਮੇਤ ਭਾਰਤ ਵਿੱਚ ਭਾਰੀ ਤਬਾਹੀ ਮਚਾਈ ਹੈ। ਇਸ ਮਾਰੂ ਬਿਮਾਰੀ ਕਾਰਨ ਜਿੱਥੇ ਕਈ ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਕਈ ਲੋਕਾਂ ਦੀ ਨੌਕਰੀ ਵੀ ਚਲੀ ਗਈ ਅਤੇ ਉਹ ਬੇਰੁਜ਼ਗਾਰ ਹੋ ਗਏ। ਇੱਥੋਂ ਤੱਕ ਕਿ ਕਈ ਬੇਰੁਜ਼ਗਾਰਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਦੂਜੇ ਪਾਸੇ, ਐਨਸੀਆਰਬੀ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਰਾਜ ਮੰਤਰੀ (ਗ੍ਰਹਿ) ਨਿਤਿਆਨੰਦ ਰਾਏ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ 2020 ਵਿੱਚ ਬੇਰੁਜ਼ਗਾਰੀ ਕਾਰਨ 3,548 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ।
ਸਾਲ 2020 ਵਿੱਚ ਬੇਰੁਜ਼ਗਾਰੀ ਕਾਰਨ ਸਭ ਤੋਂ ਵੱਧ ਖੁਦਕੁਸ਼ੀਆਂ
ਇਸ ਦੇ ਨਾਲ ਹੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਮਹਾਂਮਾਰੀ ਸਾਲ 2020 ਵਿੱਚ ਹਾਲ ਹੀ ਦੇ ਸਮੇਂ ਵਿੱਚ ਬੇਰੁਜ਼ਗਾਰਾਂ ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਹੋਈਆਂ, ਜਿਸ ਤੋਂ ਬਾਅਦ ਖੁਦਕੁਸ਼ੀਆਂ ਦਾ ਅੰਕੜਾ ਪਹਿਲੀ ਵਾਰ 3,000 ਨੂੰ ਪਾਰ ਕਰ ਗਿਆ। ਰਾਏ ਨੇ ਇਹ ਵੀ ਕਿਹਾ ਕਿ 2018 ਤੋਂ 2020 ਦੇ ਵਿਚਕਾਰ, ਦੀਵਾਲੀਆਪਨ ਜਾਂ ਕਰਜ਼ੇ ਕਾਰਨ ਖੁਦਕੁਸ਼ੀ ਕਰਕੇ 16,091 ਮੌਤਾਂ ਹੋਈਆਂ। ਜਿਸ ਵਿੱਚ 2018 ਵਿੱਚ 4,970, 2019 ਵਿੱਚ 590 ਅਤੇ 2020 ਵਿੱਚ 5213 ਮੌਤਾਂ ਹੋਈਆਂ।
2020 ਵਿੱਚ ਬੇਰੁਜ਼ਗਾਰੀ ਕਾਰਨ ਮਹਾਰਾਸ਼ਟਰ ਅਤੇ ਯੂਪੀ 'ਚ ਸਭ ਤੋਂ ਜ਼ਿਆਦਾ ਲੋਕਾਂ ਨੇ ਕੀਤੀ ਖੁਦਕੁਸ਼ੀ
ਇਸ ਦੇ ਨਾਲ ਹੀ NCRB ਦੇ ਅੰਕੜਿਆਂ ਦੇ ਅਨੁਸਾਰ, 2020 ਵਿੱਚ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਮਹਾਰਾਸ਼ਟਰ ਦੂਜੇ ਅਤੇ ਯੂਪੀ ਪੰਜਵੇਂ ਸਥਾਨ 'ਤੇ ਹੈ। ਦੱਸ ਦਈਏ ਕਿ ਮਹਾਰਾਸ਼ਟਰ 'ਚ ਬੇਰੁਜ਼ਗਾਰੀ ਕਾਰਨ 625 ਲੋਕਾਂ ਨੇ ਆਪਣੇ ਹੱਥੀਂ ਹੀ ਦਮ ਤੋੜ ਲਿਆ, ਜਦਕਿ ਉੱਤਰ ਪ੍ਰਦੇਸ਼ 'ਚ ਵੀ 227 ਲੋਕਾਂ ਨੇ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਕਰ ਲਈ।
ਦੂਜੇ ਪਾਸੇ ਮਹਾਰਾਸ਼ਟਰ ਦੀਵਾਲੀਆਪਨ ਜਾਂ ਕਰਜ਼ੇ ਕਾਰਨ ਖੁਦਕੁਸ਼ੀਆਂ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ। ਇੱਥੋਂ ਹਰ ਸਾਲ ਸਭ ਤੋਂ ਵੱਧ ਕਿਸਾਨ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਆਉਂਦੀਆਂ ਹਨ। ਸਾਲ 2020 ਵਿੱਚ ਇੱਥੇ ਖੁਦਕੁਸ਼ੀ ਦੇ 1,341 ਮਾਮਲੇ ਸਾਹਮਣੇ ਆਏ ਸੀ।
ਪਿਛਲੇ ਕੁਝ ਸਾਲਾਂ ਤੋਂ ਬੇਰੁਜ਼ਗਾਰੀ ਕਾਰਨ ਵਧੇ ਹਨ ਖੁਦਕੁਸ਼ੀਆਂ ਦੇ ਮਾਮਲੇ
ਇਸ ਦੇ ਨਾਲ ਹੀ ਐਨਸੀਆਰਬੀ ਦੇ ਅੰਕੜਿਆਂ ਮੁਤਾਬਕ ਪਿਛਲੇ ਕੁਝ ਸਾਲਾਂ ਵਿੱਚ ਬੇਰੁਜ਼ਗਾਰੀ ਕਾਰਨ ਖੁਦਕੁਸ਼ੀਆਂ ਦੇ ਮਾਮਲੇ ਵਧੇ ਹਨ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 2019 'ਚ 2851, 2018 'ਚ 2741, 2017 'ਚ 2404, 2016 'ਚ 2298, 2015 'ਚ 2723 ਅਤੇ 2014 'ਚ 2207 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ (2014-2020) ਦੌਰਾਨ ਬੇਰੁਜ਼ਗਾਰਾਂ ਵਿੱਚ ਖੁਦਕੁਸ਼ੀਆਂ ਦੀ ਕੁੱਲ ਗਿਣਤੀ 18,772 ਸੀ, ਔਸਤਨ ਪ੍ਰਤੀ ਸਾਲ 2,681 ਮੌਤਾਂ।
ਇਹ ਵੀ ਪੜ੍ਹੋ: Punjab Weather Report: ਪੰਜਾਬ 'ਚ ਘੱਟ ਨਹੀਂ ਹੋ ਰਿਹਾ ਠੰਢ ਅਤੇ ਧੁੰਦ ਦਾ ਅਸਰ, ਜਾਣੋ ਮੌਸਮ ਦਾ ਪੂਰਾ ਹਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin