NDA ਤੇ ਮਹਾਗੱਠਜੋੜ ਵਿਚਾਲੇ ਮੁਕਾਬਲਾ ਸਖ਼ਤ, ਰੁਝਾਨਾਂ ਵਿੱਚ RJD ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਜ਼ਬਰਦਸਤ ਮੁਕਾਬਲੇ ਦੇ ਨਾਲ ਜਿੱਤ ਵੱਲ ਵੱਧਦੀ ਨਜ਼ਰ ਆ ਰਹੀ ਹੈ। ਐਨਡੀਏ ਦਾ ਗੱਠਜੋੜ 122 ਦੇ ਬਹੁਮਤ ਦੇ ਅੰਕੜਿਆਂ ਤੋਂ ਇੱਕ ਸੀਟ ਅੱਗੇ ਹੈ
ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਜ਼ਬਰਦਸਤ ਮੁਕਾਬਲੇ ਦੇ ਨਾਲ ਜਿੱਤ ਵੱਲ ਵੱਧਦੀ ਨਜ਼ਰ ਆ ਰਹੀ ਹੈ। ਐਨਡੀਏ ਦਾ ਗੱਠਜੋੜ 122 ਦੇ ਬਹੁਮਤ ਦੇ ਅੰਕੜਿਆਂ ਤੋਂ ਇੱਕ ਸੀਟ ਅੱਗੇ ਹੈ। ਮਹਾਗੱਠਜੋੜ 113 ਸੀਟਾਂ 'ਤੇ ਅੱਗੇ ਹੈ।ਆਰਜੇਡੀ ਬਿਹਾਰ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਭਾਜਪਾ ਦੂਜੇ ਸਥਾਨ 'ਤੇ ਹੈ ਅਤੇ ਜੇਡੀਯੂ ਤੀਜੇ ਸਥਾਨ' ਤੇ ਹੈ।
ਰਾਤ 9 ਵਜੇ ਤੱਕ ਮਿਲੇ ਅੰਕੜਿਆਂ ਅਨੁਸਾਰ ਕਿਸ ਪਾਰਟੀ ਕੋਲ ਕਿੰਨੀਆਂ ਸੀਟਾਂ
ਐਨਡੀਏ -125 ਭਾਜਪਾ - 72 (46 ਸੀਟਾਂ 'ਤੇ ਅੱਗੇ ਹੈ ਅਤੇ 26 ਸੀਟਾਂ' ਤੇ ਜਿੱਤ ਪ੍ਰਾਪਤ ਕਰ ਚੁੱਕੀ ਹੈ) ਵੀਆਈਪੀ -4 (2 ਤੇ ਅੱਗ ਅਤੇ 2 ਤੇ ਜਿੱਤ) ਜੇਡੀਯੂ - 43 (27 ਤੇ ਅੱਗੇ ਅਤੇ 16 ਤੇ ਜਿੱਤ) ਹਮ -3 ਸੀਟਾਂ ਅੱਗੇ
ਮਹਾਗੱਠਜੋੜ -111 ਆਰਜੇਡੀ 76 (52 ਤੇ ਅੱਗੇ ਅਤੇ 24 ਤੇ ਜਿੱਤ) ਖੱਬੇ ਪੱਖੀ - 18 (11 'ਤੇ ਅੱਗੇ ਅਤੇ 7 'ਤੇ ਜਿੱਤ) ਕਾਂਗਰਸ -19 (12 ਤੇ ਅੱਗੇ ਅਤੇ 7 ਤੇ ਜਿੱਤ)
ਹੋਰ -7 AIMIM-5 (3 ਤੇ ਅੱਗੇ 2 ਤੇ ਜਿੱਤ) ਆਜ਼ਾਦ ਉਮੀਦਵਾਰ - 1 ਤੇ ਜਿੱਤ ਬਸਪਾ - ਇੱਕ ਉੱਤੇ ਜਿੱਤ ਐਲਜੇਪੀ -0