Distance from Delhi to Kullu: ਦਿੱਲੀ ਤੋਂ ਕੁੱਲੂ ਦੀ ਦੂਰੀ 12 ਘੰਟਿਆਂ ਤੋਂ ਘਟ ਕੇ 7 ਘੰਟੇ ਰਹਿ ਜਾਵੇਗੀ, ਜਾਣੋ ਕਿਵੇਂ…
ਪੀਆਈਬੀ ਦੀ ਰਿਪੋਰਟ ਮੁਤਾਬਕ ਮੰਤਰੀ ਨੇ ਕਿਹਾ ਕਿ ਮਨਾਲੀ-ਲੇਹ ਸੁਰੰਗ ਦੇ ਨਿਰਮਾਣ ਨੂੰ ਸਰਕਾਰ ਨੇ ਉੱਚ ਤਰਜੀਹ ਦਿੱਤੀ ਹੈ। ਮੰਤਰੀ ਨੇ ਕਿਹਾ ਕਿ 15 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਦੇ ਕੰਮ ਇਸ ਵਰ੍ਹੇ ਪੂਰੇ ਦੇਸ਼ ਵਿੱਚ ਹੀ ਯੋਜਨਾਬੱਧ ਕੀਤੇ ਜਾ ਰਹੇ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਸੜਕ ਟ੍ਰਾਂਸਪੋਰਟ ਤੇ ਹਾਈਵੇਅਜ਼ ਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਅੱਜ ਹਿਮਾਚਲ ਪ੍ਰਦੇਸ਼ ’ਚ ਵੱਖ-ਵੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਉਦਘਾਟਨ ਕੀਤਾ। 222 ਕਿਲੋਮੀਟਰ ਲੰਮੇ ਨੌਂ ਸੜਕ ਲਾਂਘਿਆਂ (ਰੋਡ ਕੌਰੀਡੋਰਜ਼) ਉੱਤੇ ਕੁੱਲ 6,155 ਕਰੋੜ ਰੁਪਏ ਖ਼ਰਚ ਹੋਣੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਦੋ ਸਾਲਾਂ ਤੋਂ ਵੀ ਘੱਟ ਸਮੇਂ ’ਚ ਦਿੱਲੀ ਤੋਂ ਕੁੱਲੂ ਤੱਕ ਦੀ ਯਾਤਰਾ ਘਟ ਕੇ ਸਿਰਫ਼ 7 ਘੰਟੇ ਰਹਿ ਜਾਵੇਗੀ, ਜੋ ਇਸ ਵੇਲੇ 12 ਘੰਟਿਆਂ ਤੋਂ ਵੀ ਵੱਧ ਹੈ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਇਹ ਸੜਕ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਦੀ ਜਨਤਾ ਦੀ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣਗੇ। ਮੰਤਰੀ ਨੇ ਵਾਅਦਾ ਕੀਤਾ ਕਿ ਦੋ ਸਾਲਾਂ ਅੰਦਰ ਜਾਂ ਉਸ ਤੋਂ ਵੀ ਪਹਿਲਾਂ ਦਿੱਲੀ ਤੋਂ ਕੁੱਲੂ ਤੱਕ ਸੜਕ ਰਸਤੇ ਦੀ ਯਾਤਰਾ ਘਟ ਕੇ ਸਿਰਫ਼ ਸੱਤ ਘੰਟਿਆਂ ਦੀ ਰਹਿ ਜਾਵੇਗੀ, ਜੋ ਇਸ ਵੇਲੇ 12 ਘੰਟੇ ਤੋਂ ਵੀ ਵੱਧ ਹੈ। ਗਡਕਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ 11 ਹੋਰ ਸੁਰੰਗਾਂ ਦੇ ਨਿਰਮਾਣ ਦਾ ਕੰਮ ਛੇਤੀ ਹੀ ਦੇ ਦਿੱਤਾ ਜਾਵੇਗਾ।
ਪੀਆਈਬੀ ਦੀ ਰਿਪੋਰਟ ਮੁਤਾਬਕ ਮੰਤਰੀ ਨੇ ਕਿਹਾ ਕਿ ਮਨਾਲੀ-ਲੇਹ ਸੁਰੰਗ ਦੇ ਨਿਰਮਾਣ ਨੂੰ ਸਰਕਾਰ ਨੇ ਉੱਚ ਤਰਜੀਹ ਦਿੱਤੀ ਹੈ। ਮੰਤਰੀ ਨੇ ਕਿਹਾ ਕਿ 15 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਦੇ ਕੰਮ ਇਸ ਵਰ੍ਹੇ ਪੂਰੇ ਦੇਸ਼ ਵਿੱਚ ਹੀ ਯੋਜਨਾਬੱਧ ਕੀਤੇ ਜਾ ਰਹੇ ਹਨ। ਗਡਕਰੀ ਨੇ ਕਿਹਾ ਕਿ ਜ਼ਮੀਨ ਅਕਵਾਇਰ ਕਰਨ ਤੇ ਵਾਤਾਵਰਣਕ ਪ੍ਰਵਾਨਗੀਆਂ ਲੈਣ ਨਾਲ ਸਬੰਧਤ ਪ੍ਰਕਿਰਿਆ ਨੂੰ ਤੇਜ਼ ਕਰਨਾ ਹੋਵੇਗਾ, ਤਾਂ ਜੋ ਸੜਕ ਨਿਰਮਾਣ ਦਾ ਕੰਮ ਸਮੇਂ ਸਿਰ ਮੁਕੰਮਲ ਹੋ ਸਕੇ।
ਮੰਤਰੀ ਨੇ ਸਾਲ 2021-22 ਦੌਰਾਨ ਕੁੱਲ 15 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਹਿਮਾਚਲ ਪ੍ਰਦੇਸ਼ ਵਿੱਚ 491 ਕਿਲੋਮੀਟਰ ਲੰਮੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਰੋਪਵੇਅ ਤੇ ਕੇਬਲ ਕਾਰ ਦੇ ਨੈੱਟਵਰਕ ਦੀ ਸੰਭਾਵਨਾ ਦਾ ਵੀ ਪਤਾ ਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Attack on Som Prakash: ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕਾਰ 'ਤੇ ਹਮਲਾ, ਵੇਖੋ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin