ਯੋਗੀ ਸਰਕਾਰ ਦਾ ਇਕ ਹੋਰ ਮੰਤਰੀ ਕੋਰੋਨਾ ਪੌਜ਼ੇਟਿਵ
ਬ੍ਰਿਜੇਸ਼ ਪਾਠਕ ਨੇ ਖੁਦ ਟਵੀਟ ਕਰਕੇ ਕੋਰੋਨਾ ਇਨਫੈਕਟਡ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ 'ਚ ਲਿਖਿਆ, "ਕੋਰੋਨਾ ਦੇ ਸ਼ੁਰੂਆਤੀ ਲੱਛਣ ਹੋਣ 'ਤੇ ਡਾਕਟਰਾਂ ਦੀ ਸਲਾਹ 'ਤੇ ਕਰਵਾਈ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।
ਲਖਨਊ: ਯੋਗੀ ਸਰਕਾਰ ਦੇ ਇਕ ਹੋਰ ਮੰਤਰੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਹੁਣ ਕਾਨੂੰਨ ਮੰਤਰੀ ਬ੍ਰਿਜੇਸ਼ ਪਾਠਕ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ। ਫਿਲਹਾਲ ਪਾਠਕ ਘਰ 'ਚ ਹੀ ਕੁਆਰੰਟੀਨ ਹੋ ਗਏ ਹਨ। ਉਨ੍ਹਾਂ ਦੀ ਪਤਨੀ ਪਹਿਲਾਂ ਤੋਂ ਹੀ ਕੋਰੋਨਾ ਪੌਜ਼ੇਟਿਵ ਹੈ।
ਬ੍ਰਿਜੇਸ਼ ਪਾਠਕ ਨੇ ਖੁਦ ਟਵੀਟ ਕਰਕੇ ਕੋਰੋਨਾ ਇਨਫੈਕਟਡ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ 'ਚ ਲਿਖਿਆ, "ਕੋਰੋਨਾ ਦੇ ਸ਼ੁਰੂਆਤੀ ਲੱਛਣ ਹੋਣ 'ਤੇ ਡਾਕਟਰਾਂ ਦੀ ਸਲਾਹ 'ਤੇ ਕਰਵਾਈ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਉਨ੍ਹਾਂ ਪਿਛਲੇ ਦਿਨੀਂ ਆਪਣੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਹੋਣ ਤੇ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ।
ਪਿਛਲੇ ਦਿਨੀਂ ਯੂਪੀ ਦੇ ਬੀਜੇਪੀ ਨੇਤਾ ਕੋਰੋਨਾ ਇਨਫੈਕਟਡ ਪਾਏ ਗਏ ਹਨ। ਯੂਪੀ ਬੀਜੇਪੀ ਦੇ ਮੁਖੀ ਸੁਤੰਤਰ ਦੇਵ ਸਿਘ ਵੀ ਕੋਰੋਨਾ ਇਨਫੈਕਟਡ ਪਾਏ ਜਾਣ ਤੋਂ ਬਾਅਦ ਤੋਂ ਕੁਆਰੰਟੀਨ ਹਨ। ਉਨ੍ਹਾਂ ਵੀ ਟਵੀਟ ਜ਼ਰੀਏ ਹੀ ਕੋਰੋਨਾ ਇਨਫੈਕਟਡ ਹੋਣ ਦੀ ਜਾਣਕਾਰੀ ਦਿੱਤੀ ਸੀ।
ਕੁਝ ਹੀ ਘੰਟਿਆਂ 'ਚ ਰਾਮ ਮੰਦਰ ਦਾ ਨੀਂਹ ਪੱਥਰ, ਜਾਣੋ ਕੀ ਹੋਵੇਗਾ ਖ਼ਾਸ
ਇਸ ਤੋਂ ਪਹਿਲਾਂ ਯੂਪੀ ਦੀ ਕੈਬਨਿਟ ਮੰਤਰੀ ਕਮਲਾ ਰਾਣੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਮੌਸਮ ਦੀ ਖਰਾਬੀ ਕਾਰਨ ਮੋਦੀ ਦੇ ਅਯੋਧਿਆ ਪਹੁੰਚਣ ਦੀ ਬਦਲੀ ਰਣਨੀਤੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ