ਪੜਚੋਲ ਕਰੋ

Vice President Election: ਦੇਸ਼ ਦਾ ਅਗਲਾ ਉਪਰਾਸ਼ਟਰਪਤੀ ਕੌਣ ਬਣੇਗਾ? ਜਗਦੀਪ ਧਨਖੜ ਦੇ ਅਸਤੀਫੇ ਤੋਂ ਬਾਅਦ ਇਹ ਵੱਡੇ ਨਾਮ ਰੇਸ 'ਚ ਅੱਗੇ

ਜਗਦੀਪ ਧਨਖੜ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸੰਵਿਧਾਨਕ ਪਦ ਲਈ ਨਵੀਂ ਰੇਸ ਸ਼ੁਰੂ ਹੋ ਗਈ ਹੈ। ਹੁਣ ਨਵੇਂ-ਨਵੇਂ ਸਮੀਕਰਨ ਸਾਹਮਣੇ ਆ ਰਹੇ ਹਨ, ਨਾਮੀ ਆਗੂਆਂ ਦੇ ਚਿਹਰੇ ਵੀ ਚਰਚਾ ਦੇ ਵਿੱਚ ਹਨ। ਹੁਣ ਦੇਖਣਾ ਹੋਏਗਾ ਕਿ..

ਜਗਦੀਪ ਧਨਖੜ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸੰਵਿਧਾਨਕ ਪਦ ਲਈ ਨਵੀਂ ਰੇਸ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪਰ ਅਸਲੀ ਸਿਆਸਤ ਹੁਣ ਸ਼ੁਰੂ ਹੋਣ ਜਾ ਰਹੀ ਹੈ। ਸੰਵਿਧਾਨ ਦੇ ਅਨੁਚਛੇਦ 68 ਅਨੁਸਾਰ, ਉਪਰਾਸ਼ਟਰਪਤੀ ਦਾ ਚੋਣ ਸਤੰਬਰ 2025 ਤੱਕ ਲਾਜ਼ਮੀ ਹੈ। ਕਿਉਂਕਿ ਬਿਹਾਰ ਵਿਧਾਨ ਸਭਾ ਚੋਣ ਵੀ ਇਸੇ ਸਮੇਂ ਹੋਣਗੀਆਂ, ਇਸ ਚੋਣ ਨੂੰ ਸਿਰਫ਼ ਸੰਵਿਧਾਨਕ ਪ੍ਰਕਿਰਿਆ ਨਹੀਂ, ਬਲਕਿ ਚੋਣੀ ਰਣਨੀਤੀ ਦੇ ਨਜ਼ਰੀਏ ਨਾਲ ਵੀ ਵੇਖਿਆ ਜਾ ਰਿਹਾ ਹੈ। ਪਿਛਲੇ ਇੱਕ ਦਹਾੇ ਦੌਰਾਨ ਭਾਜਪਾ ਸਰਕਾਰ ਨੇ ਮੁੱਖ ਸੰਵਿਧਾਨਕ ਪਦਾਂ ਦੀਆਂ ਨਿਯੁਕਤੀਆਂ ਅਗਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਹਨ, ਅਤੇ ਇਹ ਮੌਕਾ ਵੀ ਉਨ੍ਹਾਂ ਤੋਂ ਵੱਖਰਾ ਨਹੀਂ ਲੱਗਦਾ।

ਸੰਸਦ 'ਚ ਭਾਰਤੀ ਜਨਤਾ ਪਾਰਟੀ ਨੂੰ ਭਲੇ ਹੀ ਭਰਪੂਰ ਅੰਕਾਂ ਦੇ ਨਾਲ ਬਹੁਮਤ ਮਿਲਿਆ ਹੋਵੇ, ਪਰ ਉਪ-ਰਾਸ਼ਟਰਪਤੀ ਦੇ ਚੋਣੀ ਅੰਕੜੇ ਦੇ ਅਧਾਰ 'ਤੇ ਸਾਫ਼ ਹੈ ਕਿ ਸਾਥੀ ਪਾਰਟੀਆਂ ਦੀ ਭੂਮਿਕਾ ਫੈਸਲੇਕੁੰਨ ਰਹੇਗੀ। ਲੋਕਸਭਾ ਅਤੇ ਰਾਜ ਸਭਾ ਮਿਲਾ ਕੇ ਕੁੱਲ 786 ਮੈਂਬਰ ਹਨ, ਜਿਨ੍ਹਾਂ ਵਿੱਚੋਂ ਜਿੱਤ ਲਈ ਘੱਟੋ-ਘੱਟ 394 ਵੋਟਾਂ ਦੀ ਲੋੜ ਹੈ। ਐਨ.ਡੀ.ਏ ਕੋਲ ਇਸ ਵੇਲੇ ਲੋਕਸਭਾ ਵਿੱਚ 293 ਅਤੇ ਰਾਜ ਸਭਾ ਵਿੱਚ 129 ਮੈਂਬਰਾਂ ਦਾ ਸਮਰਥਨ ਹੈ। ਅਜਿਹੇ 'ਚ ਜੇ.ਡੀ.ਯੂ., ਟੀ.ਡੀ.ਪੀ. ਅਤੇ ਸ਼ਿਵ ਸੈਨਾ ਵਰਗੀਆਂ ਸਾਥੀ ਪਾਰਟੀਆਂ ਦਾ ਸਾਥ ਬਚੇ ਰਹਿਣਾ ਬਹੁਤ ਜ਼ਰੂਰੀ ਹੈ।

ਬਿਹਾਰ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਉਪਰਾਸ਼ਟਰਪਤੀ ਪਦ ਲਈ ਜਿਨ੍ਹਾਂ ਨਾਂਵਾਂ ਦੀ ਚਰਚਾ ਚੱਲ ਰਹੀ ਹੈ, ਉਨ੍ਹਾਂ ਵਿੱਚ ਸਭ ਤੋਂ ਅੱਗੇ ਹਰਿਵੰਸ਼ ਨਾਰਾਇਣ ਸਿੰਘ ਦਾ ਨਾਂ ਆ ਰਿਹਾ ਹੈ। ਉਹ ਰਾਜ ਸਭਾ ਦੇ ਉਪਸਭਾਪਤੀ ਹਨ ਅਤੇ ਜੇ.ਡੀ.ਯੂ. ਨਾਲ ਸਬੰਧਤ ਹਨ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ਵਾਸਯੋਗ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਕੋਲ ਰਾਜ ਸਭਾ ਚਲਾਉਣ ਦਾ ਤਜਰਬਾ ਵੀ ਹੈ।

ਇਸਦੇ ਇਲਾਵਾ ਰਾਮਨਾਥ ਠਾਕੁਰ ਦਾ ਨਾਂ ਵੀ ਚਰਚਾ 'ਚ ਹੈ, ਜੋ ਕਰਪੂਰੀ ਠਾਕੁਰ ਦੇ ਪੁੱਤਰ ਹਨ। ਪਰ ਹਾਲ ਹੀ ਵਿੱਚ ਉਨ੍ਹਾਂ ਦੇ ਪਿਤਾ ਨੂੰ ਭਾਰਤ ਰਤਨ ਦਿੱਤਾ ਗਿਆ ਹੈ, ਇਸ ਲਈ ਇਹ ਸੰਭਾਵਨਾ ਘੱਟ ਮੰਨੀ ਜਾ ਰਹੀ ਹੈ ਕਿ ਭਾਜਪਾ ਵਾਰ-ਵਾਰ ਉਨ੍ਹਾਂ ਦੇ ਪਰਿਵਾਰ ਨੂੰ ਹੀ ਉਭਾਰੇਗੀ। ਨੀਤੀਸ਼ ਕੁਮਾਰ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ, ਪਰ ਉਨ੍ਹਾਂ ਦੀ ਸਿਹਤ ਦੀ ਸਥਿਤੀ ਅਤੇ ਸੁਭਾਅ ਉਪਰਾਸ਼ਟਰਪਤੀ ਪਦ ਦੀ ਜ਼ਿੰਮੇਵਾਰੀ ਲਈ ਢੁੱਕਵੇਂ ਨਹੀਂ ਮੰਨੇ ਜਾ ਰਹੇ।

ਕੀ ਭਾਜਪਾ ਕਿਸੇ ਵੱਡੇ ਚਿਹਰੇ ਨੂੰ ਅੱਗੇ ਲਿਆਏਗੀ?

ਭਾਜਪਾ ਦੀ ਅੰਦਰੂਨੀ ਰਾਜਨੀਤੀ ਵਿੱਚ ਜੇ.ਪੀ. ਨੱਡਾ, ਨਿਰਮਲਾ ਸੀਤਾਰਮਣ, ਨਿਤਿਨ ਗਡਕਰੀ, ਮਨੋਜ ਸਿੰਘਾ ਅਤੇ ਵਸੁੰਧਰਾ ਰਾਜੇ ਵਰਗੇ ਨਾਂਵਾਂ ਦੀ ਚਰਚਾ ਹੋ ਰਹੀ ਹੈ। ਪਰ ਇਨ੍ਹਾਂ ਵਿੱਚੋਂ ਕੋਈ ਵੀ ਨਾਂਅ ਅਜਿਹਾ ਨਹੀਂ ਲੱਗਦਾ ਜੋ ਸਾਰੇ ਰਾਜਨੀਤਿਕ ਸਮੀਕਰਨਾਂ ਨੂੰ ਸੰਤੁਲਿਤ ਕਰ ਸਕੇ।

ਜੇ.ਪੀ. ਨੱਡਾ ਦਾ ਕਾਰਜਕਾਲ ਮਾਰਚ 2025 ਵਿੱਚ ਖ਼ਤਮ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਅਮਿਤ ਸ਼ਾਹ ਤੇ ਮੋਦੀ ਨਾਲ ਨੇੜਤਾ ਉਨ੍ਹਾਂ ਨੂੰ ਮਜ਼ਬੂਤ ਉਮੀਦਵਾਰ ਬਣਾਉਂਦੀ ਹੈ। ਮਨੋਜ ਸਿੰਘਾ ਦਾ ਨਾਂ ਵੀ ਤੇਜ਼ੀ ਨਾਲ ਚਰਚਾ 'ਚ ਆਇਆ ਹੈ, ਪਰ ਜਾਤੀ ਅਧਾਰਿਤ ਸਮੀਕਰਨ ਉਨ੍ਹਾਂ ਦੇ ਹੱਕ ਵਿੱਚ ਨਹੀਂ ਦਿਸਦੇ।

ਵਿਪੱਖ ਕੋਲ ਗਿਣਤੀ ਘੱਟ, ਪਰ ਉਹਨਾਂ ਦਾ ਚਾਲ ਕੀ ਹੋ ਸਕਦੀ ਹੈ?

ਵਿਪੱਖੀ INDIA ਗਠਜੋੜ ਕੋਲ ਸਿਰਫ 150 ਵੋਟਾਂ ਹਨ, ਜਿਸ ਕਾਰਨ ਉਨ੍ਹਾਂ ਦੀਆਂ ਉਮੀਦਾਂ ਕਾਫੀ ਘੱਟ ਹਨ। ਹਾਲਾਂਕਿ, ਕਾਂਗਰਸ ਨਾਲ ਅਸੰਤੁਸ਼ਟ ਮੰਨੇ ਜਾਂਦੇ ਸ਼ਸ਼ੀ ਥਰੂਰ ਦਾ ਨਾਂ ‘ਸਭ ਵੱਲੋਂ ਸਵੀਕਾਰਯੋਗ ਉਮੀਦਵਾਰ’ ਵਜੋਂ ਚਰਚਾ ਵਿੱਚ ਹੈ।

ਭਾਜਪਾ ਇਹ ਚਾਅ ਸਕਦੀ ਹੈ ਕਿ ਥਰੂਰ ਵਰਗੇ ਚਿਹਰੇ ਨੂੰ ਅੱਗੇ ਲਿਆ ਕੇ ਕਾਂਗਰਸ ਨੂੰ ਅੰਦਰੋਂ ਹਿਲਾਇਆ ਜਾਵੇ, ਪਰ ਰਾਜਨੀਤਕ ਭਰੋਸੇਯੋਗਤਾ ਅਤੇ ਪਾਰਟੀ ਉੱਤੇ ਨਿਯੰਤਰਣ ਦੇ ਨਜ਼ਰੀਏ ਨਾਲ ਇਹ ਸੰਭਾਵਨਾ ਵੀ ਬਹੁਤ ਘੱਟ ਲੱਗਦੀ ਹੈ।

Disclaimer: ਉਪਰਾਸ਼ਟਰਪਤੀ ਪਦ ਲਈ ਸੰਭਾਵਤ ਨਾਂ ਸਿਰਫ਼ ਰਾਜਨੀਤਿਕ ਚਰਚਾਵਾਂ ਅਤੇ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹਨ। ਇਨ੍ਹਾਂ ਦੀ ਪੁਸ਼ਟੀ ABP ਨਿਊਜ਼ ਵੱਲੋਂ ਨਹੀਂ ਕੀਤੀ ਜਾਂਦੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪਟਿਆਲਾ ਵਿੱਚ ਰੋਡਵੇਜ਼ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, 12 ਯਾਤਰੀ ਜ਼ਖ਼ਮੀ, ਡਰਾਈਵਰ-ਕੰਡਕਟਰ ਦੀ ਮੌਤ
ਪਟਿਆਲਾ ਵਿੱਚ ਰੋਡਵੇਜ਼ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, 12 ਯਾਤਰੀ ਜ਼ਖ਼ਮੀ, ਡਰਾਈਵਰ-ਕੰਡਕਟਰ ਦੀ ਮੌਤ
Stubble Burning: ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਵੱਡਾ ਐਕਸ਼ਨ, 432 ਰੈੱਡ ਐਂਟਰੀਆਂ ਤੇ 376 ਐਫਆਈਆਰ
Stubble Burning: ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਵੱਡਾ ਐਕਸ਼ਨ, 432 ਰੈੱਡ ਐਂਟਰੀਆਂ ਤੇ 376 ਐਫਆਈਆਰ
ਲੁਧਿਆਣਾ 'ਚ ਫਿਲਮੀ ਅੰਦਾਜ਼ 'ਚ ਫਾਇਰਿੰਗ: ਨੌਜਵਾਨ 'ਤੇ ਤਾੜ-ਤਾੜ ਚੱਲੀਆਂ ਗੋਲੀਆਂ, CCTV 'ਚ ਕੈਦ ਹੋਈ ਪੂਰੀ ਘਟਨਾ, ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਫਿਲਮੀ ਅੰਦਾਜ਼ 'ਚ ਫਾਇਰਿੰਗ: ਨੌਜਵਾਨ 'ਤੇ ਤਾੜ-ਤਾੜ ਚੱਲੀਆਂ ਗੋਲੀਆਂ, CCTV 'ਚ ਕੈਦ ਹੋਈ ਪੂਰੀ ਘਟਨਾ, ਜਾਣੋ ਪੂਰਾ ਮਾਮਲਾ
Punjab Weather Today: ਮੋਂਥਾ ਦਾ ਅਸਰ ਕਮਜ਼ੋਰ ਹੋਣ 'ਤੇ ਵੱਧਿਆ ਪ੍ਰਦੂਸ਼ਣ, 2 ਦਿਨਾਂ ਬਾਅਦ 3 ਡਿਗਰੀ ਤੱਕ ਡਿੱਗੇਗਾ ਪਾਰਾ
Punjab Weather Today: ਮੋਂਥਾ ਦਾ ਅਸਰ ਕਮਜ਼ੋਰ ਹੋਣ 'ਤੇ ਵੱਧਿਆ ਪ੍ਰਦੂਸ਼ਣ, 2 ਦਿਨਾਂ ਬਾਅਦ 3 ਡਿਗਰੀ ਤੱਕ ਡਿੱਗੇਗਾ ਪਾਰਾ
Advertisement

ਵੀਡੀਓਜ਼

ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
ਸ਼ੂਟਿੰਗ 'ਚ ਕੁੜੀਆਂ ਨੇ ਕੀਤਾ ਕਮਾਲ, ਨੈਸ਼ਨਲ ਚੈਂਪੀਅਨਸ਼ਿਪ 'ਚ ਹੋਈ ਚੋਣ
ਆਸਟ੍ਰੇਲਿਆ ਜਾਂ ਨਿਉਜ਼ੀਲੈਂਡ ਜਾਣਾ ਹੋਇਆ ਸੌਖਾ, ਹੁਣ ਕਰ ਲਓ ਇਹ ਪੱਕਾ ਕੰਮ
ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ, ਗੱਡੀਆਂ ਵਾਪਸ ਮੋੜੇਗੀ ਪੁਲਿਸ !
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਵਿੱਚ ਰੋਡਵੇਜ਼ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, 12 ਯਾਤਰੀ ਜ਼ਖ਼ਮੀ, ਡਰਾਈਵਰ-ਕੰਡਕਟਰ ਦੀ ਮੌਤ
ਪਟਿਆਲਾ ਵਿੱਚ ਰੋਡਵੇਜ਼ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, 12 ਯਾਤਰੀ ਜ਼ਖ਼ਮੀ, ਡਰਾਈਵਰ-ਕੰਡਕਟਰ ਦੀ ਮੌਤ
Stubble Burning: ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਵੱਡਾ ਐਕਸ਼ਨ, 432 ਰੈੱਡ ਐਂਟਰੀਆਂ ਤੇ 376 ਐਫਆਈਆਰ
Stubble Burning: ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਵੱਡਾ ਐਕਸ਼ਨ, 432 ਰੈੱਡ ਐਂਟਰੀਆਂ ਤੇ 376 ਐਫਆਈਆਰ
ਲੁਧਿਆਣਾ 'ਚ ਫਿਲਮੀ ਅੰਦਾਜ਼ 'ਚ ਫਾਇਰਿੰਗ: ਨੌਜਵਾਨ 'ਤੇ ਤਾੜ-ਤਾੜ ਚੱਲੀਆਂ ਗੋਲੀਆਂ, CCTV 'ਚ ਕੈਦ ਹੋਈ ਪੂਰੀ ਘਟਨਾ, ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਫਿਲਮੀ ਅੰਦਾਜ਼ 'ਚ ਫਾਇਰਿੰਗ: ਨੌਜਵਾਨ 'ਤੇ ਤਾੜ-ਤਾੜ ਚੱਲੀਆਂ ਗੋਲੀਆਂ, CCTV 'ਚ ਕੈਦ ਹੋਈ ਪੂਰੀ ਘਟਨਾ, ਜਾਣੋ ਪੂਰਾ ਮਾਮਲਾ
Punjab Weather Today: ਮੋਂਥਾ ਦਾ ਅਸਰ ਕਮਜ਼ੋਰ ਹੋਣ 'ਤੇ ਵੱਧਿਆ ਪ੍ਰਦੂਸ਼ਣ, 2 ਦਿਨਾਂ ਬਾਅਦ 3 ਡਿਗਰੀ ਤੱਕ ਡਿੱਗੇਗਾ ਪਾਰਾ
Punjab Weather Today: ਮੋਂਥਾ ਦਾ ਅਸਰ ਕਮਜ਼ੋਰ ਹੋਣ 'ਤੇ ਵੱਧਿਆ ਪ੍ਰਦੂਸ਼ਣ, 2 ਦਿਨਾਂ ਬਾਅਦ 3 ਡਿਗਰੀ ਤੱਕ ਡਿੱਗੇਗਾ ਪਾਰਾ
Punjab News: ਤਰਨ ਤਾਰਨ ਚੋਣਾਂ: ਵੱਡਾ ਐਕਸ਼ਨ! 3 ਪੁਲਿਸ ਅਧਿਕਾਰੀ ਤਬਦੀਲ, ਜਾਣੋ ਕੀ ਹੈ ਪੂਰਾ ਮਾਮਲਾ?
Punjab News: ਤਰਨ ਤਾਰਨ ਚੋਣਾਂ: ਵੱਡਾ ਐਕਸ਼ਨ! 3 ਪੁਲਿਸ ਅਧਿਕਾਰੀ ਤਬਦੀਲ, ਜਾਣੋ ਕੀ ਹੈ ਪੂਰਾ ਮਾਮਲਾ?
Holiday In Punjab: DC ਵੱਲੋਂ  ਛੁੱਟੀ ਦਾ ਐਲਾਨ, ਅੱਜ ਬੰਦ ਰਹਿਣਗੇ ਸਕੂਲ ਅਤੇ ਸਰਕਾਰੀ ਦਫਤਰ, ਬੱਚਿਆਂ ਦੀਆਂ ਮੌਜਾਂ!
Holiday In Punjab: DC ਵੱਲੋਂ ਛੁੱਟੀ ਦਾ ਐਲਾਨ, ਅੱਜ ਬੰਦ ਰਹਿਣਗੇ ਸਕੂਲ ਅਤੇ ਸਰਕਾਰੀ ਦਫਤਰ, ਬੱਚਿਆਂ ਦੀਆਂ ਮੌਜਾਂ!
ਭਾਰਤੀਆਂ ‘ਤੇ ਮੁੜ ਡਿੱਗੀ ਗਾਜ਼! ਟਰੰਪ ਵੱਲੋਂ ਵੱਡਾ ਐਕਸ਼ਨ...ਆਟੋਮੈਟਿਕ ਵਰਕ ਪਰਮਿਟ ਵਧਾਉਣ ਦੀ ਸਹੂਲਤ ਅਚਾਨਕ ਖਤਮ, ਇੰਡੀਅਨਸ ਦੇ ਉੱਡੇ ਹੋਸ਼
ਭਾਰਤੀਆਂ ‘ਤੇ ਮੁੜ ਡਿੱਗੀ ਗਾਜ਼! ਟਰੰਪ ਵੱਲੋਂ ਵੱਡਾ ਐਕਸ਼ਨ...ਆਟੋਮੈਟਿਕ ਵਰਕ ਪਰਮਿਟ ਵਧਾਉਣ ਦੀ ਸਹੂਲਤ ਅਚਾਨਕ ਖਤਮ, ਇੰਡੀਅਨਸ ਦੇ ਉੱਡੇ ਹੋਸ਼
ਕਮਾਲ! 13 ਦਿਨਾਂ ‘ਚ 10,246 ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਦੀ ਕੀਮਤ ‘ਚ ਵੀ 25,000 ਤੋਂ ਵੱਧ ਦੀ ਕਮੀ
ਕਮਾਲ! 13 ਦਿਨਾਂ ‘ਚ 10,246 ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਦੀ ਕੀਮਤ ‘ਚ ਵੀ 25,000 ਤੋਂ ਵੱਧ ਦੀ ਕਮੀ
Embed widget