ਪੜਚੋਲ ਕਰੋ
Advertisement
Baba Ka Dhaba: 80 ਸਾਲਾ ਬਾਬੇ ਦੇ ਦਰਦ ਨੇ ਰੁਆਈ ਦੁਨੀਆ, ਵੀਡੀਓ ਵਾਇਰਲ ਹੋਣ ਮਗਰੋਂ ਵਾਪਰਿਆ ਅਜਿਹਾ
ਬਾਬੇ ਦਾ ਵੀਡੀਓ ਵਾਇਰਲ ਹੁੰਦੇ ਹੀ ਸਾਰੇ ਦੇਸ਼ ਦੇ ਲੋਕ ਉਸ ਦੀ ਮਦਦ ਲਈ ਅੱਗੇ ਆ ਗਏ। ਹੁਣ ਭਾਰਤ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਤੇ ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਵੀ ਬਜੁਰਗ ਦੀ ਮਦਦ ਕਰਨਾ ਚਾਹੁੰਦੇ ਹਨ।
ਸੋਸ਼ਲ ਮੀਡੀਆ ਤੇ ਹਰ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ। ਇਸੇ ਤਰ੍ਹਾਂ ਦਿੱਲੀ ਤੋਂ ਇੱਕ 80 ਸਾਲਾ ਬਜ਼ੁਰਗ ਬਾਬੇ ਦਾ ਵੀਡੀਓ ਵੀ ਵਾਇਰਲ ਹੋਇਆ ਹੈ। ਬਾਬੇ ਦਾ ਵੀਡੀਓ ਵਾਇਰਲ ਹੁੰਦੇ ਹੀ ਸਾਰੇ ਦੇਸ਼ ਦੇ ਲੋਕ ਉਸ ਦੀ ਮਦਦ ਲਈ ਅੱਗੇ ਆ ਗਏ। ਹੁਣ ਭਾਰਤ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਤੇ ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਵੀ ਬਜੁਰਗ ਦੀ ਮਦਦ ਕਰਨਾ ਚਾਹੁੰਦੇ ਹਨ।
ਕੀ ਹੈ ਵਾਇਰਲ ਵੀਡੀਓ
ਵਾਇਰਲ ਹੋਈ ਵੀਡੀਓ ਵਿੱਚ ਇੱਕ ਬਜ਼ੁਰਗ ਵਿਅਕਤੀ ਰੋ ਰਿਹਾ ਹੈ। 80 ਸਾਲਾ ਬਜ਼ੁਰਗ ਆਦਮੀ ਆਪਣੀ ਪਤਨੀ ਨਾਲ ਮਾਲਵੀਆ ਨਗਰ, ਦਿੱਲੀ ਵਿੱਚ ਇੱਕ ਛੋਟਾ ਜਿਹਾ ਢਾਬਾ ਚਲਾਉਂਦਾ ਹੈ। ਇਸ ਢਾਬੇ ਦਾ ਨਾਮ #Baba ka Dhaba ‘ਬਾਬੇ ਦਾ ਢਾਬਾ’ ਹੈ। ਕੋਰੋਨਾ ਮਹਾਮਾਰੀ ਦੇ ਵਿਚਕਾਰ, ਬਜ਼ੁਰਗ ਬਾਬੇ ਦੇ ਢਾਬੇ ਤੇ ਕੋਈ ਭੋਜਨ ਲਈ ਨਹੀਂ ਆਉਂਦਾ। ਯੂਟਿਊਬਰ ਗੌਰਵ ਵਾਸਨ ਨੇ ਬਾਬੇ ਦਾ ਇੱਕ ਵੀਡੀਓ ਰਿਕਾਰਡ ਕੀਤਾ ਤੇ ਉਸ ਨੂੰ ਸੋਸ਼ਲ ਮੀਡੀਆ ਤੇ ਪਾ ਦਿੱਤਾ, ਜੋ ਵਾਇਰਲ ਹੋ ਗਿਆ। #BabaKaDhaba ਟਵਿੱਟਰ 'ਤੇ ਵੀ ਟਰੈਂਡ ਹੋ ਰਿਹਾ ਹੈ।
ਮਦਦ ਲਈ ਅੱਗੇ ਆਏ ਲੋਕ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ, ਦੇਸ਼ ਭਰ ਦੇ ਲੋਕ ਉਨ੍ਹਾਂ ਦੀ ਮਦਦ ਲਈ ਅੱਗੇ ਆ ਗਏ। ਬਹੁਤ ਸਾਰੇ ਲੋਕ ਖਾਣ ਲਈ ਬਾਬੇ ਦੇ ਢਾਬੇ 'ਤੇ ਵੀ ਪਹੁੰਚੇ ਹਨ।This video completely broke my heart. Dilli waalon please please go eat at बाबा का ढाबा in Malviya Nagar if you get a chance ???????? #SupportLocal pic.twitter.com/5B6yEh3k2H
— Vasundhara Tankha Sharma (@VasundharaTankh) October 7, 2020
ਅਸ਼ਵਿਨ-ਸੋਨਮ ਕਪੂਰ ਵੀ ਅੱਗੇ ਆਏ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ, ਦਿੱਲੀ ਕੈਪੀਟਲਜ਼ ਨੇ ਲਿਖਿਆ,' ਔਖਾ ਸਮਾਂ ਚੱਲ ਰਿਹਾ ਹੈ, ਪਰ ਫਿਰ ਵੀ ਦਿੱਲੀ ਦਾ ਦਿੱਲ ਉਦਾਹਰਣ ਹੈ? ਦਿੱਲੀ ਵਾਲਿਓ, ਸਾਡੇ ਸਥਾਨਕ ਕਾਰੋਬਾਰ ਨੂੰ ਇਸ ਸਮੇਂ ਤੁਹਾਡੀ ਮਦਦ ਦੀ ਲੋੜ ਹੈ। ਆਓ ਕੱਲ ਤੋਂ ਇਨ੍ਹਾਂ ਹੰਝੂਆਂ ਨੂੰ ਖੁਸ਼ੀ ਵਿੱਚ ਬਦਲ ਦੇਈਏ। ਮਾਲਵੀਆ ਨਗਰ ਵਿੱਚ ਬਾਬੇ ਦੇ ਢਾਬੇ 'ਤੇ ਜਾਓ। ਇਸ ਤੋਂ ਇਲਾਵਾ ਦਿੱਲੀ ਕੈਪੀਟਲਸ ਦੇ ਸਟਾਰ ਸਪਿਨਰ ਨੇ ਵੀ ਟਵੀਟ ਕੀਤਾ ਹੈ। ਉਸ ਨੇ ਕਿਹਾ ਕਿ ਮੈਂ ਵੀ ਕੁਝ ਮਦਦ ਕਰਨਾ ਚਾਹੁੰਦਾ ਹਾਂ। ਤੁਸੀਂ ਮੈਨੂੰ ਦੱਸੋ ਕਿ ਮੈਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦਾ ਹਾਂ। ਇਸ ਤੋਂ ਬਾਅਦ ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਨੇ ਵੀ ਟਵੀਟ ਕਰਕੇ ਕਿਹਾ ਕਿ ਮੈਨੂੰ ਉਨ੍ਹਾਂ ਦੇ ਵੇਰਵੇ ਦੱਸੋ।Delhi: People queue up at #BabaKaDhabha in Malviya Nagar after video of the octogenarian owner couple went viral on social media.
“There was no sale during COVID19 lockdown but now it feels like whole India is with us,” says owner Kanta Prasad, who's running the stall since 1990 pic.twitter.com/Tper7CUVSp — ANI (@ANI) October 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement