ਪੜਚੋਲ ਕਰੋ
Advertisement
ICC ਐਵਾਰਡਸ 'ਚ ਵਿਰਾਟ ਕੋਹਲੀ ਦੀ ਗੂੰਜ
ਨਵੀਂ ਦਿੱਲੀ: ਅੱਜ ਕ੍ਰਿਕਟ ਇਤਿਹਾਸ ‘ਚ ਵਿਰਾਟ ਕੋਹਲੀ ਨੂੰ ਸਭ ਤੋਂ ਸ਼ਾਨਦਾਰ ਬੱਲੇਬਾਜ਼ ਦਾ ਦਰਜਾ ਦਿੱਤਾ ਗਿਆ। ਇਸ ਦਾ ਸਬੂਤ ਹਾਲ ਹੀ ‘ਚ ਭਾਰਤੀ ਕ੍ਰਿਕਟ ਟੀਮ ਦਾ ਆਸਟ੍ਰੇਲੀਆ ਦੌਰਾ ਹੈ। ਇਸ ਸੀਰੀਜ਼ ‘ਚ ਕਪਤਾਨ ਕੋਹਲੀ ਨੇ ਖੂਬ ਦੌੜਾਂ ਬਣਾਈਆਂ। ਹੁਣ ਕੁਝ ਸਮਾਂ ਪਹਿਲਾਂ ਹੀ ਆਈਸੀਸੀ ਐਵਾਰਡਸ ਦਾ ਐਲਾਨ ਹੋਇਆ ਹੈ ਜਿਸ ‘ਚ ਵਿਰਾਟ ਦਾ ਨਾਂ ਹਰ ਪਾਸੇ ਗੂੰਜ ਰਿਹਾ ਹੈ।
ਜੀ ਹਾਂ, ਵਿਰਾਟ ਕੋਹਲੀ ਨੂੰ ਇਸ ਸਾਲ ਦੀ ਟੈਸਟ ਤੇ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਉਧਰ ਵਿਰਾਟ ਨੇ ਪਹਿਲੀ ਵਾਰ ਆਈਸੀਸੀ ਦੇ ਤਿੰਨਾਂ ਐਵਾਰਡਾਂ ‘ਸਰ ਗਾਰਫੀਲਡ ਸੋਬਰਸ ਟਰੌਫੀ ਆਈਸੀਸੀ ਮੇਨ ਕ੍ਰਿਕਟਰ ਆਫ ਦ ਈਅਰ’, ‘ਆਈਸੀਸੀ ਮੇਨ ਟੈਸਟ ਕ੍ਰਿਕਟਰ ਆਫ ਦ ਈਅਰ’ ਤੇ ‘ਆਈਸੀਸੀ ਮੇਨ ਵਨਡੇ ਕ੍ਰਿਕਟਰ ਆਫ ਦ ਈਅਰ’ ‘ਤੇ ਕਬਜ਼ਾ ਕੀਤਾ ਹੈ।37 matches, 47 innings. 2,735 runs at an average of 68.37. 11 centuries, 9 fifties. What a year for @imvKohli! He wins the Sir Garfield Sobers Trophy for ICC Men's Cricketer of the Year 2018! 🙌 ➡️ https://t.co/ROBg6RI4aQ#ICCAwards 🏆 pic.twitter.com/oeSClhcfJQ
— ICC (@ICC) January 22, 2019
ਇਨ੍ਹਾਂ ਐਵਾਰਡਸ ਨੂੰ ਹਾਸਲ ਕਰਨ ਤੋਂ ਬਾਅਦ ਵਿਰਾਟ ਨੇ ਕਿਹਾ, “ਮੈ ਕਾਫੀ ਖੁਸ਼ ਹਾਂ। ਮੈਨੂੰ ਕਾਫੀ ਚੰਗਾ ਲੱਗ ਰਿਹਾ ਹੈ ਤੇ ਮੈਂ ਪਿਛਲੇ ਸਾਲ ਜੋ ਮਿਹਨਤ ਕੀਤੀ ਹੈ। ਉਸ ਦਾ ਨਤੀਜਾ ਮੈਨੂੰ ਹੁਣ ਨਜ਼ਰ ਆ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਮੇਰੀ ਟੀਮ ਵੀ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ।”
ਵਿਰਾਟ ਤੋਂ ਇਲਾਵਾ ਆਈਸੀਸੀ ਦੀ ਟੈਸਟ ਟੀਮ ‘ਚ ਯੁਵਾ ਬੱਲੇਬਾਜ਼ ਰਿਸ਼ੀਭ ਪੰਤ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੀ ਸ਼ਾਮਲ ਕੀਤਾ ਗਿਆ ਹੈ।Congratulations to the ICC Test Team of the Year 2018! 🇳🇿 @Tomlatham2 🇱🇰 @IamDimuth 🇳🇿 Kane Williamson 🇮🇳 @imVkohli (c) 🇳🇿 @HenryNicholls27 🇮🇳 @RishabPant777 🏝 @Jaseholder98 🇿🇦 @KagisoRabada25 🇦🇺 @NathLyon421 🇮🇳 @Jaspritbumrah93 🇵🇰 @Mohmmadabbas111 ➡️ https://t.co/ju3tzAxwc8 pic.twitter.com/0H28spZUmm
— ICC (@ICC) January 22, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਧਰਮ
ਪੰਜਾਬ
Advertisement