ਪਤੀ ਦੀ ਮੌਤ ਦੀ ਖਬਰ ਸੁਣ ਕੇ ਪਤਨੀ ਨੇ ਕੀਤੀ ਖੁਦਕੁਸ਼ੀ, 4 ਭੈਣਾਂ ਦਾ ਇਕੱਲਾ ਭਰਾ ਸੀ ਨੌਜਵਾਨ
ਗੁਜਰਾਤ ਦੇ ਨਵਸਾਰੀ ਜ਼ਿਲ੍ਹੇ 'ਚ ਪਤੀ ਦੀ ਮੌਤ ਦੀ ਖਬਰ ਸੁਣ ਕੇ ਪਤਨੀ ਵਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
Gujarat news: ਗੁਜਰਾਤ ਦੇ ਨਵਸਾਰੀ ਜ਼ਿਲ੍ਹੇ 'ਚ ਰਹਿਣ ਵਾਲੇ ਇਕ ਨੌਜਵਾਨ ਦੀ ਐਤਵਾਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਦੋਂ ਇਸ ਖਬਰ ਬਾਰੇ ਅਗਲੇ ਦਿਨ ਪਤਨੀ ਨੂੰ ਪਤਾ ਲੱਗਿਆ ਤਾਂ ਉਸ ਨੇ ਵੀ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੋਮਵਾਰ ਸਵੇਰੇ ਦੋਵੇਂ ਪਤੀ-ਪਤਨੀ ਦੀਆਂ ਇਕੱਠੀਆਂ ਅਸਥੀਆਂ ਉੱਠੀਆਂ। ਦੋਵਾਂ ਨੇ ਕਰੀਬ 6 ਮਹੀਨੇ ਪਹਿਲਾਂ ਲਵ ਮੈਰਿਜ ਕਰਵਾਈ ਸੀ।
ਛਾਤੀ ਵਿੱਚ ਹੋਇਆ ਤੇਜ਼ ਦਰਦ
ਪਿੰਡ ਵਾਸੀ ਧਵਲ ਵਿਨੂਭਾਈ ਰਾਠੌੜ (25) ਐਤਵਾਰ ਦੁਪਹਿਰ ਨੂੰ ਆਪਣੇ ਖੇਤ ਗਿਆ ਸੀ। ਸ਼ਾਮ ਨੂੰ ਇੱਥੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਛਾਤੀ ਵਿਚ ਤੇਜ਼ ਦਰਦ ਹੋਣਾ ਸ਼ੁਰੂ ਹੋ ਗਿਆ। ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿਥੇ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 'ਆਪ' ਵਿਧਾਇਕ ਬਣਿਆ ਫਰਿਸ਼ਤਾ ! ਹਾਦਸੇ ਦਾ ਸ਼ਿਕਾਰ ਜ਼ਖਮੀਆਂ ਨੂੰ ਆਪਣੀ ਗੱਡੀ 'ਚ ਪਹੁੰਚਿਆ ਹਸਪਤਾਲ, ਕੋਲ ਖੜ੍ਹ ਕਰਵਾਇਆ ਇਲਾਜ਼
ਪਤੀ ਦੀ ਮੌਤ ਬਾਰੇ ਸੁਣ ਕੇ ਪਤਨੀ ਨੇ ਵੀ ਕੀਤੀ ਖੁਦਕੁਸ਼ੀ
ਪਰਿਵਾਰ ਵਾਲਿਆਂ ਨੇ ਰਾਤ ਭਰ ਧਵਲ ਦੀ ਮੌਤ ਦਾ ਮਾਮਲਾ ਉਸ ਦੀ ਪਤਨੀ ਪ੍ਰਿੰਸੀ ਤੋਂ ਛੁਪਾ ਕੇ ਰੱਖਿਆ। ਉਸ ਨੂੰ ਸਿਰਫ਼ ਇਹ ਦਸਿਆ ਗਿਆ ਕਿ ਧਵਲ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਰ ਜਦੋਂ ਧਵਲ ਦੀ ਲਾਸ਼ ਘਰ ਲਿਆਂਦੀ ਗਈ ਤਾਂ ਪ੍ਰਿੰਸੀ ਨੇ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਕੇ ਫਾਹਾ ਲੈ ਲਿਆ। ਜਦੋਂ ਪਰਿਵਾਰ ਵਾਲੇ ਕਿਸੇ ਤਰ੍ਹਾਂ ਕਮਰੇ ਵਿਚ ਦਾਖਲ ਹੋਏ ਤਾਂ ਉਨ੍ਹਾਂ ਨੇ ਪ੍ਰਿੰਸੀ ਦੀ ਲਾਸ਼ ਲਟਕਦੀ ਹੋਈ ਦੇਖੀ।
ਧਵਲ ਦੇ 2 ਸਾਲ ਪਹਿਲਾਂ ਗੁਰਦੇ ਹੋ ਗਏ ਸੀ ਫੇਲ, 4 ਭੈਣਾਂ ਦਾ ਇਕਲੌਤਾ ਭਰਾ ਸੀ
ਕਰੀਬ ਦੋ ਸਾਲ ਪਹਿਲਾਂ ਧਵਲ ਦੇ ਦੋਵੇਂ ਗੁਰਦੇ ਫ਼ੇਲ ਹੋ ਗਏ ਸਨ। ਧਵਲ ਦੀ ਮਾਂ ਨੇ ਉਸ ਨੂੰ ਕਿਡਨੀ ਦਾਨ ਕੀਤੀ, ਜਿਸ ਨਾਲ ਧਵਲ ਦੀ ਜਾਨ ਬਚ ਗਈ। ਮ੍ਰਿਤਕ ਧਵਲ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੇ ਪਿਤਾ ਦੇ ਖੇਤੀ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ।
ਇਹ ਵੀ ਪੜ੍ਹੋ: Punjab News : ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿਕੀ ਢਿੱਲੋਂ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ