LPG ਸਿਲੰਡਰ ਦੀ ਡਿਲੀਵਰੀ ਲਈ ਖੁਦ ਚੁਣ ਸਕਦੇ ਹੋ ਦਿਨ ਤੇ ਸਮਾਂ, ਜਾਣੋ ਪੂਰਾ ਵੇਰਵਾ
ਇੰਡੇਨ ਗੈਸ ਦੇ ਉਪਭੋਗਤਾ ਆਪਣਾ ਸਿਲੰਡਰ ਪਾਉਣ ਲਈ ਸਮਾਂ ਖੁਦ ਤੈਅ ਕਰ ਸਕਦੇ ਹਨ। ਉਪਭੋਗਤਾ ਆਪਣੀ ਸੁਵਿਧਾ ਮੁਤਾਬਕ ਤੈਅ ਸਮੇਂ 'ਤੇ ਸਿਲੰਡਰ ਦੀ ਡਿਲੀਵਰੀ ਪ੍ਰਾਪਤ ਕਰ ਸਕਦੇ ਹਨ।
ਨਵੀਂ ਦਿੱਲੀ: ਅਜੋਕੇ ਸਮੇਂ 'ਚ ਐਲਪੀਜੀ ਸਿਲੰਡਰ ਬੁੱਕ ਕਰਨਾ ਤੇ ਡਿਲੀਵਰੀ ਲੈਣਾ ਸੌਖਾ ਹੋ ਗਿਆ ਹੈ। ਪਹਿਲਾਂ ਬੁਕਿੰਗ ਲਈ ਕੰਪਨੀ ਦੇ ਦਫ਼ਤਰ 'ਚ ਲਾਈਨ 'ਚ ਲੱਗਣਾ ਪੈਂਦਾ ਸੀ। ਪਰ ਅੱਜਕਲ੍ਹ ਘਰ ਬੈਠੇ ਇਕ ਕਾਲ ਨਾਲ ਸਿਲੰਡਰ ਬੁੱਕ ਹੋ ਜਾਂਦਾ ਹੈ। ਹੁਣ ਤਾਂ ਤੁਸੀਂ ਸੰਲਡਰ ਪ੍ਰਾਪਤ ਕਰਨ ਲਈ ਆਪਣੀ ਸੁਵਿਧਾ ਮੁਤਾਬਕ ਵੀ ਸਮਾਂ ਤੈਅ ਕਰ ਸਕਦੇ ਹੋ। ਦਰਅਸਲ ਇੰਡੀਅਨ ਆਇਲ, ਇੰਡੇਨ ਗੈਸ ਦੇ ਉਪਭੋਗਤਾਵਾਂ ਨੂੰ ਉਨ੍ਹਾਂ ਵੱਲੋਂ ਤੈਅ ਸਮੇਂ 'ਤੇ ਸਿਲੰਡਰ ਦੀ ਡਿਲੀਵਰੀ ਦੀ ਸੁਵਿਧਾ ਦੇ ਰਹੀ ਹੈ। ਇਸ ਲਈ ਉਪਭੋਗਤਾਵਾਂ ਨੂੰ ਕੁਝ ਚਾਰਜ ਦੇਣਾ ਹੁੰਦਾ ਹੈ।
ਇੰਡੇਨ ਗੈਸ ਦੇ ਉਪਭੋਗਤਾ ਆਪਣਾ ਸਿਲੰਡਰ ਪਾਉਣ ਲਈ ਸਮਾਂ ਖੁਦ ਤੈਅ ਕਰ ਸਕਦੇ ਹਨ। ਉਪਭੋਗਤਾ ਆਪਣੀ ਸੁਵਿਧਾ ਮੁਤਾਬਕ ਤੈਅ ਸਮੇਂ 'ਤੇ ਸਿਲੰਡਰ ਦੀ ਡਿਲੀਵਰੀ ਪ੍ਰਾਪਤ ਕਰ ਸਕਦੇ ਹਨ। ਇਹ ਸੁਵਿਧਾ ‘Preferred Time Delivery system’ ਸਰਵਿਸ ਦੇ ਤਹਿਤ ਦਿੱਤੀ ਜਾ ਰਹੀ ਹੈ। ਇਸ 'ਚ ਉਪਭੋਗਤਾ ਬੁਕਿੰਗ ਦੇ ਸਮੇਂ ਡਿਲੀਵਰੀ ਦਾ ਦਿਨ ਤੇ ਟਾਇਮ ਸਲੌਟ ਦੋਵੇਂ ਖੁਦ ਤੈਅ ਕਰ ਸਕਦੇ ਹਨ। ਤੈਅ ਚਾਰਜ ਦਾ ਭੁਗਤਾਨ ਕਰਕੇ ਗਾਹਕ ਆਪਣੇ ਮਨਚਾਹੇ ਸਮੇਂ 'ਤੇ ਸਿਲੰਡਰ ਦੀ ਡਿਲੀਵਰੀ ਪ੍ਰਾਪਤ ਕਰ ਸਕਣਗੇ।
ਗਾਹਕਾਂ ਲਈ ਦੋ ਆਪਸ਼ਨ
ਇਸ ਸਰਵਿਸ 'ਚ ਦੋ ਆਪਸ਼ਨ ਹਨ। ਪਹਿਲੇ 'ਚ ਵੀਕ-ਡੇਅ ਯਾਨੀ ਸੋਮਵਾਰ ਤੋਂ ਸ਼ੁੱਕਰਵਾਰ ਕਿਸੇ ਵੀ ਦਿਨ ਲਈ ਤੇ ਦੂਜੇ 'ਚ ਸ਼ਨੀਵਾਰ ਤੇ ਐਤਵਾਰ ਨੂੰ ਡਿਲੀਵਰੀ ਦੀ ਆਪਸ਼ਨ ਚੁਣੀ ਜਾ ਸਕਦੀ ਹੈ। ਮੰਨ ਲਓ ਜੇਕਰ ਤੁਸੀਂ ਬੁਕਿੰਗ ਕੀਤੀ ਤੇ ਬੁੱਧਵਾਰ ਸਿਲੰਡਰ ਦੀ ਡਿਲੀਵਰੀ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਦੇ ਵਿਚ ਚਾਹੁੰਦੇ ਹੋ ਤਾਂ ਇਹ ਦਿਨ ਤੇ ਸਲੌਟ ਬੁੱਕ ਕਰ ਸਕਦੇ ਹੋ। ਸਿਰਫ ਟਾਇਮ ਸਲੌਟ ਚੁਣਨ 'ਤੇ ਵੀਕ-ਡੇਅਜ਼ 'ਚ ਤਹਾਨੂੰ ਸਿਲੰਡਰ ਡਿਲੀਵਰ ਕਰ ਦਿੱਤਾ ਜਾਵੇਗਾ।
ਕੰਮਕਾਜੀ ਜੋੜਿਆ ਲਈ ਸੌਖਾ
ਸ਼ਨੀਵਾਰ ਤੇ ਐਤਵਾਰ ਡਿਲੀਵਰੀ ਲਈ ਸਵੇਰ 8 ਵਜੇ ਤੋਂ ਸ਼ਾਮ 6 ਵਜੇ ਦੇ ਵਿਚ ਦਾ ਕੋਈ ਵੀ ਟਾਇਮ ਚੁਣਿਆ ਜਾ ਸਕਦਾ ਹੈ। ਵਰਕਿੰਗ ਜੋੜਿਆਂ ਲਈ ਇਹ ਸੌਖਾ ਹੈ। ਜੇਕਰ ਸੋਮਵਾਰ ਤੋਂ ਸ਼ੁੱਕਰਵਾਰ ਦੇ ਵਿਚ ਉਨ੍ਹਾਂ ਦਫਤਰ ਜਾਣਾ ਹੁੰਦਾ ਹੈ ਤਾਂ ਉਹ ਸਿਲੰਡਰ ਦੀ ਡਿਲੀਵਰੀ ਸ਼ਨੀਵਾਰ ਜਾਂ ਐਤਵਾਰ ਲੈ ਸਕਦੇ ਹਨ।
ਫੀਸ ਦਾ ਵੇਰਵਾ
ਇਸ ਸੁਵਿਧਾ ਦੇ ਸੋਮਵਾਰ ਤੋਂ ਸ਼ੁੱਕਰਵਾਰ ਤਕ ਸਵੇਰ 8 ਵਜੇ ਤੋਂ ਲੈਕੇ ਸ਼ਾਮ 6 ਵਜੇ ਤਕ ਡਿਲੀਵਰੀ ਲਈ 25 ਰੁਪਏ, ਸ਼ਾਮ 6 ਵਜੇ ਤੋਂ ਰਾਤ 8 ਵਜੇ ਦਰਮਿਆਨ 50 ਰੁਪਏ ਦੇਣੇ ਹੋਣਗੇ। ਸ਼ਨੀਵਾਰ ਤੇ ਐਤਵਾਰ ਸਵੇਰ 8 ਵਜੇ ਤੋਂ ਸ਼ਾਮ 6 ਵਜੇ ਤਕ 25 ਰੁਪਏ ਤੇ ਸਵੇਰੇ 8 ਵਜੇ ਤੋਂ ਪਹਿਲਾਂ ਡਿਲੀਵਰੀ ਲਈ 50 ਰੁਪਏ ਦੇਣੇ ਹੋਣਗੇ। ਜੇਕਰ ਕੋਈ ਗਾਹਕ ਕੋਈ ਟਾਇਮ ਸਲੌਟ ਜਾਂ ਦਿਨ ਨਹੀਂ ਚੁਣਦਾ ਤਾਂ ਉਨ੍ਹਾਂ ਨੂੰ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ।